Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਸੂਲਰ-ਡਕਾਲਾ ਚੌਂਕ ਬਣਿਆ ਮਰੇ ਪਸ਼ੂਆਂ ਤੇ ਕੂੜੇ ਦਾ ਡੰਪ

ਦੁਆਰਾ: News ਪ੍ਰਕਾਸ਼ਿਤ :Friday, 23 June, 2023, 06:22 PM

ਸੜਕ ਦੇ ਕਿਨਾਰੇ ਲੱਗੇ ਪਏ ਨੇ ਗੰਦਗੀ ਦੇ ਢੇਰ, ਸੁੱਟੇ ਜਾਂਦੇ ਨੇ ਮਰੇ ਪਸ਼ੂ
– ਸੂਲਰ ਵਾਸੀ ਗੰਦੀ ਬਦਬੂ ਕਾਰਨ ਪ੍ਰੇਸ਼ਾਨ, ਸਤਾ ਬਿਮਾਰੀਆਂ ਫੈਲਣ ਦਾ ਡਰ
ਪਟਿਆਲਾ, 23 ਜੂਨ –
ਡਕਾਲਾ-ਸੂਲਰ ਚੌਂਕ ਤੋਂ ਬੰਨ੍ਹੇ ਵਾਲੀ ਸੜਕ ‘ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਪਏ ਹਨ। ਕੂੜਾ-ਕਰਟ, ਗੰਦਗੀ, ਮਰੇ ਪਸ਼ੂ ਤੇ ਜਾਨਵਰ ਸੁੱਟਣ ਵਾਲਿਆਂ ਵਲੋਂ ਇਸਨੂੰ ਨਜਾਇਜ਼ ਕੂੜੇ ਦਾ ਡੰਪ ਬਣਾ ਛੱਡਿਆ ਹੈ। ਇਨ੍ਹਾਂ ਗੰਦਗੀ ਦੇ ਢੇਰਾਂ ਤੇ ਮਰੇ ਜਾਨਵਰਾਂ ਦੀ ਬਦਬੂ ਕਾਰਨ ਜਿਥੇ ਰਾਹਗਿਰਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ, ਉਥੇ ਹੀ ਇਸ ਚੌਂਕ ਤੋਂ ਕੁਝ ਕਦਮਾਂ ‘ਤੇ ਹੀ ਸੂਲਰ ਪਿੰਡ ਸ਼ੁਰੂ ਹੋ ਜਾਂਦਾ ਹੈ। ਇਥੇ ਰਹਿਣ ਵਾਲੇ ਲੋਕਾਂ ਦਾ ਗੰਦੀ ਬਦਬੂ ਕਾਰਨ ਰਹਿਣਾ ਮੁਹਾਲ ਹੋਇਆ ਪਿਆ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ। ਇਥੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਜਿਥੇ ਇਹ ਗੰਦਗੀ ਸੁੱਟੀ ਜਾ ਰਹੀ ਹੈ, ਉਹ ਜਗ੍ਹਾਂ ਜੰਗਲਾਤ ਵਿਭਾਗ ਦੀ ਹੈ, ਪਰ ਜੰਗਲਾਤ ਵਿਭਾਗ ਵਲੋਂ ਇਸ ਨੂੰ ਰੋਕਣ ਲਈ ਉਪਰਾਲਾ ਕਰਨਾ ਤਾਂ ਦੂਰ ਦੀ ਗੱਲ, ਉਹ ਤਾਂ ਬੀੜ ਵਿਚ ‘ਚ ਲੱਗੇ ਗੰਦਗੀ ਦੇ ਢੇਰਾਂ ਤੇ ਨਜਾਇਜ਼ ਹੱਡਾ ਰੋੜੀ ਤੋਂ ਵੀ ਅਣਜਾਨ ਹੈ।
ਕਈ ਪਿੰਡਾਂ ਦਾ ਕੂੜਾ, ਗੋਹਾ, ਕੈਮਿਕਲ ਵੇਸਟਜ਼ ਇਥੇ ਵੱਡੀ ਪੱਧਰ ‘ਤੇ ਰਾਤ-ਬਰਾਤ ਸੁੱਟ ਦਿੱਤਾ ਜਾਂਦਾ ਹੈ। ਘਰਾਂ ਵਿਚੋਂ ਕੂੜਾ ਚੁੱਕਣ ਵਾਲੇ ਨਗਰ ਨਿਗਮ ਦੇ ਡੰਪਾਂ ਵਿਚ ਕੂੜਾ ਸੁੱਟਣ ਦੀ ਥਾਂ ਦਿਨ-ਦਿਹਾੜੇ ਹੀ ਇਥੇ ਕੂੜਾ ਸੁੱਟ ਕੇ ਪਾਰ ਜਾਂਦੇ ਹਨ ਅਤੇ ਇਥੇ ਕਈ ਪਿੰਡਾਂ ਦਾ ਕੂੜਾ ਸੁੱਟਿਆ ਜਾ ਰਿਹਾ ਹੈ। ਗੱਲ ਕੂੜੇ ਤੱਕ ਹੀ ਸੀਮਤ ਨਹੀਂ ਰਹੀ, ਹੁਣ ਤਾਂ ਇਥੇ ਮਰੇ ਜਾਨਵਰ ਤੇ ਪਸ਼ੂ ਵੀ ਆਮ ਸੁੱਟੇ ਜਾ ਰਹੇ ਹਨ, ਜੋ ਕਿ ਕਈ-ਕਈ ਦਿਨ ਇਥੇ ਸੜਦੇ ਰਹਿੰਦੇ ਹਨ ਤੇ ਇਨ੍ਹਾਂ ਦੀ ਬਦਬੂ ਦੂਰ-ਦੂਰ ਤੱਕ ਫੈਲ ਜਾਂਦੀ ਹੈ। ਇਥੇ ਹੀ ਬੱਸ ਨਹੀਂ ਇਥੇ ਸੁੱਟੇ ਜਾਂਦੇ ਮਰੇ ਪਸ਼ੂਆਂ ਨੂੰ ਖਾਣ ਵਾਲੇ ਕੁੱਤੇ ਵੀ ਬਹੁਤ ਖੂੰਖਾਰ ਹੋ ਗਏ ਹਨ ਅਤੇ ਕੱਲ ਬੰਦੇ ਦਾ ਇਥੋਂ ਲੰਘਣਾ ਬਹੁਤ ਖਤਰਨਾਕ ਹੈ। ਰਿਹਾਇਸ਼ੀ ਏਰੀਏ ਦੇ ਬਿਲਕੁਲ ਨਜ਼ਦੀਕ ਕੂੜਾ, ਕੈਮੀਕਲ ਵੇਸਟ ਤੇ ਮਰੇ ਪਸ਼ੂ ਸੁੱਟਣਾ ਜ਼ਿਲ੍ਹਾ ਪ੍ਰਸਾਸ਼ਨ ਤੇ ਜ਼ਿਲ੍ਹਾ ਸਿਹਤ ਵਿਭਾਗ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ, ਕਿਉਂਕਿ ਇਸ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ। ਇਸ ਸਬੰਧੀ ਜੰਗਲਾਤ ਵਿਭਾਗ ਵਿਚ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਸੂਲਰ ਦੇ ਵਸਨੀਕ ਨੌਜਵਾਨ ਆਗੂ ਵਰਿੰਦਰ ਸਿੰਘ ਬਿੰਦੂ ਦਾ ਕਹਿਣਾ ਹੈ ਕਿ ਜਿਸ ਥਾਂ ‘ਤੇ ਗੰਦਗੀ ਦੇ ਢੇਰ ਲੱਗੇ ਹਨ, ਉਨ੍ਹਾਂ ਦੀ ਰਿਹਾਇਸ਼ ਮਹਿਜ਼ ਸੌ-ਡੇਢ ਸੌ ਕਦਮਾਂ ‘ਤੇ ਹੈ। ਗੰਦਗੀ ਤੇ ਮਰੇ ਪਸ਼ੂਆਂ ਕਾਰਨ ਹਰ ਵੇਲੇ ਬਦਬੂ ਮਾਰਦੀ ਰਹਿੰਦੀ ਹੈ। ਉਨ੍ਹਾਂ ਵਲੋਂ ਜੰਗਲਾਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਥੇ ਕੂੜਾ ਤੇ ਪਸ਼ੂ ਸੁੱਟਣ ਵਾਲਿਆਂ ਨੂੰ ਸਖਤੀ ਨਾਲ ਰੋਕਿਆ ਜਾਵੇ। ਬੀੜ ਦੇ ਨਾਲ ਨਾਲ ਫੈਂਸੀ ਡਰਿੱਲ ਲਗਾਈ ਜਾਵੇ ਅਤੇ ਕੂੜਾ ਨਾ ਸੁੱਟਣ ਦੇ ਬੋਰਡ ਲਗਾਏ ਜਾਣ ਤੇ ਬੀੜ ਅਤੇ ਦਰਖਤਾਂ ਨੂੰ ਨਸ਼ਟ ਹੋਣੋ ਬਚਾਇਆ ਜਾਵੇ।



Scroll to Top