ਜਾਗਦੇ ਰਹੋ ਕਲੱਬ ਨੇ ਲਾਇਆ ਖੂਨਦਾਨ ਕੈਂਪ
ਜਾਗਦੇ ਰਹੋ ਕਲੱਬ ਨੇ ਲਾਇਆ ਖੂਨਦਾਨ ਕੈਂਪ
ਖੂਨਦਾਨ ਕੈਂਪ ਦੇ ਵਿਚ 17 ਯੂਨਿਟ ਇਕੱਤਰ…
ਪਟਿਆਲਾ 4 ਸਤੰਬਰ () ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਸਹਿਯੋਗ ਨਾਲ ਖੰਨਾ ਹਸਪਤਾਲ ਦੇਵੀਗੜ੍ਹ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਇਹ ਖੂਨਦਾਨ ਕੈਂਪ ਪ੍ਰਧਾਨ ਅਮਰਨਾਥ ਕੋਹਲੇ ਮਾਜਰਾਂ ਦੀ ਯੋਗ ਰਹਿਨੁਮਾਈ ਹੇਠ ਲਗਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਤਹਿਲਦਾਰ ਦੁੱਧਨਸਾਧਾਂ ਮੈਡਮ ਬੀਨਾ ਰਾਣੀ ਨੇ ਸਿਰਕਤ ਕੀਤੀ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਯੂਥ ਪ੍ਰਧਾਨ ਹੈਪੀ ਜੁਲਕਾਂ,ਅਤੇ ਗੁਰੂ ਰਵਿਦਾਸ ਮਹਾਰਾਜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਮਰਨਾਥ ਕੋਹਲੇ ਮਾਜਰਾ ਨੇ ਖੂਨਦਾਨ ਦਾਨ ਕਰਕੇ ਕੀਤਾ।ਖੂਨਦਾਨ ਕੈਂਪ ਵਿੱਚ ਮਨਜਿੰਦਰ ਸਿੰਘ ਭੰਗੂ,ਰਾਮ ਕੁਮਾਰ,ਕੁਲਵਿੰਦਰ ਸਿੰਘ,ਮੱਖਣ ਸਿੰਘ,ਸਾਹਿਬ ਸਿੰਘ, ਜਸਵਿੰਦਰ ਸਿੰਘ,ਸੰਦੀਪ ਕੁਮਾਰ,ਵਿੱਕੀ ਰਾਮ,ਕੇਵਲ ਸਿੰਘ,ਅਤੇ ਭੁਪਿੰਦਰ ਸਿੰਘ ਸਮੇਤ 17 ਖੂਨਦਾਨੀਆ ਨੇ ਖੂਨਦਾਨ ਕੀਤਾ।ਇਸ ਮੌਕੇ ਡਾ.ਯਸਪਾਲ ਖੰਨਾ ਨੇ ਕਿਹਾ ਕਿ ਜੀਵਨ ਵਿੱਚ ਖੂਨ ਦੀ ਬਹੁਤ ਮਹੱਤਤਾ ਹੈ,ਖੂਨ ਦੀ ਘਾਟ ਨਾਲ ਕਈ ਕੀਮਤੀ ਜਾਨਾਂ ਅਜਾਈਆਂ ਚਲੀਆਂ ਜਾਂਦੀਆਂ ਹਨ,ਜਿਸ ਕਰਕੇ ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ।ਖੂਨ ਇਕ ਅਜਿਹਾ ਤਰਲ ਪਦਾਰਥ ਹੁੰਦਾ ਹੈ,ਜਿਸ ਨੂੰ ਕਿਸੇ ਤਰਾ ਬਨਾਉਟੀ ਢੰਗ ਨਾਲ ਨਹੀਂ ਤਿਆਰ ਕੀਤਾ ਜਾ ਸਕਦਾ,ਇਹ ਸਿਰਫ ਮਨੁੱਖੀ ਸਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ। ਡਾ.ਲਵਲੀ ਖੰਨਾ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੱਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਦੱਸਿਆ ਕਿ 13 ਸਤੰਬਰ ਨੂੰ ਕਾਰਗਿਲ ਦੇ ਅਮਰ ਸ਼ਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੀ ਬਰਸੀ ਮੌਕੇ ਖੂਨਦਾਨ ਕੈਂਪ,ਮੈਡੀਕਲ ਕੈਂਪ,ਅਤੇ ਅੱਖਾਂ ਦਾ ਫਰੀ ਚੈੱਕਅੱਪ ਕੈਂਪ ਲਗਾਇਆ ਜਾਵੇਗਾ।ਇਹ ਬਰਸੀ ਸਮਾਗਮ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤਹਿਸੀਲਦਾਰ ਦੁੱਧਨਸਾਧਾਂ ਮੈਡਮ ਬੀਨਾ ਰਾਣੀ,ਡਾ.ਯਸਪਾਲ ਖੰਨਾ,ਡਾ.ਲਵਲੀ ਖੰਨਾ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਹਰਜੀਤ ਸਿੰਘ ਕਾਠਮੱਠੀ,ਲਖਮੀਰ ਸਿੰਘ ਸਲੋਟ,ਦੀਦਾਰ ਸਿੰਘ ਬੋਸਰ,ਰਣਜੀਤ ਸਿੰਘ,ਸੰਜੀਵ ਕੁਮਾਰ ਸਨੌਰ,ਅਤੇ ਗੁਲਾਬ ਸਿੰਘ ਦੂੰਦੀਮਾਜਰਾਂ ਹਾਜ਼ਰ ਸੀ।