Breaking News ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਾਰੀ ਭਰਤੀ ਨੂੰ ਮਿਲਿਆ ਵੱਡਾ ਹੁੰਗਾਰਾਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ-ਬਾਜ਼ੀਗਰਕੋਰਟ ਦੇ ਹੁਕਮਾਂ ਤੇ ਵੀ ਪਟੀਸ਼ਨਕਰਤਾ ਨੂੰ ਪੈਸੇ ਨਾ ਦੇਣ ਤੇ ਡੀ. ਸੀ., ਐਸ. ਡੀ. ਐਮ. ਦਫ਼ਤਰ ਅਤੇ ਤਹਿਸੀਲ ਵਿਚ ਲੱਗੇ ਸਮਾਨ ਨੂੰ ਚੁੱਕਣ ਪਹੁੰਚੀ ਟੀਮ ਨੂੰ ਵਾਪਸ ਭੇਜ ਏ. ਡੀ. ਸੀ. ਨੇ ਮੰਗਿਆ ਪਟੀਸ਼ਨਕਰਤਾ ਤੋਂ ਸੋਮਵਾਰ ਤੱਕ ਦਾ ਸਮਾਂਪੰਜਾਬ ਸਰਕਾਰ ਕਰਨ ਜਾ ਰਹੀ ਸੂਬੇ 15 ਹਜ਼ਾਰ ਛੱਪੜਾਂ ਦੀ ਸਫਾਈ ਦਾ ਕੰਮਚੰਡੀਗੜ੍ਹ `ਚ ਹਿਮਾਚਲ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਨਵੇਂ ਬੱਸ ਸਟੈਂਡ ਤੋਂ ਮੰਦਿਰ ਸ੍ਰੀ ਕਾਲੀ ਦੇਵੀ ਜੀ ਤਕ ਲੋਕਲ ਬੱਸਾਂ ਚਲਾਈਆਂ ਜਾਣ - ਸੰਦੀਪ ਬੰਧੂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 05 September, 2023, 07:52 PM

ਨਵੇਂ ਬੱਸ ਸਟੈਂਡ ਤੋਂ ਮੰਦਿਰ ਸ੍ਰੀ ਕਾਲੀ ਦੇਵੀ ਜੀ ਤਕ ਲੋਕਲ ਬੱਸਾਂ ਚਲਾਈਆਂ ਜਾਣ – ਸੰਦੀਪ ਬੰਧੂ

● ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਜੀ ਨੇ ਜਰਨਲ ਮੈਨੇਜਰ ਨੂੰ ਤੁਰੰਤ ਬੱਸਾਂ ਚਲਾਉਣ ਦੇ ਨਿਰਦੇਸ਼ ਦਿੱਤੇ।

● ਬੱਸਾਂ ਤੁਰੰਤ ਸ਼ੁਰੂ ਹੋਣ ਤੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ – ਸੰਦੀਪ ਬੰਧੂ

ਅੱਜ ਮੰਦਿਰ ਸ੍ਰੀ ਕਾਲੀ ਦੇਵੀ ਜੀ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੇ ਨਾਲ ਅਹਿਮ ਮੁਲਾਕਾਤ ਕਰਕੇ ਮੰਦਿਰ ਆਉਣ ਵਾਲੇ ਸ਼ਰਧਾਲੂਆਂ ਦੀ ਮੁਸ਼ਕਿਲਾਂ ਨੂੰ ਦੇਖਦੇ ਹੋਏ, ਪਟਿਆਲਾ ਦੇ ਨਵੇਂ ਬੱਸ ਸਟੈਂਡ ਤੋਂ ਮੰਦਿਰ ਸ੍ਰੀ ਕਾਲੀ ਦੇਵੀ ਜੀ ਤਕ ਲੋਕਲ ਬੱਸਾਂ ਚਲਾਉਣ ਮੰਗ ਕੀਤੀ। ਸੰਦੀਪ ਬੰਧੂ ਦੀ ਮੰਗ ਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਜੀ ਨੇ ਤੁਰੰਤ ਜਰਨਲ ਮੈਨੇਜਰ ਨੂੰ ਬੱਸਾਂ ਚਲਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ।

ਪ੍ਰੈਸ ਨਾਲ ਗੱਲਬਾਤ ਕਰਦਿਆਂ ਸੰਦੀਪ ਬੰਧੂ ਨੇ ਦੱਸਿਆ ਕਿ ਪਟਿਆਲਾ ਵਿਖੇ ਸਥਿਤ ਮੰਦਿਰ ਸ੍ਰੀ ਕਾਲੀ ਦੇਵੀ ਜੀ ਉੱਤਰੀ ਭਾਰਤ ਦਾ ਇਕ ਇਤਿਹਾਸਕ ਅਤੇ ਪ੍ਰਸਿੱਧ ਤੀਰਥ ਸਥਾਨ ਹੈ। ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨ ਕਰਕੇ ਆਸ਼ਰੀਵਾਦ ਲੈਣ ਅਤੇ ਆਪਣੀ ਮਨ ਦੀਆਂ ਮੁਰਾਦਾਂ ਪੂਰੀਆਂ ਕਰਵਾਉਣ ਲਈ ਮਾਤਾ ਰਾਣੀ ਦੇ ਦਰਬਾਰ ਵਿਖੇ ਪਹੁੰਚਦੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਸਰਕਾਰ ਵਲੋਂ (18 ਮਈ ਤੋਂ) ਪਟਿਆਲਾ ਸ਼ਹਿਰ ਦਾ ਪੁਰਾਣਾ ਬੱਸ ਅੱਡਾ ਬੰਦ ਕਰਕੇ ਨਵੇਂ ਬੱਸ ਸਟੈਂਡ ਬਾਈਪਾਸ ਵਿਖੇ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਮੰਦਿਰ ਆਉਣ ਵਾਲੇ ਮਾਤਾ ਰਾਣੀ ਦੇ ਸ਼ਰਧਾਲੂਆਂ ਨੂੰ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੰਦੀਪ ਬੰਧੂ ਨੇ ਦੱਸਿਆ ਕਿ ਮਾਤਾ ਰਾਣੀ ਦੇ ਸ਼ਰਧਾਲੂਆਂ ਨੂੰ ਬੱਸਾਂ ਨਵੇਂ ਬੱਸ ਸਟੈਂਡ ਵਿਖੇ ਉਤਾਰ ਦਿੰਦੀਆਂ ਹਨ। ਨਵੇਂ ਬਸ ਸਟੈਂਡ ਤੋਂ 4 ਕਿਲੋਮੀਟਰ ਦੂਰ ਮੰਦਿਰ ਤਕ ਪਹੁੰਚਣ ਲਈ ਸਰਕਾਰ ਵਲੋਂ ਕਿਸੇ ਵੀ ਸਾਧਨ ਦਾ ਇੰਤਜਾਮ ਨਹੀਂ ਹੈ। ਪਹਿਲਾਂ ਬੱਸ ਸਟੈਂਡ ਮੰਦਿਰ ਦੇ ਨੇੜੇ ਹੋਣ ਕਰਕੇ ਉਹ ਪੈਦਲ ਹੀ ਮੰਦਿਰ ਆਉਂਦੇ ਸਨ ਅਤੇ ਦਰਸ਼ਨ ਕਰਕੇ ਵਾਪਸ ਚਲੇ ਜਾਂਦੇ ਸਨ। ਪਰ ਹੁਣ ਮੰਦਿਰ ਦੂਰ ਹੋਣ ਕਰਕੇ ਉਹਨਾਂ ਨੂੰ ਮੰਦਿਰ ਤਕ ਪਹੁੰਚਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਕਾਫੀ ਵੱਡੀ ਗਿਣਤੀ ਵਿੱਚ ਮਾਤਾ ਦੇ ਸ਼ਰਧਾਲੂ ਮੰਦਿਰ ਪਹੁੰਚਦੇ ਹਨ। ਪਰ ਬਸ ਸਟੈਂਡ ਤੋਂ ਮੰਦਿਰ ਤਕ ਜਾਣ ਲਈ ਕਿਸੇ ਵੀ ਤਰਾਂ ਦੇ ਸਾਧਨ ਦਾ ਇੰਤਜਾਮ ਨਹੀਂ ਹੈ। ਬੱਸ ਅੱਡਾ ਦੂਰ ਹੋਣ ਕਰਕੇ ਮੰਦਿਰ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਕਾਫੀ ਘੱਟ ਰਹੀ ਹੈ।

ਸੰਦੀਪ ਬੰਧੂ ਨੇ ਦੱਸਿਆ ਕਿ ਮੇਰੇ ਵੱਲੋਂ
ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਜੀ ਨੂੰ ਮੰਦਿਰ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਨਵੇਂ ਬੱਸ ਸਟੈਂਡ ਤੋਂ ਮੰਦਿਰ ਸ੍ਰੀ ਕਾਲੀ ਦੇਵੀ ਜੀ ਤਕ ਰੂਟ ਪਲਾਨ ਬਣਾਕੇ ਲੋਕਲ ਬੱਸ ਚਲਾਉਣ ਦੀ ਮੰਗ ਕੀਤੀ ਗਈ। ਜਿਸ ਦੇ ਘੱਟੋ-ਘੱਟ ਦਿਨ ਵਿੱਚ 10 ਗੇੜੇ ਆਉਣ ਜਾਣ ਲਈ ਹੋਣ ਜੀ। ਮੇਰੀ ਇਸ ਮੰਗ ਉਪਰ ਉਹਨਾਂ ਨੇ ਵਿਚਾਰ ਕਰਕੇ ਤੁਰੰਤ ਜਰਨਲ ਮੈਨੇਜਰ ਨੂੰ ਮੰਦਿਰ ਤਕ ਬੱਸਾਂ ਚਲਾਉਣ ਦੇ ਨਿਰਦੇਸ਼ ਦਿੱਤੇ। ਬੱਸਾਂ ਚਲਾਉਣ ਲਈ ਤੁਰੰਤ ਨਿਰਦੇਸ਼ ਜਾਰੀ ਕਰਨ ਤੇ ਮੈਂ ਆਪਣੀ ਸਮੂਹ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ।