ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰਿਆ ਹਾਦਸਾ, ਪਾਣੀ 'ਚ ਰੁੜਿਆ ਨੌਜਵਾਨ

ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰਿਆ ਹਾਦਸਾ, ਪਾਣੀ ‘ਚ ਰੁੜਿਆ ਨੌਜਵਾਨ
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਭਾਗਸੂ ਵਾਟਰਫਾਲ ਵਿੱਚ ਨਹਾਉਣ ਗਿਆ ਪੰਜਾਬ ਦਾ ਇੱਕ ਸੈਲਾਨੀ ਤੇਜ਼ ਪਾਣੀ ਦੇ ਵਹਾਅ ‘ਚ ਰੁੜ੍ਹ ਗਿਆ। ਪੁਲੀਸ ਨੇ ਨੌਜਵਾਨ ਦੀ ਲਾਸ਼ ਕਰੀਬ 100 ਮੀਟਰ ਹੇਠਾਂ ਤੋਂ ਬਰਾਮਦ ਕੀਤੀ। ਨੌਜਵਾਨ ਦੋਸਤਾਂ ਨਾਲ ਜਲੰਧਰ ਤੋਂ ਮੈਕਲੋਡਗੰਜ ਆਇਆ ਹੋਇਆ ਸੀ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲੰਧਰ ਦੇ ਰਹਿਣ ਵਾਲੇ ਅਮਿਤ ਕੁਮਾਰ ਨੇ ਥਾਣਾ ਮੈਕਲੋਡਗੰਜ ਦੀ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸ ਦੇ ਚਾਰ ਸਾਥੀ ਭਾਗਸੁਨਾਗ ਵਾਟਰਫਾਲ ‘ਚ ਨਹਾ ਰਹੇ ਸਨ। ਇਸ ਦੌਰਾਨ ਵਾਟਰਫਾਲ ਵਿੱਚ ਪਾਣੀ ਅਚਾਨਕ ਵੱਧ ਗਿਆ।
ਇਸ ਕਾਰਨ ਉਸ ਦਾ ਦੋਸਤ ਪਵਨ ਕੁਮਾਰ (32) ਪੁੱਤਰ ਰਾਜਿੰਦਰ ਕੁਮਾਰ ਵਾਸੀ ਰਾਕੇਸ਼ ਟੈਂਟ ਹਾਊਸ ਨੇੜੇ ਜਲੰਧਰ ਰੁੜ੍ਹ ਗਿਆ। ਇਸ ਦੌਰਾਨ ਬਾਕੀ ਦੋਸਤ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਏ। SDRF ਕਾਂਗੜਾ ਅਤੇ ਸਥਾਨਕ ਪੁਲਿਸ ਟੀਮ ਨੇ ਲਾਪਤਾ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਨੌਜਵਾਨ ਦੀ ਲਾਸ਼ ਵਾਟਰਫਾਲ ਤੋਂ ਕਰੀਬ 100 ਮੀਟਰ ਹੇਠਾਂ ਬਰਾਮਦ ਕੀਤੀ। ਏਐਸਪੀ ਕਾਂਗੜਾ ਬੀਰ ਬਹਾਦਰ ਨੇ ਦੱਸਿਆ ਕਿ ਐਤਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
