ਪੰਜਾਬ ਲੋਕ ਨਿਰਮਾਣ (ਇਮਾਰਤਾ ਤੇ ਸੜਕਾਂ) ਵਿਭਾਗ ਦੇ ਚੌਥਾ ਦਰਜਾ ਮੁਲਾਜਮਾਂ ਨੇ ਸਰਕਲ ਕਮੇਟੀ ਦਾ ਕੀਤਾ ਪੁਨਗਰਠਨ : ਦਰਸ਼ਨ ਲੁਬਾਣਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 19 November, 2024, 03:26 PM

ਪੰਜਾਬ ਲੋਕ ਨਿਰਮਾਣ (ਇਮਾਰਤਾ ਤੇ ਸੜਕਾਂ) ਵਿਭਾਗ ਦੇ ਚੌਥਾ ਦਰਜਾ ਮੁਲਾਜਮਾਂ ਨੇ ਸਰਕਲ ਕਮੇਟੀ ਦਾ ਕੀਤਾ ਪੁਨਗਰਠਨ : ਦਰਸ਼ਨ ਲੁਬਾਣਾ
ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਸਰਕਲ ਨੰਬਰ 1 ਅਤੇ 2 ਪਟਿਆਲਾ ਦੀ ਕਮੇਟੀ ਦਾ ਪੁਨਗਰਠਨ ਕਰਕੇ ਨਵੇਂ ਆਹੁਦੇਦਾਰਾਂ ਦੀ ਚੋਣ ਸਰਵ ਸੰਮਤੀ ਨਾਲ ਕੀਤੀ । ਇਸ ਸਮੇਂ ਇਕੱਤਰਤਾ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ ਅਤੇ ਸ਼ਹਿਰੀ ਪ੍ਰਧਾਨ ਰਾਮ ਲਾਲ ਰਾਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਚੌਥਾ ਦਰਜਾ ਮੁਲਾਜਮਾਂ ਕੱਚਿਆ ਅਤੇ ਪੱਕਿਆ ਦੀਆਂ ਮੰਗਾਂ ਜ਼ੋ ਪੰਜਾਬ ਸਰਕਾਰ ਵਲੋਂ ਵੀ ਨਹੀਂ ਸੁਣੀਆ ਜਾ ਰਹੀਆਂ ਬਾਰੇ ਵੀ ਰੋਸ ਪ੍ਰਗਟ ਵੀ ਕੀਤਾ । ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਦੀ ਜਿਲਾ ਸ਼ਾਖਾ ਪਟਿਆਲਾ ਦਾ ਡੇਲੀਗੇਟ ਇਜਲਾਸ ਮਿਤੀ 30 ਨਵੰਬਰ ਪ੍ਰਵਾਨਾ ਭਵਨ ਬਾਰਾਦਰੀ ਵਿਖੇ ਸੂਬਾਈ ਆਗੂਆਂ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਜਿਸ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਸਰਕਾਰ ਨਾਲ ਸਬੰਧਤ ਮੰਗਾਂ ਤੇ ਵਿਭਾਗਾਂ ਨਾਲ ਸਬੰਧਤ ਮੰਗਾਂ ਦੇ ਐਕਸ਼ਨ ਪਟਿਆਲਾ ਵਿਖੇ ਕੀਤੇ ਜਾਣਗੇ । ਚੁਣੇ ਗਏ ਆਗੂਆਂ ਵਿੱਚ ਚੇਅਰਮੈਨ ਹਰਬੰਸ ਸਿੰਘ ਵਰਮਾ, ਪ੍ਰਧਾਨ ਸੁਭਾਸ਼, ਮੀਤ ਪ੍ਰਧਾਨ ਸਤਿਨਰਾਇਣ ਗੋਨੀ, ਹਰੀਸ਼, ਰਾਜ ਕੁਮਾਰ, ਸਕੱਤਰ ਮਨਪ੍ਰੀਤ ਸਿੰਘ, ਸਹਾਇਕ ਸਕੱਤਰ ਅਮਰੀਕ ਸਿੰਘ, ਵਿੱਤ ਸਕੱਤਰ ਕੰਵਰ ਸਿੰਘ, ਮੁੱਖ ਸਲਾਹਕਾਰ ਪ੍ਰਕਾਸ਼ ਸਿੰਘ ਲੁਬਾਣਾ, ਸਲਾਹਕਾਰ ਮੋਧ ਨਾਥ ਸ਼ਰਮਾ, ਨਿਸ਼ਾ ਰਾਣੀ, ਪ੍ਰਚਾਰ ਸਕੱਤਰ ਸੂਨੀਲ ਕੁਮਾਰ, ਕਰਮਜੀਤ ਸਾਗਰ, ਮੁਨੀਸ਼ ਕੁਮਾਰ ਆਦਿ ਸ਼ਾਮਲ ਕੀਤੇ ਗਏ ।