ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਮਸਲੇ ਕਰਨ ਵਿੱਚ ਅਸਫਲ:
ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਮਸਲੇ ਕਰਨ ਵਿੱਚ ਅਸਫਲ:
ਪਟਿਆਲਾ: 7 ਸਤੰਬਰ :ਪੰਜਾਬ ਦੇ ਸਰਕਾਰੀ ਮੁਲਾਜਮਾਂ ਦੀਆਂ ਜਥੇਬੰਦੀਆਂ ਜਿਹਨਾ ਵਿੱਚ ਇੰਪਲਾਈਜ਼ ਫੈਡਰੇਸ਼ਨ ਚਾਹਲ ,ਅਧਿਆਪਕ ਦਲ ਪੰਜਾਬ,ਕਰਮਚਾਰੀ ਦਲ ਪੰਜਾਬ, ਪੀ.ਆਰ.ਟੀ.ਸੀ ਕਰਮਚਾਰੀ ਦਲ, ਮਜਦੂਰ ਦਲ ਪੰਜਾਬ ਦੇ ਅਧਾਰਤ ਮੁਲਾਜ਼ਮ ਫਰੰਟ ਪੰਜਾਬ ਜਿਲ੍ਰਾਂ ਪਟਿਆਲਾ ਦੇ ਆਗੁਆਂ ਦੀ ਅੱਜ ਇਥੇ ਮੀਟਿੰਗ ਹੋਈ।ਮੀਟਿੰਗ ਬਾਰੇ ਜਾਣਕਾਰੀ ਦੇਦੇ ਹੋਏ ਸੁਬਾਈ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਅਤੇ ਜ੍ਹਿਲਾਂ ਪ੍ਰਧਾਨ ਅਮਰਿੰਦਰ ਸਿੰਘ ਬਾਬਾ ਨੇ ਦੱਸਿਆਂ ਕਿ ਪੰਜਾਬ ਸਰਕਾਰ ਮੁਲਾਜਮਾਂ ਸਮੇਤ ਆਮ ਆਦਮੀ ਦੇ ਮਸਲੇ ਹੱਲ ਕਰਨ ਵਿੱਚ ਅਸਫਲ ਸਿੱਧ ਹੋ ਰਹੀ ਹੈ।ਆਮ ਆਦਮੀ ਪਾਰਟੀ ਨੇ ਚੋਣਾਂ ਦੋਰਾਨ ਵਾਅਦਾ ਕੀਤੀ ਸੀ ਪੰਜਾਬ ਵਿੱਚ ਸਰਕਾਰ ਬਨਣ ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਧਰਨੇ ਤੇ ਮੁਜਾਹਰੇ ਕਰਨ ਦੀ ਲੋੜ ਨਹੀ ਰਹੇਗੀ ਅਤੇ ਸਰਕਾਰ ਉਨਾਂ ਦੇ ਮਸਲੇ ਹੱਲ ਜਲਦੀ ਹੱਲ ਕਰੇਗੀ ਪ੍ਰਤੂੰ 18 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ 2004 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ।ਇਸ ਤੋ ਇਲਾਵਾ ਸਰਕਾਰ ਵੱਲੋ 1 ਜਨਵਰੀ 2016 ਤੋ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਬਣਦੇ ਬਕਾਏ ਦਿੱਤੇ ਨਹੀ ਜਾ ਰਹੇ।ਕੇਂਦਰ ਸਰਕਾਰ ਦੀ ਤਰਜ਼ ਤੇ ਮਿਲਣ ਵਾਲਾ 8# ਮਹਿੰਗਾਈ ਭੱਤਾ ਜਾਰੀ ਨਹੀ ਕੀਤਾ ਜਾ ਰਿਹਾ।ਉਹਨਾ ਕਿਹਾ ਕਿ ਇਸ ਸਮੇ ਸਰਕਾਰ ਹਰ ਮੁਲਾਜਮ ਅਤੇ ਪੈਨਸ਼ਨਰ ਦੀ ਹਜਾਰਾ ਰੁਪਏ ਦੀ ਕਰਜਾਈ ਹੈ।ਆਮ ਆਦਮੀ ਪਾਰਟੀ ਨੇ ਦਾਅਵਾਂ ਕੀਤਾ ਸੀ ਕਿ ਪੰਜਾਬ ਵਿੱਚ ਹਰ ਕਿਸਮ ਦੇ ਕੱਚੇ ਮੁਲਾਜਮ ਅਤੇ ਵਰਕਰ ਨੂੰ ਪੱਕਾ ਕੀਤਾ ਜਾਵੇਗਾਂ ਲੇਕਿਨ ਕਿਸੇ ਵੀ ਵਿਅਕਤੀ ਨੂੰ ਪੱਕਾ ਨਹੀ ਕੀਤਾ ਗਿਆ।ਜਥੇਬੰਦੀ ਨੇ ਸ੍ਰੋਮਣੀ ਅਕਾਲੀ ਦਲ ਵੱਲੋ ਮੁਲਾਜ਼ਮ ਫਰੰਟ ਪੰਜਾਬ ਦੇ ਸਾਬਕਾ ਸੁਬਾਈ ਪ੍ਰਧਾਨ ਤੇਜੰਦਰ ਸੰਘ ਸੰਘਰੇੜੀ ਨੂੰ ਸ੍ਰੋਮਣੀ ਅਕਾਲੀ ਦਲ ਸੰਗਰੂਰ ਦਾ ਪ੍ਰਧਾਨ ਅਤੇ ਸ਼ਰਨਜੀਤ ਸਿੰਘ ਚਰਨਾਥਲ ਨੂੰ ਫਤਿਹਗੜ੍ਹ ਸਾਹਿਬ ਜਿਲੇ ਦਾ ਪ੍ਰਧਾਨ ਬਣਾਉਣ ਦਾ ਸਵਾਗਤ ਕੀਤਾ ਜਥੇਬੰਦੀਆਂ ਵੱਲੋ ਇਨ੍ਹਾਂ ਆਗੂਆਂ ਨੂੰ 12 ਸਤੰਬਰ ਨੂੰ ਪਟਆਿਲਾ ਵੱਲੋ ਸਨਮਾਨਤ ਕਰਨ ਦਾ ਫੈਸਲਾ ਕੀਤਾ।ਮੀਟਿੰਗ ਵਿੱਚ ਜਥੇਬੰਦੀ ਦੇ ਸੁਬਾਈ ਆਗੂ ਜਗਤਾਰ ਸਿੰੰਘ ਟਿਵਾਣਾ,ਜਤਿੰਦਰ ਸਿੰਘ ਗਿਲ,ਪਰਵੀਨ ਕੁਮਾਰ ਰਾਜਪੁਰਾ,ਮਨਜਿੰਦਰ ਸਿੰਘ, ਗੁਰਜੀਤ ਸਿੰਘ ਸੰਧੂ,ਸੁੱਚਾ ਸਿੰਘ,ਇੰਦਰਜੀਤ ਸਿੰਘ,ਰਵੀਇੰਦਰ ਸਿੰਘ,ਅਮਰ ਸਿੰਘ, ਗੁਰਦੀਪ ਸਿੰਘ ਬੋਲੜਕਲਾ,ਜਗਜੀਤ ਸਿੰਘ ਮੱਤੀ ਅਤੇ ਰਿਸੂ ਅਰੋਙਾ ਆਦਿ ਹਾਜਰ ਸਨ।