ਸ਼ੋ੍ਰਮਣੀ ਕਮੇਟੀ ਖਾਲਸਾ ਕਾਲਜ ਦੀ ਜ਼ਮੀਨ ’ਤੇ ਭੂਮਾਫੀਏ ਵੱਲੋਂ ਕੀਤੇ ਜਾ ਰਹੇ ਕਬਜ਼ੇ ਨੂੰ ਬਰਦਾਸ਼ਤ ਨਹੀਂ ਕਰੇਗੀ : ਜਥੇਦਾਰ ਸਤਵਿੰਦਰ ਸਿੰਘ ਟੌਹੜਾ

ਸ਼ੋ੍ਰਮਣੀ ਕਮੇਟੀ ਖਾਲਸਾ ਕਾਲਜ ਦੀ ਜ਼ਮੀਨ ’ਤੇ ਭੂਮਾਫੀਏ ਵੱਲੋਂ ਕੀਤੇ ਜਾ ਰਹੇ ਕਬਜ਼ੇ ਨੂੰ ਬਰਦਾਸ਼ਤ ਨਹੀਂ ਕਰੇਗੀ : ਜਥੇਦਾਰ ਸਤਵਿੰਦਰ ਸਿੰਘ ਟੌਹੜਾ
ਜ਼ਮੀਨ ’ਤੇ ਭੂਮਾਫੀਏ ਵੱਲੋਂ ਕਰਵਾਈਆਂ ਜਾ ਰਹੀਆਂ ਰਜਿਸਟਰੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਕਰਵਾਏ ਜਾਂਚ
ਸ਼ੋ੍ਰਮਣੀ ਕਮੇਟੀ ਵਫ਼ਦ ਨੇ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆਂਦਾ ਮਾਮਲਾ
ਪਟਿਆਲਾ 8 ਸਤੰਬਰ ()
ਖਾਲਸਾ ਕਾਲਜ ਪਟਿਆਲਾ ਦੀ ਜ਼ਮੀਨ ’ਤੇ ਭੂਮਾਫੀਏ ਵੱਲੋਂ ਕੀਤੇ ਜਾ ਰਹੇ ਕਬਜ਼ੇ ਨੂੰ ਲੈ ਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਹੈ ਕਿ ਭੂਮਾਫੀਏ ਨਾਲ ਜੁੜੇ ਲੋਕ ਸ਼ੋ੍ਰਮਣੀ ਕਮੇਟੀ ਪ੍ਰਬੰਧ ਅਧੀਨ ਖਾਲਸਾ ਕਾਲਜ ਪਟਿਆਲਾ ਦੀ ਜ਼ਮੀਨ ’ਤੇ ਕਾਬਜ਼ ਹੋਣਾ ਚਾਹੁੰਦੇ ਹਨ ਅਜਿਹਾ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਕੇ ਜਾਂਚ ਕੀਤੀ ਜਾਵੇ। ਖਾਲਸਾ ਕਾਲਜ ਪਟਿਆਲਾ ਦੀ ਜ਼ਮੀਨ ’ਤੇ ਭੂਮਾਫੀਏ ਵੱਲੋਂ ਕਰਵਾਈਆਂ ਜਾ ਰਹੀਆਂ ਰਜਿਸਟਰੀਆਂ ਦੇ ਸਬੰਧ ਵਿਚ ਅੱਜ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਵਿਚ ਵਫਦ ਨੇ ਜ਼ਿਲ੍ਹਾ ਪ੍ਰਸ਼ਾਸਕ ਡਿਪਟੀ ਕਮਿਸ਼ਨਰ ਪਟਿਆਲਾ ਦੇ ਧਿਆਨ ਵਿਚ ਲਿਆਂਦਾ ਹੈ ਕਿ ਖਾਲਸਾ ਕਾਲਜ ਦੀ ਜ਼ਮੀਨ ਨੂੰ ਭੂਮਾਫੀਏ ਦੇ ਲੋਕ ਹੜੱਪਣ ਦੀ ਨੀਯਤ ਨਾਲ ਰਜਿਸਟਰੀਆਂ ਕਰਵਾ ਰਹੇ ਹਨ ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਸਮੇਂ ਸਮੇਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ ਵਾਰ ਜਾਣੂੰ ਵੀ ਕਰਵਾਇਆ ਗਿਆ, ਪ੍ਰੰਤੂ ਫੇਰ ਇਹ ਲੋਕ ਬਾਜ ਆਉਂਦੇ ਵਿਖਾਈ ਨਹੀਂ ਦੇ ਰਹੇ। ਜਥੇਦਾਰ ਟੌਹੜਾ ਨੇ ਦੱਸਿਆ ਕਿ ਖਾਲਸਾ ਕਾਲਜ ਜ਼ਮੀਨ ਨਾਲ ਸਬੰਧਤ ਮਸਲਾ ਭਾਵੇਂ ਅਦਾਲਤੀ ਪ੍ਰਕਿਰਿਆ ਅਧੀਨ ਫੇਰ ਵੀ ਭੂਮਾਫੀਏ ਦੇ ਲੋਕਾਂ ਵੱਲੋਂ ਕਬਜ਼ਾ ਕਰਨ ਦੀ ਨੀਯਤ ਨਾਲ ਰਜਿਸਟਰੀਆਂ ਕਰਨ ਦੀ ਪ੍ਰਕਿਰਿਆ ਆਰੰਭੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਮਾਂਬੰਦੀ ਸਾਲ 2015-2016 ਅਨੁਸਾਰ ਖਸਰਾ ਨੰ: 150/1 ਮਿਨ (57-19) ਕਾਲਜ ਦੀ ਜ਼ਮੀਨ ਨਾਲ ਸਬੰਧਤ ਮਿਤੀ 03.08.2023 ਨੂੰ ਵਸੀਕਾ ਨੰ: 6975 ਅਤੇ ਮਿਤੀ 8.8.2023 ਨੂੰ ਵਸੀਕਾ ਨੰ: 6976 ਰਾਹੀਂ ਰਜਿਸਟਰੀਆਂ ਹੋਈਆਂ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਭੂਮਾਫੀਏ ਦੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਹਿੱਤ ਇਹ ਮਾਮਲਾ ਵਿਚਾਰ ਅਧੀਨ ਅਤੇ ਪੜਤਾਲ ਵਿਚ ਹੈ, ਪ੍ਰੰਤੂ ਫੇਰ ਵੀ ਇਸ ਜ਼ਮੀਨ ’ਤੇ ਰਜਿਸਟਰੀਆਂ ਦਾ ਹੋਣਾ ਬੇਹੱਦ ਮੰਦਭਾਗਾ ਹੈ। ਸ਼ੋ੍ਰਮਣੀ ਕਮੇਟੀ ਵਫ਼ਦ ਨੇ ਮੰਗ ਕੀਤੀ ਕਿ ਇਨ੍ਹਾਂ ਰਜਿਸਟਰੀਆਂ ਦਾ ਇੰਤਕਾਲ ਰੋਕਦੇ ਹੋਏ ਇਸ ਸਬੰਧੀ ਜਲਦ ਤੋਂ ਜਲਦ ਪੜਤਾਲ ਕਰਵਾਈ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਮੈਨੇਜਰ ਕਰਨੈਲ ਸਿੰਘ ਵਿਰਕ ਆਦਿ ਸ਼ਾਮਲ ਸਨ।
