ਨਰਿੰਦਰ ਲਾਲੀ ਨੇ ਆਗਾਮੀ 20 ਤਰੀਕ ਨੂੰ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਕੀਤੀ ਅਪੀਲ

ਨਰਿੰਦਰ ਲਾਲੀ ਨੇ ਆਗਾਮੀ 20 ਤਰੀਕ ਨੂੰ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਕੀਤੀ ਅਪੀਲ
ਲਾਲੀ ਨੇ ਵਾਰਡ ਨੰਬਰ 4 ਅਤੇ 5 ਦੇ ਵੋਟਰਾਂ ਦਾ ਕੀਤਾ ਧੰਨਵਾਦ
ਗਿੱਦੜਬਾਹਾ : ਗਿੱਦੜਬਾਹਾ ਜਿਮਨੀ ਚੋਣ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਲਈ ਆਲ ਇੰਡੀਆ ਕਾਂਗਰਸ ਓ. ਬੀ. ਸੀ. ਸੈਲ ਦੇ ਕੋਆਰਡੀਨੇਟਰ ਨਰਿੰਦਰ ਪਾਲ ਲਾਲੀ ਤੇ ਉਹਨਾਂ ਦੀ ਟੀਮ ਨੇ ਵੱਲੋਂ ਅੱਜ ਚੋਣ ਪ੍ਰਚਾਰ ਖਤਮ ਹੋਣ ਤੇ ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਹੈਪੀ ਖੇੜਾ ਸਮੇਤ ਗਿੱਦੜਬਾਹਾ ਦੇ ਸਮੂਹ ਵੋਟਰਾ ਅਤੇ ਖਾਸ ਕਰਕੇ ਵਾਰਡ ਨੰਬਰ 4 ਅਤੇ 5 ਦੇ ਵੋਟਰਾਂ ਦਾ ਉਹਨਾਂ ਦਾ ਦਿਲੋਂ ਸਾਥ ਦੇਣ ਲਈ ਧੰਨਵਾਦ ਕੀਤਾ । ਉਨਾਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ। ਇਸ ਲਈ ਉਹਨਾਂ ਨੇ ਗਿੱਦੜਬਾਹਾ ਹਲਕੇ ਦੇ ਸਮੂਹ ਵੋਟਰਾਂ ਨੂੰ ਆਉਣ ਵਾਲੀ 20 ਤਰੀਕ ਨੂੰ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਹਾਡੀ ਪਾਈ ਹੋਈ ਇੱਕ-ਇੱਕ ਵੋਟ ਦਾ ਮੁੱਲ ਕਾਂਗਰਸ ਪਾਰਟੀ ਅਤੇ ਰਾਜਾ ਵੜਿੰਗ ਮੋੜੇਗਾ । ਇਸ ਮੌਕੇ ਸੱਤਪਾਲ ਮਹਿਤਾ, ਸੰਜੇ ਸ਼ਰਮਾ, ਨਰਿੰਦਰ ਪੱਪਾ, ਗੋਪੀ ਰੰਗੀਲਾ, ਨਰਿੰਦਰ ਨੀਟੂ, ਸ਼ਿਵ ਖੰਨਾ, ਡਿੰਪੀ ਵੜਿੰਗ, ਲਲਿਤ ਭਾਰਦਵਾਜ਼, ਆਗਿਆਕਾਰ ਸਿੰਘ, ਪ੍ਰਦੀਪ ਦੀਵਾਨ, ਅਸ਼ੋਕ ਖੰਨਾ ਸਵੀਟੀ, ਮਦਨ ਭਾਂਬਰੀ, ਬਲਿਹਾਰ ਸਿੰਘ, ਇਕਰਾਰ ਸੱਦੀਕੀ ਅਨਿਲ ਬੱਬੀ, ਐਡ.ਦੇਵੀਦਾਸ ਸਤੀਸ਼ ਕੰਬੋਜ, ਜਸਵਿੰਦਰ ਜਰਗੀਆ, ਪਰਵੀਨ ਸਿੰਗਲਾ ਆਦ ਮੈਂਬਰ ਮੌਕੇ ਤੇ ਹਾਜਰ ਸਨ ।
