ਪੀਐਸਪੀਸੀਐਲ ਸਪੋਰਟਸ ਵਿੰਗ ਨੇ ਨੈਸ਼ਨਲ ਟੂਰਨਾਮੈਂਟ ਵਿੱਚ ਜਿੱਤ ਦਰਜ ਕੀਤੀ, ਡਾਇਰੈਕਟਰ ਐਡਮਿਨ ਨੇ ਟੀਮਾਂ ਨੂੰ ਕੀਤਾ ਸਨਮਾਨਿਤ

ਪੀਐਸਪੀਸੀਐਲ ਸਪੋਰਟਸ ਵਿੰਗ ਨੇ ਨੈਸ਼ਨਲ ਟੂਰਨਾਮੈਂਟ ਵਿੱਚ ਜਿੱਤ ਦਰਜ ਕੀਤੀ, ਡਾਇਰੈਕਟਰ ਐਡਮਿਨ ਨੇ ਟੀਮਾਂ ਨੂੰ ਕੀਤਾ ਸਨਮਾਨਿਤ
ਪਟਿਆਲਾ, 6 ਸਤੰਬਰ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਦੂਰਅੰਦੇਸ਼ੀ ਅਗਵਾਈ ਹੇਠ ਆਪਣੇ ਅਣਥੱਕ ਯਤਨਾਂ ਰਾਹੀਂ ਗਾਹਕ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਕਰਮਚਾਰੀਆਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਇਕ ਵਾਰ ਫਿਰ ਤੋਂ ਦੁਹਰਾਇਆ ਹੈ।
ਇਹਨਾਂ ਕੋਸ਼ਿਸ਼ਾਂ ਨੂੰ ਹਾਲ ਹੀ ਵਿਚ ਉਦੋਂ ਫਲ ਲੱਗਿਆ ਹੈ ਅਤੇ ਪੀਐੱਸਪੀਸੀਐਲ ਦੇ ਸਪੋਰਟਸ 45ਵੇਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ ਹਾਕੀ ਟੂਰਨਾਮੈਂਟ 2023-24 ਵਿੱਚ ਜੇਤੂ ਟਰਾਫੀ ਜਿੱਤੀ ਹੈ ਅਤੇ 45ਵੇਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ ਟੱਗ ਆਫ ਵਾਰ ਟੂਰਨਾਮੈਂਟ 2023-24 ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਦੋਵੇਂ ਮੁਕਾਬਲੇ ਪੰਚਕੂਲਾ ਵਿੱਚ ਹਰਿਆਣਾ ਪਾਵਰ ਸਪੋਰਟਸ ਗਰੁੱਪ ਦੀ ਸਰਪ੍ਰਸਤੀ ਹੇਠ ਕਰਵਾਏ ਗਏ।
ਇਸ ਲੜੀ ਹੇਠ, ਅੱਜ ਇਹਨਾਂ ਸ਼ਾਨਦਾਰ ਪ੍ਰਾਪਤੀਆਂ ਨੂੰ ਹੁਲਾਰਾ ਦਿੰਦੇ ਹੋਏ, ਜਸਬੀਰ ਸਿੰਘ ਸੂਰ ਸਿੰਘ, ਡਾਇਰੈਕਟਰ ਐਡਮਿਨ, ਪੀਐਸਪੀਸੀਐਲ ਨੇ ਹਾਕੀ ਅਤੇ ਰੱਸਾਕਸ਼ੀ ਵਿੱਚ ਜੇਤੂ ਟੀਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੋਵਾਂ ਟੀਮਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਹਾਰਦਿਕ ਵਧਾਈ ਦਿੱਤੀ, ਟੀਮ ਭਾਵਨਾ, ਸਰੀਰਕ ਤੰਦਰੁਸਤੀ ਅਤੇ ਕਰਮਚਾਰੀਆਂ ਵਿੱਚ ਆਪਸੀ ਸਾਂਝ ਦੀ ਭਾਵਨਾ ਨੂੰ ਵਧਾਉਣ ਲਈ ਖੇਡਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੂਰ ਸਿੰਘ ਨੇ ਦੱਸਿਆ ਕਿ ਹਾਕੀ ਵਿੱਚ ਪੀਐਸਪੀਸੀਐਲ ਦੀ ਟੀਮ ਨੇ ਫਾਈਨਲ ਵਿੱਚ ਹਰਿਆਣਾ ਨੂੰ 3-1 ਨਾਲ ਹਰਾਇਆ ਸੀ। ਪੀਐਸਪੀਸੀਐਲ ਵੱਲੋਂ ਮਨਵੀਰ ਸਿੰਘ, ਪਰਮਿੰਦਰ ਸਿੰਘ ਅਤੇ ਰਵਿੰਦਰ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਫਾਈਨਲ ਤੋਂ ਪਹਿਲਾਂ, ਪੀਐਸਪੀਸੀਐਲ ਦੀ ਟੀਮ ਨੇ ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਉੱਤਰਾਖੰਡ ‘ਤੇ ਜਿੱਤ ਦਰਜ ਕੀਤੀ ਸੀ। ਡਾਇਰੈਕਟਰ ਐਡਮਿਨ ਨੇ ਕਪਤਾਨ ਹਰਪ੍ਰੀਤ ਸਿੰਘ, ਕੋਚ ਰਵਿੰਦਰ ਸਿੰਘ ਅਤੇ ਮੈਨੇਜਰ ਪਰਵਿੰਦਰ ਸਿੰਘ ਤੂਰ ਸਮੇਤ ਟੀਮ ਨੂੰ ਵਧਾਈ ਦਿੱਤੀ।
ਜਦਕਿ ਰੱਸਾਕਸ਼ੀ ਵਿੱਚ, ਪੀਐਸਪੀਸੀਐਲ ਦੀ ਟੀਮ ਨੇ ਲੀਗ ਮੈਚਾਂ ਵਿੱਚ ਤੇਲੰਗਾਨਾ, ਦਿੱਲੀ, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਹਰਾਇਆ ਅਤੇ ਫਿਰ ਸੈਮੀਫਾਈਨਲ ਵਿੱਚ ਬੀਬੀਐਮਬੀ ਉੱਤੇ ਜਿੱਤ ਦਰਜ ਕੀਤੀ, ਲੇਕਿਨ ਫਾਈਨਲ ਵਿੱਚ ਹਰਿਆਣਾ ਤੋਂ ਹਾਰ ਗਈ ਅਤੇ ਦੂਜਾ ਸਥਾਨ ਹਾਸਲ ਕੀਤਾ।
ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੂਰ ਸਿੰਘ ਨੇ ਕਿਹਾ ਕਿ ਇਨ੍ਹਾਂ ਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਜਿੱਤ ਨਾ ਸਿਰਫ਼ ਪੀਐਸਪੀਸੀਐਲ ਦੇ ਕਰਮਚਾਰੀਆਂ ਦੇ ਸਮਰਪਣ ਅਤੇ ਖੇਡ ਹੁਨਰ ਨੂੰ ਦਰਸਾਉਂਦੀ ਹੈ, ਬਲਕਿ ਆਪਣੇ ਕਰਮਚਾਰੀਆਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। ਇਹ ਦੋਹਰੀ ਜਿੱਤ ਕਾਰਪੋਰੇਸ਼ਨ ਦੀ ਬਹੁਪੱਖੀ ਪਹੁੰਚ ਦੇ ਪ੍ਰਮਾਣ ਵਜੋਂ ਕੰਮ ਕਰਦੀ ਹੈ ਤੇ ਬੇਮਿਸਾਲ ਗਾਹਕ ਸੇਵਾ ਨੂੰ ਇਸਦੇ ਕਰਮਚਾਰੀਆਂ ਦੀ ਭਲਾਈ ਅਤੇ ਖੇਡਾਂ ਦੇ ਯਤਨਾਂ ‘ਤੇ ਅਟੱਲ ਫੋਕਸ ਦੇ ਨਾਲ ਜੋੜਦੀ ਹੈ।
ਇਸ ਮੌਕੇ ਐਸਈ (ਟੈਕ) ਇੰਜ ਤੇਜ ਬਾਂਸਲ ਅਤੇ ਖੇਡ ਅਫ਼ਸਰ ਅਮਰਿੰਦਰ ਸਿੰਘ ਦੌਲਤ ਵੀ ਹਾਜਰ ਸਨ।
