ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਰੋਬੋਟਿਕ ਨੀ ਰਿਪਲੇਸਮੈਂਟ (ਗੋਡਾ ਬਦਲਣ) ਵਰਕਸ਼ਾਪ ਦਾ ਉਦਘਾਟਨ ਕੀਤਾ
ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਰੋਬੋਟਿਕ ਨੀ ਰਿਪਲੇਸਮੈਂਟ (ਗੋਡਾ ਬਦਲਣ) ਵਰਕਸ਼ਾਪ ਦਾ ਉਦਘਾਟਨ ਕੀਤਾ
ਪਟਿਆਲਾ, 18 ਸਤੰਬਰ:
ਪੰਜਾਬ ਦੇ ਸਿਹਤ ਦੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਰੋਬੋਟਿਕ ਨੀ ਰੀਪਲੇਸਮੈਂਟ ਵਰਕਸ਼ਾਪ ਦਾ ਉਦਘਾਟਨ ਕੀਤਾ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਕੁਮਾਰ ਸਿੰਗਲਾ ਤੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਸਿਹਤ ਸਹੂਲਤਾਂ ਨੂੰ ਆਲਾ ਦਰਜੇ ਦੀਆਂ ਬਣਾਉਣ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਜੋੜ ਬਦਲਣ ਦੀ ਰੋਬੋਟਿਕ ਸਰਜਰੀ ਲਈ ਹਸਪਤਾਲ ਦੇ ਡਾਕਟਰਾਂ ਦੀ ਟਰੇਨਿੰਗ ਕਰਵਾਉਣ ਲਈ ਕਿਹਾ ਤਾਂ ਜੋ ਇਹ ਸਹੂਲਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਉਪਲਬੱਧ ਹੋ ਸਕੇ ਅਤੇ ਇਸ ਦਾ ਲਾਭ ਆਯੂਸ਼ਮਾਨ ਸਕੀਮ ਤਹਿਤ ਮੁਫ਼ਤ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਵੀ ਮਿਲੇ ਸਕੇ।
ਇਸ ਮੌਕੇ ਪ੍ਰੋਫੈਸਰ ਅਤੇ ਮੁਖੀ ਆਰਥੋਪੈਡਿਕ ਵਿਭਾਗ ਡਾ. ਹਰੀ ਓਮ ਅਗਰਵਾਲ ਨੇ ਦੱਸਿਆ ਕਿ ਰੋਬੋਟਿਕ ਨੀ ਰੀਪਲੇਸਮੈਂਟ ਨਵੀਂ ਤਕਨੀਕ ਹੈ, ਜਿਸ ਵਿੱਚ ਰੋਬੋਟਿੰਗ ਦੀ ਮਦਦ ਨਾਲ ਗੋਡੇ ਬਦਲਣ ਦੀ ਪ੍ਰਕ੍ਰਿਆ ਵਿੱਚ ਘੱਟ ਸਮਾਂ ਲੱਗਦਾ ਹੈ ਤੇ ਮਰੀਜ਼ ਜਲਦੀ ਠੀਕ ਹੋ ਕੇ ਚੱਲਣ ਫਿਰਨ ਲੱਗ ਜਾਂਦਾ ਹੈ।
ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਾਡਲ ਡੀ-ਐਡੀਕਸ਼ਨ ਸੈਂਟਰ ਸਰਕਾਰੀ ਰਾਜਿੰਦਰਾ ਹਸਪਤਾਲ ਦਾ ਦੌਰਾ ਵੀ ਕੀਤਾ ਅਤੇ ਹਦਾਇਤ ਜਾਰੀ ਕੀਤੀ ਕਿ ਮਨੋਰੋਗ ਵਿਭਾਗ ਦੇ ਡਾਕਟਰ ਮੋਬਾਇਲ ਐਪ ਬਣਾ ਕੇ ਨਸ਼ੇ ਨਾਲ ਸਬੰਧਤ ਲੋਕਾਂ ਦਾ ਡਾਟਾ ਇਕੱਠਾ ਕਰਨ ਤਾਂ ਜੋ ਉਨ੍ਹਾਂ ਦਾ ਸਰਕਾਰ ਵੱਲੋਂ ਮੁਫ਼ਤ ਇਲਾਜ ਕਰਵਾਇਆ ਜਾ ਸਕੇ। ਇਸ ਮੌਕੇ ਡਾ. ਗਰੀਸ਼ ਸਾਹਨੀ, ਡਾ. ਵਿਨੋਦ ਡਾਂਗਵਾਲ ਸਮੇਤ ਹਸਪਤਾਲ ਦਾ ਸਟਾਫ਼ ਮੌਜੂਦ ਸੀ।