ਮਹਾਰਾਸ਼ਟਰ ਚੋਣਾਂ ਵਿਚ ਅਕਸ਼ੈ ਕੁਮਾਰ ਅਤੇ ਆਰ. ਬੀ. ਆਈ. ਗਵਰਨਰ ਨੇ ਆਪਣੀ ਵੋਟ ਪਾਈ

ਦੁਆਰਾ: Punjab Bani ਪ੍ਰਕਾਸ਼ਿਤ :Wednesday, 20 November, 2024, 10:37 AM

ਮਹਾਰਾਸ਼ਟਰ ਚੋਣਾਂ ਵਿਚ ਅਕਸ਼ੈ ਕੁਮਾਰ ਅਤੇ ਆਰ. ਬੀ. ਆਈ. ਗਵਰਨਰ ਨੇ ਆਪਣੀ ਵੋਟ ਪਾਈ
ਮਹਾਰਾਸ਼ਟਰ : ਭਾਰਤ ਦੇਸ਼ ਦੇ ਮਹਾਨਗਰ ਮੁੰਬਈ ਸ਼ਹਿਰ ਵਿਖੇ ਅੱਜ ਮਹਾਰਾਸ਼ਟਰ ਚੋਣਾਂ ਵਿਚ ਫਿਲਮ ਸਟਾਰ ਅਕਸ਼ੈ ਕੁਮਾਰ ਨੇ ਵੋਟ ਪਾਉਣ ਤੋਂ ਬਾਅਦ ਮੁੰਬਈ ਦੇ ਇੱਕ ਪੋਲਿੰਗ ਬੂਥ `ਤੇ ਆਪਣੀ ਸਿਆਹੀ ਵਾਲੀ ਉਂਗਲ ਦਿਖਾਉਂਦਿਆਂ ਕਿਹਾ ਕਿ ਇੱਥੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ । ਅਕਸ਼ੈ ਕੁਮਾਰ ਨੇ ਕਿਹਾ ਕਿ ਉਸਨੇ ਦੇਖਿਆ ਹੈ ਕਿ ਇਥੇ ਪੋਲਿੰਗ ਬੂਥਾਂ ਤੇ ਸੀਨੀਅਰ ਨਾਗਰਿਕਾਂ ਲਈ ਵੀ ਬਹੁਤ ਵਧੀਆ ਪ੍ਰਬੰਧ ਹਨ ਤੇ ਸਫ਼ਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ। ਅਕਸ਼ੈ ਕੁਮਾਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰ ਕੋਈ ਬਾਹਰ ਆ ਕੇ ਆਪਣੀ ਵੋਟ ਪਾਵੇ । ਇਸ ਮੌਕੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁੰਬਈ ਦੇ ਇੱਕ ਪੋਲਿੰਗ ਬੂਥ `ਤੇ ਆਪਣੀ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਪੋਲਿੰਗ ਬੂਥ `ਤੇ ਪ੍ਰਬੰਧ ਬਹੁਤ ਵਧੀਆ ਸਨ। ਉਨ੍ਹਾਂ ਚੋਣ ਕਮਿਸ਼ਨ ਨੂੰ ਵਧਾਈ ਦਿੱਤੀ ।