'ਹਿੰਦੀ ਸਪਤਾਹ' ਸੰਬੰਧੀ ਦੂਜੇ ਅਤੇ ਤੀਜੇ ਪੜਾਅ ਦੇ ਸਮਾਗਮ ਕਰਵਾਏ

‘ਹਿੰਦੀ ਸਪਤਾਹ’ ਸੰਬੰਧੀ ਦੂਜੇ ਅਤੇ ਤੀਜੇ ਪੜਾਅ ਦੇ ਸਮਾਗਮ ਕਰਵਾਏ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਮਨਾਏ ਜਾ ਰਹੇ ‘ਹਿੰਦੀ ਸਪਤਾਹ’ ਸੰਬੰਧੀ ਸਮਾਗਮਾਂ ਦੀ ਲੜੀ ਵਿੱਚ ਦੂਜੇ ਅਤੇ ਤੀਜੇ ਪੜਾਅ ਦੇ ਸਮਾਗਮ ਕਰਵਾਏ ਗਏ।
ਵਿਭਾਗ ਮੁਖੀ ਡਾ. ਨੀਤੂ ਕੌਸ਼ਲ ਨੇ ਦੱਸਿਆ ਕਿ ਦੂਜੇ ਪੜਾਅ ਵਿੱਚ ਹਿੰਦੀ ਵਿਭਾਗ ਵਿੱਚ ਪੋਸਟਰ ਮੇਕਿੰਗ, ਰਚਨਾਤਮਕ ਲੇਖਣ (ਕਵਿਤਾ, ਕਹਾਣੀ ਅਤੇ ਲੇਖ), ਵਾਦ-ਵਿਵਾਦ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਹਿੰਦੀ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।
ਇਸੇ ਤਰ੍ਹਾਂ ਤੀਜੇ ਪੜਾਅ ਵਿੱਚ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਧਰਮਪਾਲ ਸਾਹਿਲ ਨੇ ਸ਼ਿਰਕਤ ਕੀਤੀ ਅਤੇ ਹਿੰਦੀ ਸਾਹਿਤ ਵਿੱਚ ਪੰਜਾਬ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਪੰਜਾਬ ਖੇਤਰ ਨੂੰ ਹਿੰਦੀ ਭਾਸ਼ਾ ਦਾ ਗੜ੍ਹ ਦੱਸਦਿਆਂ ਕਿਹਾ ਕਿ ਰਿਗਵੇਦ, ਮਹਾਂਭਾਰਤ ਅਤੇ ਭਗਵਦ ਗੀਤਾ ਵਰਗੇ ਮਹਾਨ ਗ੍ਰੰਥਾਂ ਦੀ ਰਚਨਾ ਇਸੇ ਧਰਤੀ ਉੱਤੇ ਹੋਈ ਹੈ। ਹਿੰਦੀ ਸਾਹਿਤ ਦਾ ਪਹਿਲਾ ਨਾਵਲ ਅਤੇ ਪਹਿਲੀ ਕਹਾਣੀ ਪੰਜਾਬ ਦੀ ਧਰਤੀ ਉੱਤੇ ਲਿਖੀ ਗਈ। ਇਸ ਪ੍ਰੋਗਰਾਮ ਦੇ ਅੰਤ ਵਿੱਚ ਡਾ. ਰਜਨੀ ਨੇ ਸੈਸ਼ਨ ਵਿੱਚ ਹਾਜ਼ਰ ਸਾਰੇ ਵਿਦਵਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
