ਆਪ ਵੱਲੋਂ ਪਟਿਆਲਾ ਸ਼ਹਿਰੀ ਕੁਆਡੀਨੇਟਰ ਲੱਗਣ ‘ਤੇ ਪ੍ਰੀਤੀ ਮਲਹੋਤਰਾ ਦਾ ਸਨਮਾਨ

ਦੁਆਰਾ: Punjab Bani ਪ੍ਰਕਾਸ਼ਿਤ :Thursday, 07 September, 2023, 07:34 PM

ਆਪ ਵੱਲੋਂ ਪਟਿਆਲਾ ਸ਼ਹਿਰੀ ਕੁਆਡੀਨੇਟਰ ਲੱਗਣ ‘ਤੇ ਪ੍ਰੀਤੀ ਮਲਹੋਤਰਾ ਦਾ ਸਨਮਾਨ
-ਪਾਰਟੀ ਨੇ ਹਰ ਵਲੰਟੀਅਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ-ਅਜੀਤਪਾਲ ਸਿੰਘ ਕੋਹਲੀ
ਪਟਿਆਲਾ, 7 ਸਤੰਬਰ:
ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਸ਼ਹਿਰੀ ਲਈ ਕੁਆਡੀਨੇਟਰ ਲਗਾਏ ਜਾਣ ‘ਤੇ ਸੀਨੀਅਰ ਆਗੂ ਪ੍ਰੀਤੀ ਮਲਹੋਤਰਾ ਦਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮਹਿਲਾ ਵਿੰਗ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਵਲੰਟੀਅਰ ਅਤੇ ਆਗੂ ਵੀ ਹਾਜਰ ਸਨ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਵਲੰਟੀਅਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਰ ਦਰਜਾ-ਬ-ਦਰਜਾ ਵਲੰਟੀਅਰ ਨੂੰ ਪਾਰਟੀ ਤੇ ਸਰਕਾਰ ਵਿੱਚ ਜਗ੍ਹਾ ਦਿੱਤੀ ਜਾ ਰਹੀ ਹੈ।
ਵਿਧਾਇਕ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇਨਜਰ ਹਰ ਘਰ ਅਤੇ ਹਰ ਗਲੀ ਮੁਹੱਲੇ ਤੱਕ ਪਾਰਟੀ ਦੀਆਂ ਗਤੀਵਿਧੀਆਂ ਪਹੁੰਚਾੳਣ ਲਈ ਵਲੰਟੀਅਰਾਂ ਅਤੇ ਆਗੂਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਲਈ ਜਿਸ ਤਰ੍ਹਾਂ ਪਹਿਲਾਂ ਪੰਜਾਬ ਦੇ ਹਰ ਕੋਨੇ-ਕੋਨੇ ਤੱਕ ਪਾਰਟੀ ਦੀ ਆਵਾਜ ਬੁਲੰਦ ਕੀਤੀ ਹੈ। ਇਸੇ ਤਰ੍ਹਾਂ ਹੁਣ ਵੀ ਅਗਾਮੀ ਚੋਣਾਂ ਦੇ ਮੱਦੇਨਜਰ ਇਹ ਅਵਾਜ ਹਰ ਘਰ ਤੱਕ ਪਹੁੰਚਾਉਣ ਲਈ ਵਲੰਟੀਅਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕੇ ਪਾਰਟੀ ਵੱਲੋਂ ਕੁਆਡੀਨੇਟਰ ਲਾਉਣ ਦਾ ਮਕਸਦ ਹੈ ਕਿ ਜੋ ਵੀ ਗਤੀਵਿਧੀ ਕੀਤੀ ਜਾ ਰਹੀ ਹੈ, ਉਸ ਨੂੰ ਪਾਰਟੀ ਤੱਕ ਪਹੁੰਚਾਇਆ ਜਾਵੇ ਤਾਂ ਕਿ ਪਾਰਟੀ ਨੂੰ ਵੀ ਇਹ ਪਤਾ ਲੱਗ ਸਕੇ ਕਿ ਕਿਹੜਾ ਵਲੰਟੀਅਰ ਪਾਰਟੀ ਲਈ ਕਿੰਨਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਵੀ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ ਤਾਂ ਕਿ ਸਰਕਾਰ ਦੀ ਹਰ ਸਕੀਮ ਨੂੰ ਲੋੜਵੰਦ ਤੱਕ ਪਹੁੰਚਾਇਆ ਜਾ ਸਕੇ। ਜਦਕਿ ਇਹ ਕੁਆਡੀਨੇਟਰ ਵੀ ਪਾਰਟੀ, ਸਰਕਾਰ ਅਤੇ ਵਲੰਟੀਅਰਾਂ ਵਿਚ ਇਕ ਕੜੀ ਦਾ ਕੰਮ ਕਰਨਗੇ, ਇਸ ਨਾਲ ਪਾਰਟੀ ਹੋਰ ਮਜਬੂਤ ਹੋਏਗੀ ਅਤੇ ਪਾਰਟੀ ਦੀ ਗੱਲ ਹਰ ਇਕ ਘਰ ਤੱਕ ਪਹੁੰਚੇਗੀ। ਇਸ ਮੌਕੇ ਮਹਿਲਾ ਵਿੰਗ ਦੇ ਪ੍ਰਧਾਨ ਵੀਰਪਾਲ ਕੌਰ ਚਹਿਲ, ਸੋਨੀਆ ਦਾਸ, ਮੋਨਿਕਾ ਸ਼ਰਮਾ, ਮਿਨਾਕਸ਼ੀ, ਰੂਬੀ ਭਾਟੀਆ, ਕਿਰਨ, ਹਰਪ੍ਰੀਤ ਸਿੰਘ , ਸਿਮਰਨਪ੍ਰੀਤ ਸਿੰਘ, ਜਗਤਾਰ ਸਿੰਘ ਤਾਰੀ, ਜਸਵਿੰਦਰ ਸਿੰਘ, ਗੋਲੂ ਰਾਜਪੂਤ, ਗੁਰਮੁੱਖ ਸਿੰਘ ਸੁਰਜਨ ਸਿੰਘ, ਸਨੀ ਢਾਬੀ, ਰਾਹੁਲ ਚੌਹਾਨ, ਸੰਜੀਵ ਗੁਪਤਾ, ਸਾਗਰ ਧਾਲੀਵਾਲ, ਵਿਜੈ ਸੈਣੀ ਸਮੇਤ ਵੱਡੀ ਗਿਣਤੀ ਵਿਚ ਵਲੰਟੀਅਰ ਹਾਜਰ ਸਨ।