ਏਡੀਸੀ ਅਨੁਪ੍ਰਿਤਾ ਜੌਹਲ ਨੇ ਸਾਕੇਤ ਹਸਪਤਾਲ, ਡਰੱਗ ਰੀਹੈਬਲੀਟੇਸ਼ਨ ਸੈਂਟਰ ਵਿਖੇ ਹੁਨਰ ਵਿਕਾਸ ਕੋਰਸ ਦੇਸਰਟੀਫਿਕੇਟ ਵੰਡੇ

ਦੁਆਰਾ: News ਪ੍ਰਕਾਸ਼ਿਤ :Friday, 23 June, 2023, 07:23 PM

ਏਡੀਸੀ ਅਨੁਪ੍ਰਿਤਾ ਜੌਹਲ ਨੇ ਸਾਕੇਤ ਹਸਪਤਾਲ, ਡਰੱਗ ਰੀਹੈਬਲੀਟੇਸ਼ਨ ਸੈਂਟਰ ਵਿਖੇ ਹੁਨਰ ਵਿਕਾਸ ਕੋਰਸ ਦੇਸਰਟੀਫਿਕੇਟ ਵੰਡੇ
ਪਟਿਆਲਾ, 23 ਜੂਨ:
ਪਟਿਆਲਾ ਪ੍ਰਸ਼ਾਸਨ (ਜ਼ਿਲ੍ਹਾ ਸਕਿੱਲ ਕਮੇਟੀ) ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਇੱਕਨਿਵੇਕਲੀ ਪਹਿਲਕਦਮੀ ਕਰਦਿਆਂ ਨਸ਼ਾ ਪੀੜਤਾਂ ਨੂੰ ਸਾਕੇਤ ਹਸਪਤਾਲ, ਡਰੱਗ ਰੀਹੈਬਲੀਟੇਸ਼ਨ ਸੈਂਟਰ ਵਿਖੇ ਮੁੜਵਸੇਬਾ ਕੇਂਦਰ ਵਿੱਚ ਰਹਿਣ ਦੌਰਾਨ ਹੁਨਰ ਹਾਸਲ ਕਰਨ ਅਤੇ ਨਸ਼ਾ ਰਹਿਤ ਜ਼ਿੰਦਗੀ ਦੇ ਇੱਕ ਕਦਮ ਹੋਰ ਨੇੜੇ ਜਾਣਵਿੱਚ ਮਦਦ ਕਰਨ ਲਈ ਹੁਨਰ ਵਿਕਾਸ ਦੇ ਕੋਰਸ ਸ਼ੁਰੂ ਕੀਤੇ ਹਨ। ਸਕਿੱਲ ਕੋਰਸਾਂ ਦੇ ਦੂਜੇ ਬੈਚ ਦੇ ਸਮਾਪਤੀ ਸਮਾਰੋਹ ਵਿੱਚ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਉਮੀਦਵਾਰਾਂ ਨੂੰ ਸਰਟੀਫਿਕੇਟ ਅਤੇ ਟੂਲਕਿੱਟਾਂ ਤਕਸੀਮ ਕੀਤੀਆਂ।
ਇਹ ਬੈਚ ਆਈਸੀਆਈਸੀਆਈਫਾਊਂਡੇਸ਼ਨ ਵੱਲੋਂ ਸਾਕੇਤ ਹਸਪਤਾਲ ਵਿੱਚ 15 ਮਈ ਤੋਂ 12 ਜੂਨ ਤੱਕ ਮਲਟੀ ਸਕਿੱਲ ਟੈਕਨੀਸ਼ੀਅਨ ਦਾ ਕੋਰਸਚਲਾਇਆ ਗਿਆ। ਅਭਿਸ਼ੇਕ ਸ਼ਰਮਾ, ਮਹਾਤਮਾ ਗਾਂਧੀ ਨੈਸ਼ਨਲ ਫੈਲੋ, ਡੀਪੀਐਮਯੂ, ਪੀਐਸਡੀਐਮ ਉਪਕਾਰਸਿੰਘ, ਗਗਨਦੀਪ ਕੌਰ ਅਤੇ ਹਰਲੀਨ ਕੌਰ ਨੇ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸਾਕੇਤਹਸਪਤਾਲ ਪਟਿਆਲਾ ਦੀ ਸੈਂਟਰ ਇੰਚਾਰਜ ਪਰਮਿੰਦਰ ਕੌਰ ਨੇ ਉਮੀਦਵਾਰਾਂ ਨੂੰ ਨਿਯਮਤ ਤੌਰ ‘ਤੇ ਪ੍ਰੇਰਿਤ ਕਰਨਅਤੇ ਸਲਾਹ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
ਸਮਾਪਤੀ ਸਮਾਰੋਹ ਵਿੱਚ, ਏ.ਡੀ.ਸੀ.(ਆਰ.ਡੀ.) ਅਨੁਪ੍ਰਿਤਾ ਜੌਹਲ ਨੇ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਨਸ਼ਾਮੁਕਤੀ ਕੇਂਦਰ ਵਿਚ ਰਹਿਣ ਦੇ ਮੌਕੇ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਇੱਕ ਨਵਾਂ ਜੀਵਨ ਸ਼ੁਰੂਕਰਨ ਲਈ ਸਿੱਖੇ ਹੁਨਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬਸਰਕਾਰ ਨਸ਼ਾ ਮੁਕਤੀ ਲਈ ਉਚੇਚੇ ਯਤਨ ਕਰ ਰਹੀ ਹੈ। ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ, ਮੋਹਾਲੀ ਦੇਸੈਂਟਰ ਹੈੱਡ ਦੀਪਕ ਸ਼ਰਮਾ ਨੇ ਉਨ੍ਹਾਂ ਨੂੰ ਭਵਿੱਖ ਦੇ ਵਿਕਲਪਾਂ ਅਤੇ ਮੌਕਿਆਂ ਬਾਰੇ ਦੱਸਿਆ। ਇਹ ਸਮਾਪਤੀ ਸਮਾਰੋਹ ਹਰ ਸਾਲ 26 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਨਾਜਾਇਜ਼ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਸਬੰਧ ਵਿੱਚ ਜ਼ਿਲ੍ਹੇ ਵਿੱਚ ਕਰਵਾਏ ਜਾਣ ਵਾਲੇ ਕਈ ਸਮਾਗਮਾਂ ਵਿੱਚੋਂਇੱਕ ਮਹੱਤਵਪੂਰਨ ਸਮਾਗਮ ਸੀ।