ਰੋ-ਰੋ ਕੇ ਦੱਸੀ ਸਾਰੀ ਕਹਾਣੀ

ਦੁਆਰਾ: Punjab Bani ਪ੍ਰਕਾਸ਼ਿਤ :Friday, 22 September, 2023, 05:15 PM

ਰੋ-ਰੋ ਕੇ ਦੱਸੀ ਸਾਰੀ ਕਹਾਣੀ
ਕੁੱਲੜ ਪੀਜ਼ਾ ਵਾਲੇ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਹੈ ਕਿ ਇਸ ਨੂੰ ਡਲੀਟ ਕੀਤਾ ਜਾਵੇ
ਜਲੰਧਰ – ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੱਲੜ ਪੀਜ਼ਾ ਸਟਾਲ ਦੇ ਮਾਲਕ ਵੱਲੋਂ ਲੋਕਾਂ ਨੂੰ ਮੁੜ ਅਪੀਲ ਕੀਤੀ ਹੈ ਕਿ ਇਸ ਨੂੰ ਡਲੀਟ ਕੀਤਾ ਜਾਵੇ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਵਾਲ ਹੈ।ਇਸ ਦੌਰਾਨ ਉਹ ਰੋ ਰਿਹਾ ਹੈ ਅਤੇ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਇਸ ਨੂੰ ਹੋਰ ਵਾਇਰਲ ਨਾ ਕਰੋ।
ਇਸ ਤੋਂ ਪਹਿਲਾਂ ਉਸ ਨੇ ਆਖਿਆ ਸੀ ਕਿ ਉਨ੍ਹਾਂ ਦੀ ਜੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਉਹ ਝੂਠੀ ਹੈ ਅਤੇ AI ਦੀ ਵਰਤੋਂ ਕਰ ਕੇ ਬਣਾਈ ਗਈ ਹੈ।ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਇਹ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਸੀ ਅਤੇ ਪੈਸੇ ਦੀ ਮੰਗ ਵੀ ਕੀਤੀ ਸੀ। ਇਸ ਤੋਂ ਬਾਅਦ ਵੀਡੀਓ ਵਾਇਰਲ ਕਰ ਦਿੱਤੀ।
ਕਥਿਤ ਵਾਇਰਲ ਵੀਡੀਓ ਨਿੱਜੀ ਪਲਾਂ ਦਾ ਹੈ ਜਿਸ ਨੂੰ ਇਕ ਮਹਿਲਾ ਨੇ ਵਾਇਰਲ ਕੀਤਾ ਸੀ। ਹਾਲਾਂਕਿ ਔਰਤ ਦੇ ਪਤੀ ਨੇ ਇਸ ਨੂੰ ਫੇਕ ਦੱਸਿਆ। ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਵੀਡੀਓ ਦੇ ਇੰਟਰਨੈੱਟ ਮੀਡੀਆ ਉਤੇ ਵਾਇਰਲ ਹੋਣ ਤੋਂ ਬਾਅਦ ਪੀੜਤਾ ਨੇ ਇਸ ਨੂੰ ਡਿਲੀਟ ਕਰਨ ਦੀ ਅਪੀਲ ਕੀਤੀ ਹੈ।