Breaking News ਜੋ ਕੰਮ ਰਵਾਇਤੀ ਪਾਰਟੀਆਂ ਨਾ ਕਰ ਸਕੀਆਂ ਉਹ ਕੁਝ ਸਾਲ ਪਹਿਲਾਂ ਹੋਂਦ 'ਚ ਆਈ ਇਨਕਲਾਬੀ ਪਾਰਟੀ ਦੀ ਸਰਕਾਰ ਨੇ ਕਰ ਵਿਖਾਇਆ : ਪਠਾਣਮਾਜਰਾਸਰਕਾਰੀ ਹਸਪਤਾਲ ਭੁਲੱਥ ਵਿਖੇ ਵਿਜੀਲੈਂਸ ਨੇ ਕੀਤਾ ਜਾਅਲੀ ਡੋਪ ਟੈਸਟ ਰਿਪੋਰਟਾਂ ਦੇਣ ਬਦਲੇ ਰਿਸ਼ਵਤਾਂ ਲੈਣ ਦੇ ਮਾਮਲੇ ਦਾ ਪਰਦਾ ਫਾਸ਼ਸਕੂਲ ਦੇ ਅਧਿਆਪਕ ਨੇ ਹੀ ਬਣਾਇਆ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਸਿਵਲ ਹਸਪਤਾਲ ਰਾਜਪੁਰਾ ਦਾ ਅਚਨਚੇਤ ਕੀਤਾ ਦੌਰਾਵਿਧਾਇਕ ਨੀਨਾ ਮਿੱਤਲ ਵੱਲੋਂ ਸੈਕੰਡਰੀ ਸਕੂਲ ਧੂੰਮਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕੀਤੇ ਫੈਸਲੇ ਹੋਰ ਰਾਜ ਵੀ ਅਪਨਾਉਣਗੇ-ਵਿਧਾਇਕ ਅਜੀਤਪਾਲ ਸਿੰਘ ਕੋਹਲੀਮਾਨ ਸਰਕਾਰ ਨੇ ਫੜੀ ਪੰਜਾਬ 'ਚ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੀ ਬਾਂਹ-ਨੀਨਾ ਮਿੱਤਲ

ਸ਼ਹਡੋਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਣ ਵਾਲੇ ਪ੍ਰਬੰਧਕਾਂ ਚੋੋਂ ਸੈਕਟਰੀ ਦੀ ਹੋਈ ਮੌੌਤ

ਦੁਆਰਾ: Punjab Bani ਪ੍ਰਕਾਸ਼ਿਤ :Thursday, 28 November, 2024, 11:35 AM

ਸ਼ਹਡੋਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਣ ਵਾਲੇ ਪ੍ਰਬੰਧਕਾਂ ਚੋੋਂ ਸੈਕਟਰੀ ਦੀ ਹੋਈ ਮੌੌਤ
ਮੱਧ ਪ੍ਰਦੇਸ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੱਧ ਪ੍ਰਦੇਸ਼ ਦੇ ਸ਼ਹਡੋਲ ਵਿਚ ਸਿੰਧੀ ਭਾਈਚਾਰੇ ਵੱਲੋਂ ਇਕ ਸਮਾਗਮ ਕਰਵਾਇਆ ਗਿਆ ਸੀ । ਇਸ ਮੌਕੇ ਕਮੇਟੀ ਮੈਂਬਰਾਂ ਵਲੋਂ ਕਰਵਾਏ ਸਮਾਗਮ ਦੇ ਵਿੱਚ ਇੱਕ ਬੱਚੀ ਵੱਲੋਂ ਗੁਰੂ ਨਾਨਕ ਦੇਵ ਦਾ ਸਵਾਂਗ ਰਚਿਆ ਗਿਆ ਸੀ, ਜਿਸ ਦੀ ਵੀਡੀਓ ਸ਼ੋਸਲ ਮੀਡੀਆ ਉਤੇ ਵਾਇਰਲ ਹੋਈ ਸੀ। ਹੁਣ ਖਬਰ ਸਾਹਮਣੇ ਆਈ ਹੈ ਕਿ ਸ਼ਹਡੋਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਣ ਵਾਲੇ ਪ੍ਰਬੰਧਕਾਂ ਚੋੋਂ ਸੈਕਟਰੀ ਦੀ ਮੌੌਤ ਹੋ ਜਾਣ ਦਾ ਸਮਾਚਾਰ ਹੈ । ਮ੍ਰਿਤਕ ਸੈਕਟਰੀ ਦੀ ਪਛਾਣ ਕਿਸ਼ਨ ਸੋਨਪਾਲ ਦੱਸਿਆ ਜਾ ਰਿਹਾ ਹੈ, ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ । ਇਸ ਦੀ ਪੁਸ਼ਟੀ ਨਿਊਜ਼ 18 ਨਾਲ ਗੱਲਬਾਤ ਸ਼ਹਡੋਲ ਦੇ ਸਿੰਧੀ ਸਮਾਜ ਦੇ ਮੁੱਖੀ ਰਮੇਸ਼ ਖਤਰੀ ਨੇ ਕੀਤੀ ਹੈ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜਿਸ ਕੁੜੀ ਨੇ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਿਆ ਸੀ, ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਅਤੇ ਹਸਪਤਾਲ ਵਿੱਚ ਭਰਤੀ ਹੈ । ਦੱਸ ਦਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੰਧੀ ਸਮਾਜ ਦੇ ਸਿੱਖਾਂ ਤੋਂ ਮੁਆਫੀ ਵੀ ਮੰਗ ਲਈ ਸੀ ਪਰ ਦੇ ਇਸ ਦੇ ਬਾਵਜੂਦ ਉਨ੍ਹਾਂ ਨੂੰ ਲਗਾਤਾਰ ਫੋਨ ਆ ਰਹੇ ਸਨ, ਜਿਸ ਕਾਰਨ ਸੈਕਟਰੀ ਦੀ ਕਿਸ਼ਨ ਸਨਪਾਲ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕੇ ਅਤੇ ਉਨ੍ਹਾਂ ਦੀ ਅੱਜ ਸਵੇਰੇ ਹਾਰਟ ਅਟੈਕ ਨਾਲ ਮੌਤ ਹੋ ਗਈ । ਦੱਸ ਦਈਏ ਕਿ ਸਿੱਖ ਧਰਮ ਅੰਦਰ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਸਖ਼ਤ ਮਨਾਹੀ ਹੈ। ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਐਸ. ਜੀ. ਪੀ. ਸੀ. ਨੇ ਵੀ ਇਸ ਦਾ ਸਖਤ ਨੋਟਿਸ ਲਿਆ ਸੀ। ਮੀਡੀਆ ਵਿੱਚ ਵੀ ਖਬਰ ਨਸ਼ਰ ਹੋਣ ਤੋਂ ਬਾਅਦ ਸਿੰਧੀ ਕਮੇਟੀ ਮੈਂਬਰਾਂ ਨੇ ਅਗਲੇ ਦਿਨ ਹੀ ਮੁਆਫੀ ਮੰਗ ਲਈ ਸੀ ।