ਸਿਰਮੌਰ ਸੰਸਥਾਵਾਂ ’ਤੇ ਪੰਥ ਵਿਰੋਧੀ ਤਾਕਤਾਂ ਦੇ ਹਮਲਿਆਂ ਨੂੰ ਪੰਥਪ੍ਰਸਤੀ ਨਾਲ ਹੀ ਰੋਕਿਆ ਜਾ ਸਕਦਾ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

ਦੁਆਰਾ: Punjab Bani ਪ੍ਰਕਾਸ਼ਿਤ :Saturday, 09 September, 2023, 07:29 PM

ਨਿੱਜਵਾਦ ਛੱਡਕੇ ਮਹਾਰਾਜਾ ਰਿਪੁਦਮਨ ਸਿੰਘ ਵਾਂਗ ਵਿਖਾਉਣੀ ਹੋਵੇਗੀ ਕੌਮਪ੍ਰਸਤੀ ਅਤੇ ਪੰਥਪ੍ਰਸਤੀ : ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਮਹਾਰਾਣੀ ਉਮਾ ਸਿੰਘ, ਮਹਾਰਾਣੀ ਪ੍ਰੀਤੀ ਸਿੰਘ ਅਤੇ ਯੁਵਰਾਜ ਅਭੈ ਉਦੇ ਪ੍ਰਤਾਪ ਸਿੰਘ ਨੂੰ ਕੀਤਾ ਸਨਮਾਨਤ
ਨਾਭਾ/ਪਟਿਆਲਾ 9 ਸਤੰਬਰ ()
ਪੰਥਪ੍ਰਸਤ ਸਿੱਖ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨਾਲ ਸਬੰਧਤ ਮਨਾਏ ਜਾਂਦੇ ਨਾਭਾ ਦਿਵਸ ਦੀ 100 ਸਾਲਾ ਸ਼ਤਾਬਦੀ ਮੌਕੇ ਵੱਖ ਵੱਖ ਪੰਥਕ ਸਖਸ਼ੀਅਤਾਂ ਨੇ ਸੰਬੋਧਨ ਕਰਦਿਆਂ ਸਿੱਖ ਕੌਮ ਨੂੰ ਇਤਿਹਾਸ ਤੋਂ ਸੇਧ ਲੈਂਦਿਆਂ ਪੰਥਪ੍ਰਸਤੀ ਵਿਚ ਪਰਪੱਕ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਨਾਭਾ ਵਿਖੇ ਆਯੋਜਿਤ ਕੀਤੇ ਗਏ ਸ਼ਤਾਬਦੀ ਸਮਾਗਮ ਮੌਕੇ ਵੱਖ ਵੱਖ ਪੰਥਕ ਸਖਸ਼ੀਅਤਾਂ ਪੁੱਜੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਭਾਈ ਗੋਬਿੰਦ ਸਿੰਘ ਲੌਂਗੋਵਾਲ ਆਦਿ ਉਚੇਚੇ ਤੌਰ ’ਤੇ ਸ਼ਾਮਲ ਸਨ। ਸ਼ਤਾਬਦੀ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 100 ਸਾਲਾ ਨਾਭਾ ਦਿਵਸ ਮੌਕੇ ਸਿੱਖ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਉਨ੍ਹਾਂ ਵੱਲੋਂ ਨਿਭਾਈ ਨਿਰਣਾਇਕ ਭੂਮਿਕਾ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਅੱਜ ਤੋਂ 100 ਸਾਲ ਪਹਿਲਾਂ ਅੰਗਰੇਜ਼ ਹਕੂਮਤ ਨੂੰ ਵੀ ਮਹਾਰਾਜਾ ਪੰਥਪ੍ਰਸਤੀ ਅੱਗੇ ਝੁਕਣਾ ਪਿਆ, ਜਿਨ੍ਹਾਂ ਨੇ ਜਲਾਵਤਨੀ ਸਹੀ, ਜੇਲ੍ਹ ’ਚ ਤਸ਼ੱਦਦ ਤੱਕ ਝੱਲਿਆ, ਪਰ ਸਿੱਖੀ ਸਿਧਾਂਤ ਨਾ ਛੱਡੇ ਉਨ੍ਹਾਂ ਵੱਲੋਂ ਧਰਮ ’ਚ ਦਿ੍ਰੜ ਰਹਿਣ ਦਾ ਮਾਰਗ ਰਹਿੰਦੇ ਇਤਿਹਾਸ ਦੇ ਪੰਨਿਆਂ ਰਾਹੀਂ ਸਾਰਿਆਂ ਦਾ ਮਾਰਗ ਦਰਸ਼ਨ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਸਿਰਮੌਰ ਸੰਸਥਾਵਾਂ ’ਤੇ ਕੀਤੇ ਜਾ ਰਹੇ ਪੰਥ ਵਿਰੋਧੀ ਤਾਕਤਾਂ ਦੇ ਹਮਲਿਆਂ ਨੂੰ ਪੰਥਪ੍ਰਸਤੀ ਨਾਲ ਹੀ ਰੋਕਿਆ ਜਾ ਸਕਦਾ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅੱਜ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਨਾਭਾ ਵਿਖੇ ਮਨਾਈ ਗਈ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਧਾਰਮਕ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 100 ਸਾਲ ਪਹਿਲਾਂ ਜਿਹੜਾ ਜਜਬਾ ਸਾਡੀ ਕੌਮ ਅੰਦਰ ਸੀ ਉਹ ਜਾਹੋ-ਜਲਾਲ ਸਾਡਾ ਕਿੱਥੇ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਪ੍ਰਤੀ ਚਿੰਤਨ ਅਤੇ ਚਿੰਤਾ ਕਰਨ ਦੀ ਲੋੜ ਇਸ ਕਰਕੇ ਹੈ ਕਿ ਆਪਣੇ ਪਿਛੋਕੜ ਇਤਿਹਾਸ ਵਾਲ ਨਿਗਾਹ ਜ਼ਰੂਰ ਮਾਰੀਏ ਅਤੇ ਸੰਕਲਪ ਕਰੀਏ ਕਿ ਆਖਰੀ ਸਾਹਾਂ ਤੱਕ ਆਪਣੇ ਧਰਮ ਅਤੇ ਕੌਮ ਪ੍ਰਤੀ ਫਰਜ਼ਾਂ ਦੀ ਪਹਿਰੇਦਾਰੀ ਕਰਦੇ ਰਹਾਂਗੇ। ਸਿੰਘ ਸਾਹਿਬ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ, ਪ੍ਰੰਤੂ ਜਿਸ ਤਰ੍ਹਾਂ ਮੌਜੂਦਾ ਹਾਲਾਤਾਂ ਅੰਦਰ ਪੰਥਕ ਵਿਰੋਧੀ ਸ਼ਕਤੀਆਂ ਸਿਰਮੌਰ ਸੰਸਥਾ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਰਹੀਆਂ ਅਤੇ ਅਜਿਹੇ ਹਮਲੇ ਕਰ ਰਹੀਆਂ, ਜਿਨ੍ਹਾਂ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਜੇ ਸੰਗਤ 100 ਸਾਲਾ ਨਾਭਾ ਦਿਵਸ ਮੌਕੇ ਸਿੱਖ ਮਹਾਰਾਜਾ ਰਿਪੁਦਮਨ ਸਿੰਘ ਨੂੰ ਸ਼ਰਧਾ ਸਤਿਕਾਰ ਭੇਂਟ ਕਰਨ ਪੁੱਜੀ ਹੈ ਤਾਂ ਸਾਰਿਆਂ ਨੂੰ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੰਦੇ ਹੋਏ ਉਹੀ ਪੰਥਕ ਜਾਹੋ ਜਲਾਲ ਪੈਦਾ ਕਰਨ ਦੇ ਹੋਏ ਪੰਥ ਵਿਰੋਧੀ ਤਾਕਤਾਂ ਨੂੰ ਢੁਕਵਾਂ ਜਵਾਬ ਦੇ ਕੇ ਪੰਥਕ ਫਰਜ਼ਾਂ ਦੀ ਪਹਿਰੇਦਾਰੀ ਕਰਨੀ ਹੋਵੇਗੀ।
ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਹਾਰਾਜਾ ਰਿਪੁਦਮਨ ਸਿੰਘ ਨੇ ਗੁਰ ਸਿਧਾਂਤਾਂ ’ਤੇ ਪਹਿਰਾ ਦਿੱਤਾ ਅਤੇ ਰਾਜ ਸੱਤਾ ਨੂੰ ਲਾਂਭੇ ਕਰਕੇ ਪੰਥਪ੍ਰਸਤੀ ਤੇ ਗੁਰ ਸਿਧਾਂਤ ਨੂੰ ਹੀ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਫਲਸਫੇ ਵਿਚੋਂ ਸਮੁੱਚੀ ਮਾਨਵਤਾ ਨੂੰ ਵੱਡਮੁੱਲਾ ਸਿਧਾਂਤ ਮਿਲਿਆ ਹੈ, ਪ੍ਰੰਤੂ ਸਮੇਂ ਨਾਲੇ ਸਾਡੇ ਵਿਚੋਂ ਪੰਥਪ੍ਰਸਤੀ ਗਾਇਬ ਰਹਿਣ ਲੱਗੀ ਪਈ ਹੈ ਇਸ ਕਰਕੇ ਸਾਡੀਆਂ ਸਿਰਮੌਰ ਅਤੇ ਮਾਨਮੱਤੀਆਂ ਸੰਸਥਾ ’ਤੇ ਲੁਕਵੇਂ ਢੰਗ ਨਾਲ ਹਮਲੇ ਕੀਤੇ ਜਾ ਰਹੇ ਹਨ, ਅੱਜ ਲੋੜ ਹੈ ਕਿ ਮਹਾਰਾਜਾ ਰਿਪੁਦਮਨ ਸਿੰਘ ਵਾਂਗ ਆਪਣਾ ਨਿੱਜਵਾਦ ਛੱਡਕੇ ਸਮੁੱਚੀ ਕੌਮ ਨੂੰ ਵਿਖਾਈ ਕੌਮਪ੍ਰਸਤੀ ਅਤੇ ਪੰਥਪ੍ਰਸਤੀ ਵੱਲ ਲਿਜਾਈਏ ਅਤੇ ਆਪਣੇ ਜੀਵਨ ਜਾਂਚ ਵਿਚ ਗੁਰ ਸਿਧਾਂਤ ਨੂੰ ਸ਼ਾਮਲ ਕਰੀਏ ਤਾਂ ਕਿ ਕੋਝੇ ਹੱਥਕੰਢੇ ਅਪਣਾਉਣ ਵਾਲੀਆਂ ਤਾਕਤਾਂ ਅਤੇ ਸਾਜਿਸ਼ਾਂ ਪ੍ਰਤੀ ਅਸੀਂ ਦਿ੍ਰੜਤਾ ਨਾਲ ਸੰਘਰਸ਼ ਕਰ ਸਕੀਏ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੌਮ ਅੰਦਰ ਭਰਾ ਮਾਰੂ ਜੰਗ ਛੇੜਨ ਵਾਲਿਆਂ ਪ੍ਰਤੀ ਸਾਨੂੰ ਸੋਚਣਾ ਪਵੇਗਾ, ਸਮਝਣਾ ਤੇ ਵਿਚਾਰਨਾ ਪਵੇਗਾ ਇਹ ਤਾਂ ਹੀ ਹੋ ਸਕਦਾ ਜੇ ਸਾਡੇ ਅੰਦਰ ਕੌਮਪ੍ਰਸਤੀ ਅਤੇ ਪੰਥਪ੍ਰਸਤੀ ਗੁਰਸਿਧਾਂਤ ’ਤੇ ਪਹਿਰਾ ਦੇ ਅਸੀਂ ਸਮਰਥ ਹੋਵੇਗਾ। ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਪੰਜਾਬ ਵਿਚ ਅਜਿਹੀਆਂ ਤਾਕਤਾਂ ਕੰਮ ਕਰ ਰਹੀਆਂ, ਜਿਨ੍ਹਾਂ ਦਾ ਮਕਸਦ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਅਤੇ ਉਨ੍ਹਾਂ ਦੀ ਮਰਿਆਦਾ ’ਤੇ ਸੱਟ ਮਾਰੀ ਜਾਵੇ, ਪ੍ਰੰਤੂ ਸਿਰਮੌਰ ਸੰਸਥਾ ਆਪਣੇ ਫਰਜ਼ਾਂ ਦੀ ਪਹਿਰੇਦਾਰੀ ਕਰਦੀ ਹੋਈ ਅਜਿਹੇ ਮਨਸੂਬਿਆਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਸਿਰਮੌਰ ਸੰਸਥਾ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਆਓ ਸ਼ਤਾਬਦੀਆਂ ਮਨਾਉਣ ਦੇ ਇਸ ਮੰਤਵ ਨੂੰ ਸਮਝਦੇ ਹੋਏ ਆਪਣੀ ਕੌਮ ਅਤੇ ਧਰਮ ਪ੍ਰਤੀ ਫਰਜ਼ ਨਿਭਾਉਣ ਦਾ ਅਹਿਦ ਕਰੀਏ। ਸ਼ਤਾਬਦੀ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਸਿੱਖ ਮਹਾਰਾਜਾ ਰਿਪੁਦਮਨ ਸਿੰਘ ਦੇ ਵੰਸ਼ਜ ਵਿਚੋਂ ਮਹਾਰਾਣੀ ਉਮਾ ਸਿੰਘ, ਮਹਾਰਾਣੀ ਪ੍ਰੀਤੀ ਸਿੰਘ ਅਤੇ ਯੁਵਰਾਜ ਅਭੈ ਉਦੇ ਪ੍ਰਤਾਪ ਸਿੰਘ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਤ ਵੀ ਕੀਤਾ ਗਿਆ। ਧਾਰਮਕ ਸਮਾਗਮ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ, ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਪਿ੍ਰਤਪਾਲ ਸਿੰਘ ਨੇ ਵੀ ਗੁਰਬਾਣੀ ਕੀਰਤਨ ਪ੍ਰਵਾਹ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਧਾਰਮਕ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਬੀਬੀ ਹਰਦੀਪ ਕੌਰ ਖੋਖ, ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਗੁਰਿੰਦਰ ਕੌਰ ਭੋਲੂਵਾਲ, ਜਥੇਦਾਰ ਬਲਤੇਜ ਸਿੰਘ ਖੋਖ, ਬਾਬਾ ਬੂਟਾ ਸਿੰਘ, ਜਗਸੀਰ ਸਿੰਘ ਮਾਂਗੇਆਣਾ, ਅਵਤਾਰ ਸਿੰਘ ਮਾਂਗੇਆਣਾ, ਅਵਤਾਰ ਸਿੰਘ ਵਣਵਾਲਾ, ਜਸਮੇਰ ਸਿੰਘ ਲਾਛੜੂ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਮੱਖਣ ਸਿੰਘ ਲਾਲਕਾ, ਬਾਬੂ ਕਬੀਰ ਦਾਸ, ਜਸਪਾਲ ਸਿੰਘ ਬਿੱਟੂ ਚੱਠਾ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਹੈਡ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ, ਇੰਚਾਰਜ ਕਰਤਾਰ ਸਿੰਘ, ਵਿਧਾਇਕ ਦੇਵ ਸਿੰਘ ਮਾਨ, ਬਾਬਾ ਕਸ਼ਮੀਰਾ ਸਿੰਘ ਅਲੌਹਰਾ ਸਾਹਿਬ ਵਾਲੇ, ਬਾਬਾ ਬਚਨ ਸਿੰਘ ਕਾਰ ਸੇਵਾ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਹਰਭਜਨ ਸਿੰਘ ਸੁਰਾਜਪੁਰ ਵਾਲੇ, ਬਾਬਾ ਮੋਹਨ ਸਿੰਘ ਲੰਗਰਾਂ ਵਾਲੇ, ਡਾਇਰੈਕਟਰ ਡਾ. ਚਮਕੌਰ ਸਿੰਘ, ਭਾਈ ਜਸਵੀਰ ਸਿੰਘ ਡੇਰਾ ਮਹਿਮੇਸ਼ਾਹੀ, ਬਾਬਾ ਗੁਰਜੰਟ ਸਿੰਘ ਮੰਡਵੀ ਵਾਲੇ, ਬਾਬਾ ਕਿਸ਼ਨ ਸਿੰਘ ਥਨੇਰਾ ਕਲਾਂ, ਭਾਈ ਜਗਰੂਪ ਸਿੰਘ, ਰਣਧੀਰ ਸਿੰਘ ਢੀਂਡਸਾ, ਗੁਰਦਿਆਲ ਇੰਦਰ ਸਿੰਘ ਬਿੱਲੂ, ਗੁਰਚਰਨ ਸਿੰਘ ਘਮਰੌਦਾ, ਬੱਬਲੂ ਖੋਰਾ, ਜੱਸਾ ਖੋਖ, ਸ਼ਮਸ਼ੇਰ ਸਿੰਘ ਚੌਧਰੀਮਾਜਰਾ, ਗੁਰਮੁੱਖ ਸਿੰਘ, ਮੈਨੇਜਰ ਗੁਰਲਾਲ ਸਿੰਘ, ਸੁਪਰਵਾਈਜ਼ਰ ਹਰਮਿੰਦਰ ਸਿੰਘ, ਮੈਨੇਜਰ ਕਰਨੈਲ ਸਿੰਘ ਵਿਰਕ, ਸਾਬਕਾ ਹੈਡ ਗ੍ਰੰਥੀ ਗਿਆਨੀ ਰਾਜਿੰਦਪਾਲ ਸਿੰਘ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਬੇਅੰਤ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ ਬੱਲੌਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਤੇ ਬੀਬੀ ਹਰਦੀਪ ਕੌਰ ਖੋਖ ਨੇ ਪੁੱਜੀਆਂ ਸਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ।



Scroll to Top