ਵਿਦਿਆਰਥੀਆਂ ਨੂੰ ਐਮ.ਆਰ.ਐਫ਼ ਤੇ ਆਰ.ਆਰ.ਆਰ.ਆਰ ਸਾਈਟ ਦਾ ਕਰਵਾਇਆ ਦੌਰਾ
ਵਿਦਿਆਰਥੀਆਂ ਨੂੰ ਐਮ.ਆਰ.ਐਫ਼ ਤੇ ਆਰ.ਆਰ.ਆਰ.ਆਰ ਸਾਈਟ ਦਾ ਕਰਵਾਇਆ ਦੌਰਾ
ਘਨੌਰ/ਪਟਿਆਲਾ, 20 ਸਤੰਬਰ:
ਸਵੱਛਤਾ ਲੀਗ 2.0 ਤਹਿਤ ਸਵੱਛਤਾ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਾਰਜ ਸਾਧਕ ਅਫ਼ਸਰ, ਨਗਰ ਪੰਚਾਇਤ ਘਨੌਰ ਚੇਤਨ ਸ਼ਰਮਾ ਦੀ ਅਗਵਾਈ ਹੇਠ ਨਗਰ ਪੰਚਾਇਤ ਘਨੌਰ ਵਿਖੇ ਬਣੇ ਐਮ.ਆਰ.ਐਫ ਸਾਈਟ, ਆਰ.ਆਰ.ਆਰ ਸਾਈਟ ਅਤੇ ਕੰਪੋਸਟ ਪਿਟਸ ਦਾ ਦੌਰਾ ਕਰਵਾਇਆ ਗਿਆ।
ਇਸ ਮੌਕੇ ਬੱਚਿਆ ਨੂੰ ਸਾਈਟ ’ਤੇ ਗਿੱਲੇ ਕੂੜੇ ਅਤੇ ਸੁੱਕੇ ਕੂੜੇ ਦੀ ਡੋਰ ਟੂ ਡੋਰ ਸੈਗਰੀਗੇਸਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਕੰਪੋਸਟ ਪਿਟਸ ਵਿੱਚ ਗਿੱਲੇ ਕੂੜੇ ਤੋ ਕਿਵੇਂ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਕੇ ਐਮ.ਆਰ.ਐਫ ਸਾਈਟ ਤੇ (ਮੈਟੀਰੀਅਲ ਰਿਕਵਰੀ ਫਸਿਲਟੀ ਸਾਈਟ) ਰੱਖਿਆ ਜਾਂਦਾ ਹੈ ਅਤੇ ਰੀਸਾਈਕਲ ਕੀਤਾ ਜਾਂਦਾ ਹੈ ਬਾਰੇ ਸਮਝਾਇਆ ਗਿਆ, ਇਸ ਤੋ ਇਲਾਵਾ ਸੋਲਿਡ ਵੈਸਟ ਸਾਈਟ ਤੇ ਬਣੇ ਆਰ.ਆਰ.ਆਰ ਸੈਂਟਰ (ਰੀਯੂਜ, ਰੀਸਾਈਕਲ, ਰਡਿਊਸ) ਬਾਰੇ ਦੱਸਿਆ ਗਿਆ ਕਿ ਲੋਕਾਂ ਵੱਲੋਂ ਨਾ ਵਰਤਣਯੋਗ ਚੀਜ਼ਾਂ ਇੱਥੇ ਜਮਾਂ ਕਰਵਾਈਆਂ ਜਾ ਦੀਆਂ ਹਨ ਅਤੇ ਉਨ੍ਹਾਂ ਨੂੰ ਕਿਵੇਂ ਮੁੜ ਵਰਤੋ ਵਿੱਚ ਲਿਆਂਦਾ ਜਾਂਦਾ ਹੈ ਅਤੇ ਜ਼ਰੂਰਤਮੰਦ ਲੋਕਾਂ ਨੂੰ ਦੇ ਦਿੱਤੀਆਂ ਜਾ ਦੀਆਂ ਹਨ ਬਾਰੇ ਦੱਸਿਆ ਗਿਆ।
ਇਹ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੋ ਬਾਅਦ ਜੈਸਪਰ ਸਕੂਲ ਦੇ ਵਿਦਿਆਰਥੀਆਂ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਇਸ ਬਾਰੇ ਆਪਣੇ ਮਾਪਿਆ ਅਤੇ ਮੁਹੱਲਾ ਨਿਵਾਸੀਆਂ ਨੂੰ ਜਾਗਰੂਕ ਕਰਨਗੇ ਅਤੇ ਗਿੱਲੇ ਕੂੜੇ ਤੋ ਘਰ ਵਿੱਚ ਹੀ ਖਾਦ ਤਿਆਰ ਕਰਨਗੇ ਅਤੇ ਕਦੇ ਵੀ ਪਲਾਸਟਿਕ ਲਿਫ਼ਾਫ਼ੇ ਦੀ ਵਰਤੋ ਨਾ ਕਰਕੇ ਕੱਪੜੇ ਦੇ ਥੈਲੇ ਦੀ ਹੀ ਵਰਤੋ ਕਰਨਗੇ। ਇਸ ਮੌਕੇ ਕਾਰਜ ਸਾਧਕ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇਸ ਤਰਾਂ ਹੋਰਾਂ ਸਕੂਲਾਂ ਦੇ ਬੱਚਿਆ ਦੀ ਵਿਜ਼ਟ ਵੀ ਕਰਵਾਈ ਜਾਵੇਗੀ ਅਤੇ ਸੋਲਿਡ ਵੈਸਟ ਮੈਨੇਜਮੈਂਟ ਸਬੰਧੀ ਬੱਚਿਆ ਨੂੰ ਜਾਗਰੂਕ ਕੀਤਾ ਜਾਵੇਗਾ।