ਅੰਨ੍ਹੇਵਾਹ ਫਾਈਰਿੰਗ, ਵਿਅਕਤੀ ਦੀ ਮੌਤ

ਦੁਆਰਾ: News ਪ੍ਰਕਾਸ਼ਿਤ :Saturday, 24 June, 2023, 07:19 PM

ਆੜ੍ਹਤੀਏ ਦੀ ਦੁਕਾਨ ‘ਤੇ ਅੰਨ੍ਹੇਵਾਹ ਫਾਈਰਿੰਗ, ਵਿਅਕਤੀ ਦੀ ਮੌਤ
ਤਲਵੰਡੀ ਭਾਈ, 24 ਜੂਨ 2023- ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਇੱਕ ਆੜ੍ਹਤੀਏ ਦੀ ਦੁਕਾਨ ਤੇ ਅਣਪਛਾਤਿਆਂ ਵਲੋਂ ਫ਼ਾਈਰਿੰਗ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੇਮ ਕੁਮਾਰ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ, ਚਿੱਟੇ ਦਿਨੇ ਬਾਈਕ ਸਵਾਰ ਅਣਪਛਾਤਿਆਂ ਵਲੋਂ ਤਲਵੰਡੀ ਭਾਈ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅੰਮ੍ਰਿਤ ਲਾਲ ਛਾਬੜਾ ਦੀ ਦੁਕਾਨ ਤੇ ਅੰਨ੍ਹੇਵਾਹ ਫ਼ਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਆੜ੍ਹਤੀਆ ਤਾਂ ਦੁਕਾਨ ਵਿਚ ਨਹੀਂ ਸੀ, ਪਰ ਹਮਲਾਵਰਾਂ ਵਲੋਂ ਕੀਤੀ ਗਈ ਫ਼ਾਈਰਿੰਗ ਦੌਰਾਨ ਇੱਕ ਬੇਕਸੂਰਾ ਵਿਅਕਤੀ ਮਾਰਿਆ।
ਦੂਜੇ ਪਾਸੇ ਰੋਸ ਵਜੋਂ ਅੱਜ ਤਲਵੰਡੀ ਭਾਈ ਪੂਰਾ ਬੰਦ ਹੈ ਅਤੇ ਇਨਸਾਫ਼ ਦੀ ਮੰਗ ਕਰਦਿਆਂ ਹੋਇਆ ਲੋਕ ਕਹਿ ਰਹੇ ਹਨ ਕਿ, ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ।