Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਸਰਕਾਰ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਮਸਲੇ ਕਰਨ ਵਿੱਚ ਅਸਫਲ:

ਦੁਆਰਾ: Punjab Bani ਪ੍ਰਕਾਸ਼ਿਤ :Wednesday, 13 September, 2023, 07:10 PM

ਸਰਕਾਰ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਮਸਲੇ ਕਰਨ ਵਿੱਚ ਅਸਫਲ:
ਮੁਲਾਜ਼ਮ ਫਰੰਟ ਪੰਜਾਬ ਨੇ ਜਥੇਦਾਰ ਸੰਘਰੇੜੀ ਨੂੰ ਕੀਤਾ ਸਨਮਾਨਤ:
ਪਟਿਆਲਾ: 13 ਸਤੰਬਰ
ਪੰਜਾਬ ਦੇ ਮੁਲਾਜਮਾਂ ਦੀਆਂ ਜਥੇਬੰਦੀਆਂ ਜਿਹਨਾ ਵਿੱਚ ਇੰਪਲਾਈਜ਼ ਫੈਡਰੇਸ਼ਨ ,ਅਧਿਆਪਕ ਦਲ ਪੰਜਾਬ,ਕਰਮਚਾਰੀ ਦਲ ਪੰਜਾਬ, ਪੀ.ਆਰ.ਟੀ.ਸੀ ਕਰਮਚਾਰੀ ਦਲ, ਮਜਦੂਰ ਦਲ ਪੰਜਾਬ ਦੇ ਅਧਾਰਤ ਮੁਲਾਜ਼ਮ ਫਰੰਟ ਪੰਜਾਬ ਜਿਲ੍ਰਾਂ ਪਟਿਆਲਾ ਨੇ ਮੁਲਾਜ਼ਮ ਵਿੰਗ ਦੇ ਸ੍ਰਪਰਸ਼ਤ ਤੇਜਿੰਦਰ ਸਿੰਘ ਸੰਘਰੇੜੀ ਨੂੰ ਸ੍ਰੋਮਣੀ ਅਕਾਲੀ ਦਲ ਸੰਗਰੂਰ ਜਿਲੇ ਦਾ ਪ੍ਰਧਾਨ ਨਿਯੁਕਤ ਕਰਨ ਉਪਰੰਤ ਸਨਮਾਨਤ ਕੀਤਾ।ਇਸ ਸਬੰਧੀ ਅੱਜ ਇਥੇ ਸਧਾਰਣ ਅਤੇ ਪ੍ਰਭਾਵਸਾਲੀ ਸਮਾਰੋਹ ਕੀਤਾ ਗਿਆ।ਸਮਾਰੋਹ ਵਿੱਚ ਵੱਖ ਵੱਖ ਜਥੇਬੰਦੀਆਂ ਦੇ 100 ਦੇ ਕਰੀਬ ਨੁਮਾਇਦਾ ਕਿਸ਼ਮ ਦੇ ਆਗੂ ਸਾਮਲ ਹੋਏ।ਸਨਮਾਨ ਸਮਾਰੋਹ ਬਾਰੇ ਜਾਣਕਾਰੀ ਦੇਦੇ ਹੋਏ ਜਿਲ੍ਹਾਂ ਪ੍ਰਧਾਨ ਅਮਨਿੰਦਰ ਸਿੰਘ ਬਾਬਾ ਨੇ ਦੱਸਿਆਂ ਕਿ ਇਸ ਮੋਕੇ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮ ਵਰਗ ਵਿੱਚੋ ਸ੍ਰ:ਸੰਘਰੇੜੀ ਨੂੰ ਸ੍ਰੋਮਣੀ ਅਕਾਲੀ ਦਲ ਜਿਲਾ ਸੰਗਰੂਰ ਦਾ ਪ੍ਰਧਾਨ ਬਣਾਉਣਾ ਉਨਾਂ ਦੇ ਪਰਿਵਾਰ ਦੀਆਂ ਤਿੰਨ ਪੀੜੀਆਂ ਵੱਲੋ ਕੀਤੀ ਸੇਵਾ ਅਤੇ ਮੁਲਾਜ਼ਮ ਲਹਿਰ ਦੀ ਸੇਵਾ ਕਰਨ ਦਾ ਫਲ ਹੈ। ਜਥੇਬੰਦੀਆਂ ਦੇ ਆਗੂਆਂ ਨੇ ਉ੍ਹਨਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਮੇ ਉਨਾਂ ਦੇ ਨਾਲ ਚੱਲਣਗੇ।ਇਸ ਮੋਕੇ ਜਥੇਦਾਰ ਸੰਘਰੇੜੀ ਨੇ ਉਨਾਂ ਦੀ ਨਿਯੁਕਤੀ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਜਥੇਬੰਦੀ ਦੇ ਹਰ ਹੁਕਮ ਨੂੰ ਸਿਰੇ ਮੱਥੇ ਪ੍ਰਵਾਨ ਕਰਨਗੇ।ਉਨ੍ਹਾਂ ਕਿਹਾ ਕਿ
ਪੰਜਾਬ ਸਰਕਾਰ ਮੁਲਾਜਮਾਂ ਸਮੇਤ ਆਮ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਅਸਫਲ ਸਿੱਧ ਹੋ ਰਹੀ ਹੈ।ਆਮ ਆਦਮੀ ਪਾਰਟੀ ਨੇ ਚੋਣਾਂ ਦੋਰਾਨ ਵਾਅਦਾ ਕੀਤੀ ਸੀ ਪੰਜਾਬ ਵਿੱਚ ਸਰਕਾਰ ਬਨਣ ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਧਰਨੇ ਤੇ ਮੁਜਾਹਰੇ ਕਰਨ ਦੀ ਲੋੜ ਨਹੀ ਰਹੇਗੀ ਅਤੇ ਸਰਕਾਰ ਉਨਾਂ ਦੇ ਮਸਲੇ ਹੱਲ ਜਲਦੀ ਹੱਲ ਕਰੇਗੀ ਪ੍ਰਤੂੰ 18 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ 2004 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ।ਇਸ ਤੋ ਇਲਾਵਾ ਸਰਕਾਰ ਵੱਲੋ 1 ਜਨਵਰੀ 2016 ਤੋ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਬਣਦੇ ਬਕਾਏ ਦਿੱਤੇ ਨਹੀ ਜਾ ਰਹੇ।ਕੇਂਦਰ ਸਰਕਾਰ ਦੀ ਤਰਜ਼ ਤੇ ਮਿਲਣ ਵਾਲਾ 8# ਮਹਿੰਗਾਈ ਭੱਤਾ ਜਾਰੀ ਨਹੀ ਕੀਤਾ ਜਾ ਰਿਹਾ।ਉਹਨਾ ਕਿਹਾ ਕਿ ਇਸ ਸਮੇ ਸਰਕਾਰ ਹਰ ਮੁਲਾਜਮ ਅਤੇ ਪੈਨਸ਼ਨਰ ਦੀ ਹਜਾਰਾ ਰੁਪਏ ਦੀ ਕਰਜਾਈ ਹੈ।ਆਮ ਆਦਮੀ ਪਾਰਟੀ ਨੇ ਦਾਅਵਾਂ ਕੀਤਾ ਸੀ ਕਿ ਪੰਜਾਬ ਵਿੱਚ ਹਰ ਕਿਸਮ ਦੇ ਕੱਚੇ ਮੁਲਾਜਮ ਅਤੇ ਵਰਕਰ ਨੂੰ ਪੱਕਾ ਕੀਤਾ ਜਾਵੇਗਾਂ ਲੇਕਿਨ ਕਿਸੇ ਵੀ ਮੁਲਾਜਮ ਨੂੰ ਪੂਰੇ ਸਕੇਲ ਵਿੱਚ ਨੂੰ ਪੱਕਾ ਨਹੀ ਕੀਤਾ ਗਿਆ।ਸਨਮਾਨ ਸਮਾਰੋਹ ਨੂੰ ਅਧਿਆਪਕ ਦਲ ਪੰਜਾਬ ਦੇ ਸੁਬਾਈ ਪ੍ਰਧਾਨ ਗੁਰਜੰਟ ਸਿੰਘ ਵਾਲੀਆਂ,ਮਨਜੀਤ ਸਿੰਘ,ਗੁਰਚਰਨ ਸਿੰਘ ਕੋਲੀ,ਪਿਸੋਰਾ ਸਿੰਘ ਧਾਰੀਵਾਲ, ਕ੍ਰਿਸ਼ਨ ਵੋਹਰਾ,ਬਲਜੀਤ ਧਾਰੋਕੀ, ਸੁਖਬੀਰ ਸਿੰਘ ਸਮਾਣਾ, ਜਗਤਾਰ ਸਿੰੰਘ ਟਿਵਾਣਾ,ਪ੍ਰਵੀਨ ਕੁਮਾਰ ,ਹਰਵਿੰਦਰ ਸਿੰਘ ਸਮਾਣਾ,ਜਤਿੰਦਰ ਸਿੰਘ ਗਿਲ,ਪਰਵੀਨ ਕੁਮਾਰ ਰਾਜਪੁਰਾ, ਗੁਰਜੀਤ ਸਿੰਘ ਸੰਧੂ, ਗੁਰਦੀਪ ਸਿੰਘ ਬੋਲੜਕਲਾ,ਜਗਜੀਤ ਸਿੰਘ ਮੱਤੀ ਅਤੇ ਰਿਸੂ ਅਰੋਙਾ ਆਦਿ ਨੇ ਸੰਬੋਧਨ ਕੀਤਾ।



Scroll to Top