ਅੱਖਾਂ ਦੇ ਕੈਂਪ ਵਿਚ 275 ਲੋਕਾਂ ਦੀ ਹੋਈ ਜਾਂਚ ਤੇ 85 ਨੇ ਕਰਵਾਇਆ ਅਪ੍ਰੇਸ਼ਨ
ਅੱਖਾਂ ਦੇ ਕੈਂਪ ਵਿਚ 275 ਲੋਕਾਂ ਦੀ ਹੋਈ ਜਾਂਚ ਤੇ 85 ਨੇ ਕਰਵਾਇਆ ਅਪ੍ਰੇਸ਼ਨ
ਹਰੇਕ ਵਿਅਕਤੀ ਨੂੰ ਸਮਾਜ ਸੇਵਾ ਵਿਚ ਅਥਾਹ ਸਹਿਯੋਗ ਕਰਨਾ ਚਾਹੀਦਾ : ਸੰਜੀਵ ਸ਼ਰਮਾ ਕਾਲੂ
ਪਟਿਆਲਾ : ਯੂਥ ਕਾਂਗਰਸ ਦੇ ਜਿ਼ਲਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਅਤੇ ਲਾਇਨਜ਼ ਕਲੱਬ ਪਟਿਆਲਾ ਵਲੋਂ ਸਾਂਝੇ ਤੌਰ ਤੇ ਰਣਜੀਤ ਨਗਰ ਸਿਊਣਾ ਚੌਂਕ ਨੇੜੇ ਸ਼ੀਤਲਾ ਮਾਤਾ ਮੰਦਰ ਸਥਿਤ ਆਂਗਣਵਾੜੀ ਕੇਂਦਰ ਵਿਚ ਅੱਜ ਅੱਖਾਂ ਦਾ ਜਾਂਚ ਅਤੇ ਅਪ੍ਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ । ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਜਿਲਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਅਤੇ ਲਾਇਨ ਸੀ. ਡੀ. ਗਰਗ ਪ੍ਰਧਾਨ, ਲਾਇਨ ਸੁਨੀਲ ਮਿੱਤਲ ਸਕੱਤਰ, ਲਾਇਨ ਸੰਜੇ ਮਲਹੋਤਰਾ ਖਜਾਨਚੀ, ਲਾਇਨ ਕੇ. ਵੀ. ਪੁਰੀ ਜੋਨ ਚੇਅਰਮੈਨ ਨੇਦੱਸਿਆ ਕਿ ਕੈਂਪ ਵਿਚ ਜਿਥੇ 275 ਲੋਕਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਉਥੇ 85 ਲੋਕਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਰਵਾਏ ਗਏ । ਇਸ ਸਬੰਧੀ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਸਮਾਜ ਸੇਵਾ ਹਰੇਕ ਵਿਅਕਤੀ ਦੀ ਜਿ਼ੰਦਗੀ ਦਾ ਅਨਿਖੜਵਾਂ ਅੰਗ ਹੋਣਾ ਚਾਹੀਦਾ ਹੈ ਕਿਉਂਕਿ ਸਮਾਜ ਸੇਵਾ ਦੇ ਨਾਲ ਮਨ ਨੂੰ ਇਕ ਵੱਖਰੀ ਜਿਹੀ ਸ਼ਾਂਤੀ ਅਤੇ ਸਕੂਨ ਮਿਲਦਾ ਹੈ,ਇਸ ਲਈ ਹਰੇਕ ਵਿਅਕਤੀ ਨੂੰ ਆਪਣੀ ਇੱਛਾ ਮੁਤਾਬਕ ਸਮਾਜ ਸੇਵੀ ਕਾਰਜਾਂ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਰਗਰਮੀਆਂ ਉਹ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ ਤੇ ਇਹ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹਿਣਗੀਆਂ ।
ਇਸ ਕੈਂਪ ਵਿਚ ਸਾਬਕਾ ਚੇਅਰਮੈਨ ਸੁਧਾਰ ਟਰੱਸਟ ਸੰਤ ਬਾਂਗਾ, ਸਾਬਕਾ ਐਮ. ਸੀ. ਸੇਵਕ ਝਿੱਲ, ਮਾਧਵ ਸਿੰਗਲਾ ਯੂਥ ਕਾਂਗਰਸ, ਅਭਿਨਵ ਪ੍ਰਧਾਨ ਯੂਥ ਕਾਂਗਰਸ, ਯੁਵਰਾਜ ਸਰਪੰਚ, ਜਗਦੀਪ ਸਿੰਘ, ਵਿਜੈ ਸ਼ਰਮਾ ਸਾਬਕਾ ਮੈਂਬਰ ਬਲਾਕ ਸਮਿਤੀ, ਰਿਧਮ ਸ਼ਰਮਾ, ਗੁਰਮੀਤ ਸਿੰਘ ਪੰਚ, ਪ੍ਰਵੀਨ ਰਾਵਤ ਪੰਚ, ਪ੍ਰਧਾਨ ਜਗਰੂਪ ਸਿੰਘ, ਰੁਪਿੰਦਰ ਸਰਪੰਚ ਵਿਕਾਸ ਨਗਰ, ਗੁਰਪ੍ਰੀਤ ਸਿੰਘ ਪੰਚ, ਪਰਮਜੀਤ ਕੌਰ ਪੰਚ, ਹਰਪ੍ਰੀਤ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਬਬਲੂ ਗੁਪਤਾ ਬਾਬੂ ਸਿੰਘ ਕਾਲੋਨੀ, ਲਾਇਨ ਕੇ. ਐਸ. ਸੰਧੂ, ਲਾਇਨ ਵਾਈ. ਪੀ. ਸੂਦ, ਲਾਇਨ ਰਾਕੇਸ਼ ਏਰੀਅਨ, ਲਾਇਨ ਯਾਦਵਿੰਦਰ ਸਿੰਗਲਾ, ਲਾਇਨ ਰਾਕੇਸ਼ ਗੋਇਲ, ਲਾਇਨ ਸੁਭਾਸ਼ਬਹਿਲ, ਲਾਇਨ ਮੋਨਿਕਾ ਠਾਕੁਰ, ਲਾਇਨ ਸ਼ੈਲ ਮਲਹੋਤਰਾ, ਲਾਇਨ ਡਾ. ਰਮਨ ਗਰੋਵਰ, ਲਾਇਨ ਸਿ਼ਵਦੱਤ ਸ਼ਰਮਾ, ਲਾਇਨ ਆਰ. ਪੀ. ਸੂਦ, ਲਾਇਨ ਆਰ. ਐਸ. ਬੇਦੀ, ਲਾਇਨ ਸੋਹਿੰਦਰ ਕਾਂਸਲ, ਲਾਇਨ ਸੰਜੀਵ ਵਰਮਾ, ਬੀ. ਸੀ. ਬੱਸੀ, ਲਾਇਨ ਆਰ. ਐਸ. ਪਨੂੰ, ਲਾਇਨ ਇੰਜੀ. ਦੀਪ ਸਾਰਵਾਲ, ਲਾਇਨ ਬੀ. ਕੇ. ਗੋਇਲ, ਸਚਿਨ ਗਰਗ, ਸੁਖਵਿੰਦਰ ਸਿੰਘ, ਗੀਤਾਂਸ਼ੂ ਯੋਗੀ, ਸਾਹਿਲ ਜੌਹਰ, ਰਣਵੀਰ ਸਿੰਘ, ਗੋਲਡੀ ਸਿੰਘ, ਸੰਜੀਵ ਕੁਮਾਰ ਅਤੇ ਬੂਟਾ ਸਿੰਘ ਮੌਜੂਦ ਸਨ ।