ਤਰਨਤਾਰਨ ਵਿਚ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਘਰ `ਚ ਮਾਰਿਆ ਡਾਕਾ

ਦੁਆਰਾ: Punjab Bani ਪ੍ਰਕਾਸ਼ਿਤ :Friday, 22 November, 2024, 07:29 PM

ਤਰਨਤਾਰਨ ਵਿਚ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਘਰ `ਚ ਮਾਰਿਆ ਡਾਕਾ
ਤਰਨਤਾਰਨ : ਪੰਜਾਬ ਦੇ ਜਿ਼ਲਾ ਤਰਨਤਾਰਨ ਸ਼ਹਿਰ ਦੇ ਅੰਦਰ ਤਿੰਨ ਵਿਅਕਤੀ ਜੋ ਕੇ ਪੁਲਸ ਮੁਲਜ਼ਮ ਬਣ ਕੇ ਆਏ ਸਨ ਉਨ੍ਹਾਂ ਵਿੱਚੋ ਇਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਦੱਸਿਆ ਕਿ ਸਾਡੇ ਘਰ ਦਾਖ਼ਲ ਹੋਏ ਤਿੰਨ ਵਿਅਕਤੀਆਂ ਨੇ ਸਾਡੇ ਕੋਲ ਪੁੱਛ ਗਿੱਛ ਕਰਨੀ ਸ਼ੁਰੂ ਕੀਤੀ ਕਿ ਤੁਸੀਂ ਫਿਰੋਜ਼ਪੁਰ ਤੋ ਆਏ ਹੋ ਹੁਣ ਤਰਨਤਾਰਨ ਰਹਿ ਰਹੇ ਹੋ ਅਸੀ ਤੁਹਾਡੇ ਘਰ ਦੀ ਤਲਾਸ਼ੀ ਲੈਣ ਆਏ ਹਾਂ ਤੇ ਫਿਰੋਜ਼ਪੁਰ ਤੁਹਾਡੇ ਵਿਰੁੱਧ ਝਗੜੇ ਦਾ ਮਾਮਲਾ ਚਲਦਾ ਹੈ ਉਸਦੀ ਪੁੱਛਗਿੱਛ ਕਰਨ ਆਏ ਹਾਂ। ਪਰਿਵਾਰਿਕ ਮੈਂਬਰਾ ਦੱਸਿਆ ਕਿ ਸਾਡੇ ਘਰ ਦੀਆਂ ਅਲਮਾਰੀਆਂ ਦੀ ਫਰੋਲਾ ਫਰਾਲੀ ਕਰਕੇ ਸਾਡੇ ਕੋਲੋਂ ਪਿਸਤੌਲ ਦੀ ਨੋਕ ਤੇ ਡੇਢ ਲੱਖ ਰੁਪਏ ਲੈ ਕੇ ਦੋ ਵਿਅਕਤੀ ਫ਼ਰਾਰ ਹੋ ਗਏ ਅਤੇ ਇੱਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕੇ ਫੜੇ ਗਏ ਵਿਅਕਤੀ ਦੀ ਪਛਾਣ ਬਲਜੀਤ ਸਿੰਘ ਵਾਸੀ ਲੁਹਾਰਕਾ ਵਜੋਂ ਹੋਈ ਹੈ, ਜਿਸ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਜੋ ਦੋ ਵਿਅਕਤੀ ਫ਼ਰਾਰ ਹਨ ਉਹ ਨੰਗਲੀ ਦੇ ਹਨ । ਬਾਕੀ ਪਰਿਵਾਰਕ ਮੈਂਬਰਾ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ।



Scroll to Top