ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨਮੰਤਰੀ, ਦੁਨਿਆ ਵਿੱਚ ਭਾਰਤ ਦੇ ਨਾਂ ਨੂੰ ਉੱਚਾ ਚੁਕਣਾ ਉਹਨਾਂ ਦਾ ਫਰਜ : ਸ਼ੰਕਰਾਨੰਦ ਗਿਰੀ

ਦੁਆਰਾ: Punjab Bani ਪ੍ਰਕਾਸ਼ਿਤ :Monday, 11 September, 2023, 08:02 PM

ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨਮੰਤਰੀ, ਦੁਨਿਆ ਵਿੱਚ ਭਾਰਤ ਦੇ ਨਾਂ ਨੂੰ ਉੱਚਾ ਚੁਕਣਾ ਉਹਨਾਂ ਦਾ ਫਰਜ : ਸ਼ੰਕਰਾਨੰਦ ਗਿਰੀ

ਭਾਰਤ ਦੇ ਇਤਿਹਾਸ ਵਿੱਚ ਜੀ 20 ਵਰਗਾ ਵੱਡਾ ਇਵੈਂਟ ਪਹਿਲੀ ਵਾਰ ਹੋਇਆ, ਦੁਨਿਆ ਨੂੰ ਕੰਟਰੋਲ ਕਰਨ ਵਾਲੀਆਂ ਸ਼ਖਸੀਅਤਾਂ ਭਾਰਤ ਪੁੱਜੀਆਂ : ਵਿਜੈ ਸਾਂਪਲਾ

ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਪਟਿਆਲਾ ਫੇਰੀ ਦੋਰਾਨ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਮਾਤਾ ਦੇ ਚਰਨਾਂ *ਚ ਹੋਏ ਨਤਮਸਤਕ

ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਆਪਣੀ ਪਟਿਆਲਾ ਫੇਰੀ ਦੋਰਾਨ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਮਾਤਾ ਦੇ ਚਰਨਾਂ *ਚ ਨਤਮਸਤਕ ਹੋਏ। ਇਸ ਮੋਕੇ ਬ੍ਰਹਮਲੀਨ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੇ ਵੱਡੇ ਭਰਾ ਸ਼ੰਕਰਾਨੰਦ ਗਿਰੀ ਨੂੰ ਵੀ ਮਿਲੇ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੈ ਸਾਂਪਲਾ ਨੇ ਕਿਹਾ ਕਿ ਜੀ 20 ਦਾ ਭਾਰਤ ਵਿੱਚ ਹੋਣਾ ਮਾਣਮੱਤੀ ਵਾਲੀ ਗੱਲ ਹੈ ਜਿਸਦਾ ਸਿਹਰਾ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸਿਰ ਬੱਝਦਾ ਹੈ। ਉਹਨਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਇੰਨਾਂ ਵੱਡਾ ਇਵੈਂਟ ਪਹਿਲੀ ਵਾਰ ਹੋ ਰਿਹਾ ਹੈ। ਅਤੇ ਦੁਨਿਆ ਨੂੰ ਕੰਟਰੋਲ ਕਰਨ ਵਾਲੀਆਂ ਸ਼ਖਸੀਅਤਾਂ ਭਾਰਤ ਪੁੱਜੀਆਂ ਹਨ। ਯੂਨੀਅਨ ਆਫ ਅਫਰੀਕਾ ਨੂੰ ਭਾਰਤ ਦੇ ਕਹਿਣ *ਤੇ ਜੀ 20 ਦੀ ਮੈਂਬਰ ਸ਼ਿਪ ਮਿਲੀ ਇਹ ਭਾਰਤ ਦੇ ਵੱਧਦੇ ਹੋਏ ਅਕਸ ਦੀ ਪਹਿਚਾਣ ਹੈ।
ਉਹਨਾਂ ਕਿਹਾ ਕਿ ਜੀ 20 ਨੇ ਪੂਰੀ ਦੁਨਿਆ ਵਿੱਚ ਤਹਿਲਕਾ ਮਚਾ ਦਿਤਾ ਹੈ। ਨਰਿੰਦਰ ਮੋਦੀ ਦੇ ਅਕਸ ਨੇ ਭਾਰਤ ਦੇ ਅਕਸ ਨੂੰ ਹੋਰ ਉੱਚਾ ਚੁੱਕ ਦਿਤਾ ਹੈ।
ਉਹਨਾਂ ਕਿਹਾ ਕਿ ਇੰਗਲੈਂਡ, ਰੂਸ, ਅਮਰੀਕਾ ਇਹਨਾਂ ਨੂੰ ਪਹਿਲਾਂ ਅਸੀਂ ਸੁਪਰ ਪਾਵਰ ਦੇ ਰੂਪ ਵਿੱਚ ਜਾਣਦੇ ਸੀ ਪਰ ਇਹ ਵੀ ਹੁਣ ਭਾਰਤ ਤੋਂ ਸਿਖਣ ਲਈ ਆ ਰਹੇ ਹਨ ਇਹ ਨਰਿੰਦਰ ਮੋਦੀ ਦੀ ਸਿਰੜ ਸਦਕਾਂ ਹੀ ਸੰਭਵ ਹੋ ਸਕਿਆ ਹੈ।
ਸ਼ੰਕਰਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਸਮੇਂ ਦੋਰਾਨ ਹਿੰਦੂਆਂ ਦਾ ਹੀ ਨਹੀਂ ਸਮੁਚੇ ਭਾਰਤੀਆਂ ਦਾ ਕੱਦ ਵਿਸ਼ਵ ਵਿੱਚ ਉੱਚਾ ਹੋਇਆ ਹੈ।ਨਰਿੰਦਰ ਮੋਦੀ ਨੇ ਦੁਨਿਆ ਦੇ ਵੱਖ ਵੱਖ ਮੁਲਕਾਂ ਵਿੱਚ ਘੁੰਮ ਕੇ ਭਾਰਤੀਆਂ ਦੇ ਹੋਂਸਲਿਆਂ ਨੂੰ ਬੁਲੰਦ ਕੀਤਾ ਹੈ। ਉਹਨਾਂ ਕਿਹਾ ਕਿ ਉਹ ਭਾਂਵੇ ਕਿਸੇ ਰਾਜਨੀਤਿਕ ਦਲ ਨਾਲ ਸੰਬੰਧਤ ਨਹੀਂ ਹਨ ਪਰ ਫਿਰ ਵੀ ਜਿਹੜਾ ਹਿੰਦੂਆਂ ਨੂੰ, ਭਾਰਤੀਆਂ ਨੂੰ ਵਿਸ਼ਵ ਵਿੱਚ ਸਨਮਾਨ ਦਿਵਾਏਗਾ। ਉਹ ਉਸਨੂੰ ਅੱਗੇ ਵਧਾਉਣਗੇ। ਨਰਿੰਦਰ ਮੋਦੀ ਬਾਰੇ ਉਹਨਾਂ ਕਿਹਾ ਕਿ ਉਹ ਇਸ ਸਮੇਂ ਪੂਰੇ ਭਾਰਤ ਦੇ ਪ੍ਰਧਾਨਮੰਤਰੀ ਹਨ ਅਤੇ ਭਾਰਤ ਦੇ ਨਾਂ ਨੂੰ ਦੁਨਿਆ ਵਿੱਚ ਉੱਚਾ ਚੁਕਣਾ ਉਹਨਾਂ ਦਾ ਪ੍ਰਧਾਨ ਮੰਤਰੀ ਦੇ ਤੋਰ *ਤੇ ਫਰਜ ਹੈ ਅਤੇ ਉਹ ਆਪਣਾ ਫਰਜ ਨਿਭਾ ਰਹੇ ਹਨ ਅਤੇ ਜਦੋਂ ਤੱਕ ਉਹ ਪ੍ਰਧਾਨ ਮੰਤਰੀ ਹਨ ਉਹਨਾਂ ਨੂੰ ਨਿਭਾਉਣਾ ਵੀ ਪਵੇਗਾ।



Scroll to Top