ਉਹ ਵੀ ਐੱਨ. ਸੀ. ਸੀ. ਕੈਡੇਟ ਰਹੇ ਹਨ ਅਤੇ ਇਸ ਲਈ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਇਸ ਤੋਂ ਮਿਲਿਆ ਤਜਰਬਾ ਅਨਮੋਲ ਹੈ : ਮੋਦੀ

ਦੁਆਰਾ: Punjab Bani ਪ੍ਰਕਾਸ਼ਿਤ :Monday, 25 November, 2024, 08:55 AM

ਉਹ ਵੀ ਐੱਨ. ਸੀ. ਸੀ. ਕੈਡੇਟ ਰਹੇ ਹਨ ਅਤੇ ਇਸ ਲਈ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਇਸ ਤੋਂ ਮਿਲਿਆ ਤਜਰਬਾ ਅਨਮੋਲ ਹੈ : ਮੋਦੀ
ਨਵੀਂ ਦਿੱਲੀ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 116ਵੇਂ ਐਪੀਸੋਡ ਵਿੱਚ ਵਿਦਿਆਰਥੀਆਂ ਨੂੰ ਨੈਸ਼ਨਲ ਕੈਡੇਟ ਕੋਰ (ਐੱਨ. ਸੀ. ਸੀ.) ਨਾਲ ਜੁੜਨ ਲਈ ਪ੍ਰੇੇਰਿਤ ਕੀਤਾ। ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਅੱਜ ਐੱਨ. ਸੀ. ਸੀ. ਦਿਵਸ ਹੈ। ਉਨ੍ਹਾਂ ਕਿਹਾ ਕਿ ਐੱਨ. ਸੀ. ਸੀ. ਸਾਨੂੰ ਸਾਡੇ ਸਕੂਲ ਅਤੇ ਕਾਲਜ ਦੇ ਦਿਨਾਂ ਦੀ ਯਾਦ ਦਿਵਾਉਂਦੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਵੀ ਇੱਕ ਐੱਨ. ਸੀ. ਸੀ. ਕੈਡੇਟ ਰਹੇ ਹਨ ਅਤੇ ਇਸ ਲਈ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਇਸ ਤੋਂ ਮਿਲਿਆ ਤਜਰਬਾ ਅਨਮੋਲ ਹੈ। ਐੱਨ. ਸੀ. ਸੀ. ਨੌਜਵਾਨਾਂ ਵਿੱਚ ਅਨੁਸ਼ਾਸਨ, ਅਗਵਾਈ ਅਤੇ ਸੇਵਾ ਦੀ ਭਾਵਨਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਐਨ. ਸੀ. ਸੀ. ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। 2014 ਵਿੱਚ ਲਗਪਗ 14 ਲੱਖ ਨੌਜਵਾਨ ਐੱਨ. ਸੀ. ਸੀ. ਵਿੱਚ ਸ਼ਾਮਲ ਸਨ ਤੇ ਹੁਣ ਸਾਲ 2024 ਵਿੱਚ ਦੋ ਲੱਖ ਤੋਂ ਵੱਧ ਨੌਜਵਾਨ ਐੱਨਸੀਸੀ ਵਿੱਚ ਸ਼ਾਮਲ ਹੋਏ ਹਨ। ਪਹਿਲਾਂ ਦੇ ਮੁਕਾਬਲੇ ਹੁਣ 5,000 ਤੋਂ ਵੱਧ ਸਕੂਲ ਅਤੇ ਕਾਲਜ ਐੱਨ. ਸੀ. ਸੀ. ਦਾ ਹਿੱਸਾ ਹਨ ਅਤੇ ਸਭ ਤੋਂ ਅਹਿਮ ਗੱਲ ਇਹ ਕਿ ਐੱਨਸੀਸੀ ਵਿੱਚ ਲੜਕੀਆਂ ਦੀ ਗਿਣਤੀ ਲਗਪਗ 25 ਫੀਸਦੀ ਸੀ ਜੋ ਹੁਣ 40 ਫੀਸਦੀ ਦੇ ਕਰੀਬ ਹੋ ਗਈ ਹੈ ।