ਡਿਪਟੀ ਕਮਿਸ਼ਨਰ ਵੱਲੋਂ ਮੰਦਿਰ ਸ੍ਰੀ ਕਾਲੀ ਦੇਵੀ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

ਸ਼ਰਧਾਲੂਆਂ ਨੂੰ ਹੋਰ ਚੰਗੇ ਢੰਗ ਨਾਲ ਸਹੂਲਤਾਂ ਪ੍ਰਦਾਨ ਕਰਨ ਬਾਰੇ ਫੈਸਲੇ ਕੀਤੇ
ਪਟਿਆਲਾ, 22 ਜੂਨ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਡਵਾਈਜਰੀ ਮੈਨੇਜਿੰਗ ਕਮੇਟੀ ਮੰਦਿਰ ਸ੍ਰੀ ਕਾਲੀ ਦੇਵੀ ਜੀ ਤੇ ਸ੍ਰੀ ਰਾਜ ਰਾਜੇਸ਼ਵਰੀ ਜੀ ਨਾਲ ਬੈਠਕ ਕਰਕੇ ਮੰਦਿਰ ਵਿਖੇ ਚੱਲ ਰਹੇ ਅਤੇ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਪਵਿੱਤਰ ਮੰਦਿਰ ਦੇ ਭਵਨ ਨੂੰ ਅਪਗਰੇਡ ਕਰਨ, ਮੰਦਿਰ ਦੇ ਸਰੋਵਰ ਦੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਤੇ ਸਰੋਵਰ ਵਿੱਚ ਸਾਫ਼ ਜਲ ਪਾਉਣ ਤੇ ਇਸਦੀ ਮੁਰੰਮਤ ਉਪਰ ਚਰਚਾ ਕਰਦੇ ਹੋਏ ਫੈਸਲੇ ਲਏ ਗਏ। ਇਸ ਤੋਂ ਇਲਾਵਾ ਮੰਦਿਰ ਦੀ ਅੰਦਰੂਨੀ ਸੁਰੱਖਿਆ, ਸਾਫ਼-ਸਫਾਈ, ਪ੍ਰਸਾਦ ਦੇ ਸੁਚੱਜੇ ਪ੍ਰਬੰਧ ਆਦਿ ਸਮੇਤ ਹੋਰ ਕਈ ਮੱਦਾਂ ਉਪਰ ਵਿਚਾਰ ਵਟਾਂਦਰਾ ਕਰਕੇ ਮੰਦਿਰ ਦੇ ਵਿਕਾਸ ਨੂੰ ਕਰਵਾ ਕੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਹੋਰ ਚੰਗੇ ਢੰਗ ਨਾਲ ਸਹੂਲਤਾਂ ਪ੍ਰਦਾਨ ਕਰਨ ਬਾਰੇ ਫੈਸਲੇ ਕੀਤੇ ਗਏ।
ਮੀਟਿੰਗ ਮੌਕੇ ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ਼ ਆਲਮ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ, ਐਸ.ਡੀ.ਐਮ. ਚਰਨਜੀਤ ਸਿੰਘ ਤੋਂ ਇਲਾਵਾ ਐਡਵਾਈਜਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਨਰੇਸ਼ ਗੁਪਤਾ, ਮਦਨ ਅਰੋੜਾ, ਕੇ.ਕੇ. ਸਹਿਗਲ, ਸੰਦੀਪ ਬੰਧੂ, ਅਸ਼ਵਨੀ ਗਰਗ, ਰਵਿੰਦਰ ਨਾਥ ਕੌਸ਼ਲ ਆਦਿ ਸਮੇਤ ਮੈਨੇਜਰ ਮਾਨਵ ਬੱਬਰ, ਲੋਕ ਨਿਰਮਾਣ, ਨਗਰ ਨਿਗਮ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
