ਡੇਰਾ ਬਾਬਾ ਨਾਨਕ: ਡੇਰਾ ਪਠਾਣਾ ’ਚ ਝੜਪ, ਸੁਖਜਿੰਦਰ ਰੰਧਾਵਾ ਤੇ ਗੁਰਦੀਪ ਰੰਧਾਵਾ ਵੀ ਪੁੱਜੇ
ਦੁਆਰਾ: Punjab Bani ਪ੍ਰਕਾਸ਼ਿਤ :Wednesday, 20 November, 2024, 09:12 AM

ਡੇਰਾ ਬਾਬਾ ਨਾਨਕ: ਡੇਰਾ ਪਠਾਣਾ ’ਚ ਝੜਪ, ਸੁਖਜਿੰਦਰ ਰੰਧਾਵਾ ਤੇ ਗੁਰਦੀਪ ਰੰਧਾਵਾ ਵੀ ਪੁੱਜੇ
ਡੇਰਾ ਬਾਬਾ ਨਾਨਕ : ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਡੇਰਾ ਪਠਾਣਾ ਵਿਚ ਅੱਜ ਸਵੇਰੇ ਝੜਪ ਹੋ ਗਈ । ਕਾਂਗਰਸ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਪਿੰਡ ਦੇ ਬਾਹਰੋਂ ਆਏ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ । ਮੌਕੇ ’ਤੇ ਪੁੱਜੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਪਿੰਡ ਦੇ ਬਾਹਰੋਂ ਗੈਂਗਸਟਰਾਂ ਨੇ ਆ ਕੇ ਕਾਂਗਰਸੀ ਸਮਰਥਕਾਂ ’ਤੇ ਹਮਲਾ ਕੀਤਾ ਹੈ । ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਚੋਣਾਂ ਵਿਚ ਸਮਰਥਕਾਂ ਦੀ ਆਪਸ ਵਿਚ ਝੜਪ ਹੁੰਦੀ ਰਹਿੰਦੀ ਹੈ । ਉਹਨਾਂ ਕਿਹਾ ਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਤੋਂ ਡਰਨ ਵਾਲੇ ਨਹੀਂ ਹਨ । ਉਹਨਾਂ ਕਿਹਾ ਕਿ ਉਹ ਸਿਰਫ 23 ਨਵੰਬਰ ਤੱਕ ਉਡੀਕ ਕਰਨ।
