ਪੁਲਿਸ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ ਸੁਲਝਾਇਆ

ਦੁਆਰਾ: Punjab Bani ਪ੍ਰਕਾਸ਼ਿਤ :Tuesday, 19 September, 2023, 07:14 PM

ਪੁਲਿਸ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ ਸੁਲਝਾਇਆ
4 ਮੁਲਜ਼ਮਾਂ ਨੂੰ 3 ਕਰੋੜ 51 ਲੱਖ ਰੁਪਏ ਦੀ ਰਕਮ ਨਾਲ ਕਾਬੂ ਕੀਤਾ
(ਲੁਧਿਆਣਾ): ਲੁਧਿਆਣਾ ਪੁਲਿਸ ਨੇ ਕੁਝ ਦਿਨ ਪਹਿਲਾਂ ਵਾਪਰੇ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 4 ਮੁਲਜ਼ਮਾਂ ਨੂੰ 3 ਕਰੋੜ 51 ਲੱਖ ਰੁਪਏ ਦੀ ਰਕਮ ਨਾਲ ਕਾਬੂ ਕੀਤਾ ਹੈ। ਦੁੱਗਰੀ ਇੱਕ ਡਾਕਟਰ ਤੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਕਮਿਸ਼ਨਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ। ਬਰਾਮਦ ਕਰਨ ਵਾਲੀ ਟੀਮ ਨੂੰ 5 ਲੱਖ ਰੁਪਏ ਇਨਾਮ ਅਤੇ ਡੀ.ਜੀ.ਪੀ ਡਿਸਕ ਵੀ ਦੇਣ ਦਾ ਐਲਾਨ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮਾਂ ਨੂੰ ਅੰਮ੍ਰਿਤਸਰ ’ਚ ਫੇਆਰਬੇ ਹੋਟਲ ਤੋਂ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ 2 ਕਾਰਾਂ ਹਰਵਿੰਦਰ ਸਿੰਘ ਦੁੱਗਰੀ ਕੋਲੋਂ ਬਰਾਮਦ ਹੋਈਆਂ ਹਨ ਜਿਸ ’ਤੇ ਚਾਰ ਮਾਮਲੇ ਦਰਜ ਹਨ, ਪਵਨੀਤ ਸਿੰਘ ਤੇ ਵੀ 4 ਮਾਮਲੇ ਦਰਜ ਜਦਕਿ ਗੁਰਵਿੰਦਰ ਸਿੰਘ ਲੁਧਿਆਣਾ ਸੁਆ ਰੋਡ ’ਤੇ ਵੀ 420 ਆਦਿ ਕੇਸ ਦਰਜ ਹਨ। ਇਨ੍ਹਾਂ ਤੋਂ ਇਲਾਵਾ ਜਗਪ੍ਰੀਤ ਸਿੰਘ, ਸਾਹਿਲ ਪ੍ਰੀਤ ਵੀ ਇਸ ਵਾਰਦਾਤ ’ਚ ਸ਼ਾਮਿਲ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਡਾਕਟਰ ਕਈ ਦੇਸ਼ਾਂ ’ਚ ਮੈਡੀਕਲ ਲਈ ਪ੍ਰਮਾਣਿਤ ਸੀ। ਮੁਲਜ਼ਮਾਂ ਨੂੰ ਇਸ ਬਾਰੇ ਪਤਾ ਸੀ ਕਿ ਇਨ੍ਹਾਂ ਕੋਲ ਕੈਸ਼ ਹੁੰਦਾ ਹੈ। ਮੁਲਜ਼ਮਾਂ ਨੇ ਡਾਕਟਰ ਅਤੇ ਉਨ੍ਹਾ ਦੀ ਪਤਨੀ ਨੂੰ ਬੰਧਕ ਬਣਾ ਕੇ ਮੁਲਜ਼ਮਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਨੂੰ 25 ਲੱਖ ਰੁਪਏ ਅਤੇ ਗਹਿਣੇ ਲੁੱਟਣ ਦੀ ਰਿਪੋਰਟ ਕੀਤੀ ਗਈ ਸੀ ਪਰ ਅਸੀਂ ਮਾਮਲੇ ’ਚ 3 ਕਰੋੜ 51 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਉਨ੍ਹਾ ਕਿਹਾ ਕਿ ਡਾਕਟਰ ਪਰਿਵਾਰ ਇਨਕਮ ਟੈਕਸ ਦੇ ਡਰ ਕਰਕੇ ਹੀ 25 ਲੱਖ ਦੀ ਡਕੈਤੀ ਦੀ ਸ਼ਿਕਾਇਤ ਕੀਤੀ ਗਈ ਸੀ। ਜਦੋਂ ਪੁਲਿਸ ਨੇ ਕੇਸ ਟਰੈਕ ਕੀਤਾ ਤਾਂ 3 ਕਰੋੜ 51 ਲੱਖ ਰੁਪਏ ਬਰਾਮਦ ਕੀਤੇ ਉਨ੍ਹਾਂ ਕਿਹਾ ਕਿ ਸਾਨੂੰ ਲਗਦਾ ਹੈ ਕਿ ਹਾਲੇ ਹੋਰ ਵੀ ਰਿਕਵਰੀ ਹੋ ਸਕਦੀ ਹੈ। ਪੁਲਿਸ ਨੇ ਕਿਹਾ ਕਿ ਸਾਡੇ ਲਈ ਇਹ ਵਡਾ ਚੈਲੇਂਜ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਾਲੇ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ।