ਹਿੰਦ ਪਾਕਿਸਤਾਨ ਸਰਹੱਦ ਰਾਜੋਕੇ ਨੇੜਿਓਂ ਸ਼ੱਕੀ ਪਾਕਿਸਤਾਨੀ ਨੌਜਵਾਨ ਗ੍ਰਿਫਤਾਰ

ਹਿੰਦ ਪਾਕਿਸਤਾਨ ਸਰਹੱਦ ਰਾਜੋਕੇ ਨੇੜਿਓਂ ਸ਼ੱਕੀ ਪਾਕਿਸਤਾਨੀ ਨੌਜਵਾਨ ਗ੍ਰਿਫਤਾਰ
ਭਿੱਖੀਵਿੰਡ ,13 ਸਤੰਬਰ 2023 : ਹਿੰਦ ਪਾਕਿਸਤਾਨ ਸਰਹੱਦ ਰਾਜੋਕੇ ਨੇੜਿਓ ਬੀਐਸਐਫ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਸਰਕਾਰੀ ਸੂਤਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਬੀਓਪੀ ਰਾਜੋਕੇ ਬੀਐਸਐਫ 103 ਬਟਾਲਿਅਨ ਅਮਰਕੋਟ ਦੇ ਜਵਾਨਾਂ ਵੱਲੋਂ ਦੇਸ਼ ਵਿਰੋਧੀ ਸ਼ਕਤੀਆਂ ਤੇ ਬਾਜ ਅੱਖ ਰੱਖੀ ਜਾ ਰਹੀ ਸੀ ਤਾਂ ਉਸ ਸਮੇਂ ਪਾਕਿਸਤਾਨ ਤਰਫੋਂ ਬੀਉਪੀ ਨੰਬਰ 143/13-14 ਦੇ ਵਿਚਕਾਰ ਸ਼ੱਕੀ ਨੌਜਵਾਨ ਭਾਰਤ ਵੱਲ ਦਾਖਲ ਹੋ ਗਿਆ, ਬੀਐਸਐਫ ਦੇ ਜਵਾਨਾਂ ਨੇ ਸ਼ੱਕੀ ਨੌਜਵਾਨਾਂ ਨੂੰ ਲਲਕਾਰਾ ਮਾਰਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ -ਆਈਬੀ ਨੂੰ ਪਾਰ ਕਰ ਗਿਆ। ਬੀਐਸਐਫ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਹਿਚਾਣ ਮੁਹੰਮਦ ਨੂੰਮਾਨ ਪੁੱਤਰ ਮੁਹੰਮਦ ਫਾਰੂਕ ਉਮਰ 17 ਸਾਲ ਪੁਲਿਸ ਸਟੇਸ਼ਨ ਮੁਸਤਫਾਬਾਦ ਜ਼ਿਲ੍ਹਾ ਕਸੂਰ ਪਾਕਿਸਤਾਨ ਵਜੋਂ ਹੋਈ। ਸਰਕਾਰੀ ਸੂਤਰਾਂ ਨੇ ਇਹ ਵੀ ਦੱਸਿਆ ਪਾਕਿਸਤਾਨੀ ਸ਼ੱਕੀ ਨੌਜਵਾਨ ਭੁਲੇਖੇ ਨਾਲ ਭਾਰਤ ਸਰਹੱਦ ਪਾਰ ਕਰ ਗਿਆ, ਬੀਐਸਐਫ ਦੇ ਅਧਿਕਾਰੀਆਂ ਵੱਲੋਂ ਆਪਣੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਨੌਜਵਾਨ ਬਾਰੇ ਫੈਸਲਾ ਕੀਤਾ ਜਾਵੇਗਾ।
