ਘੁੰਮਣ ਨਗਰ `ਚ ਵਿਰੋਧ ਕਾਰਨ ਮੋਬਾਇਲ ਟਾਵਰ ਲਾਉਣ ਦੇ ਕੰਮ ਨੂੰ ਲੱਗੀ ਬ੍ਰੇਕ

ਘੁੰਮਣ ਨਗਰ `ਚ ਵਿਰੋਧ ਕਾਰਨ ਮੋਬਾਇਲ ਟਾਵਰ ਲਾਉਣ ਦੇ ਕੰਮ ਨੂੰ ਲੱਗੀ ਬ੍ਰੇਕ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਘੁੰਮਣ ਨਗਰ ਵਿਖੇ ਇਕ ਮੋਬਾਇਲ ਕੰਪਨੀ ਵੱਲੋਂ ਬਿਲਡਿੰਗ ਉੱਪਰ ਮੋਬਾਇਲ ਟਾਵਰ ਲਾਉਣ ਦੇ ਚੱਲ ਰਹੇ ਕੰਮ ਲੈ ਕੇ ਵਿਰੋਧ ਕਰ ਰਹੇ ਲੋਕਾਂ ਨੂੰ ਉਸ ਸਮੇਂ ਰਾਹਤ ਮਿਲੀ ਜਦੋਂ ਟਾਵਰ ਲਗਾਉਣ ਦੇ ਕੰਮ ਨੂੰ ਰੋਕ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਜਿਉਂ ਹੀ ਇਹ ਮਾਮਲਾ ਭੱਖਦਾ ਗਿਆ ਤਾਂ ਇਸ ਟਾਵਰ ਨੂੰ ਲੱਗਣ ਤੋਂ ਰੁਕਵਾਉਣ ਲਈ ਇਲਾਕੇ ਦੇ ਲੋਕਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਘੁੰਮਣ ਨਗਰ ਵੱਲੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਜਨਰਲ ਸਕੱਤਰ ਸ਼ਵੇਤਾ ਜਿੰਦਲ ਨਾਲ ਰਾਬਤਾ ਕਾਇਮ ਕੀਤਾ, ਜਿਸ `ਤੇ ਸ਼ਵੇਤਾ ਜਿੰਦਲ ਨੇ ਸੁਣਵਾਈ ਕਰਨ ਲਈ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨਾਲ ਰਾਬਤਾ ਕਾਇਮ ਕਰ ਕੇ ਕੰਪਨੀ ਦੇ ਨਿਰਮਾਤਾ ਨਾਲ ਸੰਪਰਕ ਕਰ ਕੇ ਇਸ ਟਾਵਰ ਦੇ ਚੱਲ ਰਹੇ ਕੰਮ ਨੂੰ ਬ੍ਰੇਕ ਲਗਵਾਈ ਕਿਉਂਕਿ ਟਾਵਰ ਨਾਲ ਜਿੱਥੇ ਪੰਛੀਆਂ ਅਤੇ ਲੋਕਾਂ ਦੀ ਸਿਹਤ `ਤੇ ਮਾੜਾ ਅਸਰ ਪੈਂਦਾ ਹੈ ਉਥੇ ਦੂਜੇ ਪਾਸੇ ਟਾਵਰ ਲੱਗਣ ਦਾ ਵਿਰੋਧ ਵੀ ਹੋ ਰਿਹਾ ਸੀ । ਸ਼ਵੇਤਾ ਜਿੰਦਲ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਟਾਵਰ ਦੇ ਕੰਮ ਨੂੰ ਅਖੀਰਕਾਰ ਰੁਕਵਾ ਦਿੱਤਾ, ਜਿਸ ਤੇ ਇਲਾਕੇ ਦੇ ਲੋਕਾਂ ਨੇ ਵੀ `ਆਪ` ਦੀ ਮਹਿਲਾ ਆਗੂ ਬਵੇਤਾ ਜਿੰਦਲ ਦਾ ਧੰਨਵਾਦ ਕੀਤਾ । ਕੰਪਨੀ ਨਿਰਮਾਤਾ ਨੇ ਵੀ ਚੱਲਦੇ ਕੰਮ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ।
