ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਪੱਥਰਬਾਜ਼ੀ ਕਾਰਨ ਹੋਏ ਜ਼ਖ਼ਮੀ
ਦੁਆਰਾ: Punjab Bani ਪ੍ਰਕਾਸ਼ਿਤ :Tuesday, 19 November, 2024, 08:48 AM

ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਪੱਥਰਬਾਜ਼ੀ ਕਾਰਨ ਹੋਏ ਜ਼ਖ਼ਮੀ
ਮੁੰਬਈ : ਭਾਰਤ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਐਨ. ਸੀ. ਪੀ. (ਸਪਾ) ਨੇਤਾ ਅਨਿਲ ਦੇਸ਼ਮੁਖ ਸਿਰ `ਤੇ ਸੱਟ ਲੱਗਣ ਦੇ ਚਲਦਿਆਂ ਜ਼ਖ਼ਮੀ ਹੋ ਗਏ ਹਨ। ਦੱਸਣਯੋਗ ਹੈ ਕਿ ਅਨਿਲ ਦੇਸ਼ਮੁੱਖ ਜਦੋਂ ਸ਼ਾਮ ਨੂੰ ਨਾਗਪੁਰ ਨੇੜੇ ਕਟੋਲ ਵਾਪਸ ਆ ਰਹੇ ਸਨ ਤਾਂ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੀ ਕਾਰ `ਤੇ ਪਥਰਾਅ ਕੀਤਾ। ਨਾਗਪੁਰ ਦਿਹਾਤੀ ਦੇ ਪੁਲਸ ਸੁਪਰਡੈਂਟ (ਐਸ. ਪੀ.) ਹਰਸ਼ ਪੋਦਾਰ ਨੇ ਕਿਹਾ ਕਿ ਦੇਸ਼ਮੁਖ ਦਾ ਸੀਟੀ ਸਕੈਨ ਆਮ ਸੀ ਅਤੇ ਉਸ ਦਾ ਨਾਗਪੁਰ ਦੇ ਅਲੈਕਸਿਸ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ ਘੱਟ ਸੱਟਾਂ ਲਈ ਇਲਾਜ ਕੀਤਾ ਜਾ ਰਿਹਾ ਹੈ ।
