ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਪਛੜਿਆ ਇਲਾਕਾ ਸਰਟੀਫਿਕੇਟ ਅਤੇ ਵਿਆਹ ਯੋਗਤਾ ਸਰਟੀਫਿਕੇਟ ਦੀ ਤਸਦੀਕ ਰਿਪੋਰਟ ਕਾਨੂੰਗੋ ਵੀ ਕਰ ਸਕਣਗੇ
ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਪਛੜਿਆ ਇਲਾਕਾ ਸਰਟੀਫਿਕੇਟ ਅਤੇ ਵਿਆਹ ਯੋਗਤਾ ਸਰਟੀਫਿਕੇਟ ਦੀ ਤਸਦੀਕ ਰਿਪੋਰਟ ਕਾਨੂੰਗੋ ਵੀ ਕਰ ਸਕਣਗੇ
-ਆਮਦਨ ਅਤੇ ਰਿਹਾਇਸ਼ ਦੇ ਸਰਟੀਫਿਕੇਟ ਬਣਾਉਣ ਸਮੇਂ ਏ.ਐਸ.ਐਮ. ਫਰਦ ਕੇਂਦਰ ਵੱਲੋਂ ਤਸਦੀਕ ਕੀਤੇ ਫਾਰਮ ਵੀ ਮੰਨਣਯੋਗ
ਪਟਿਆਲਾ, 7 ਸਤੰਬਰ:
ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਪਛੜਿਆ ਇਲਾਕਾ ਸਰਟੀਫਿਕੇਟ ਅਤੇ ਵਿਆਹ ਯੋਗਤਾ ਸਰਟੀਫਿਕੇਟ ਬਣਾਉਣ ਲਈ ਕਰਵਾਈ ਜਾਂਦੀ ਤਸਦੀਕ ਰਿਪੋਰਟ ਹੁਣ ਕਾਨੂੰਗੋ ਕੋਲੋ ਵੀ ਕਰਵਾਈ ਜਾ ਸਕੇਗੀ। ਇਸ ਦੇ ਨਾਲ ਹੀ ਆਮਦਨ ਅਤੇ ਰਿਹਾਇਸ਼ੀ ਸਰਟੀਫਿਕੇਟ ਬਣਾਉਣ ਲਈ ਫਾਰਮ ‘ਤੇ ਸਬੰਧਤ ਏ.ਐਸ.ਐਮ. ਫਰਦ ਕੇਂਦਰ ਵੱਲੋਂ ਕੀਤੇ ਗਏ ਤਸਦੀਕ ਵੀ ਮੰਨਣਯੋਗ ਹੋਣਗੇ।
ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਤੀ ਸਰਟੀਫਿਕੇਟ (ਐਸ.ਸੀ./ਬੀ.ਸੀ/ਓ.ਬੀ.ਸੀ/ਜਨਰਲ) ਬੁਢਾਪਾ ਪੈਨਸ਼ਨ, ਪਛੜਿਆ ਇਲਾਕਾ ਸਰਟੀਫਿਕੇਟ ਅਤੇ ਵਿਆਹ ਯੋਗਤਾ ਸਰਟੀਫਿਕੇਟ ਬਣਾਉਣ ਲਈ ਫਾਰਮ ‘ਤੇ ਪਟਵਾਰੀ ਦੀ ਤਸਦੀਕ/ਰਿਪੋਰਟ ਕਰਵਾਈ ਜਾਂਦੀ ਹੈ, ਤੇ ਹੁਣ ਸਬੰਧਤ ਪਟਵਾਰੀ ਜਾਂ ਕਾਨੂੰਗੋ ਦੀ ਤਸਦੀਕ ਰਿਪੋਰਟ ਵੀ ਮੰਨੀ ਜਾਵੇਗੀ। ਇਸ ਤੋਂ ਇਲਾਵਾ ਆਮਦਨ ਅਤੇ ਰਿਹਾਇਸ਼ੀ ਸਰਟੀਫਿਕੇਟ ਬਣਾਉਣ ਲਈ ਫਾਰਮ ‘ਤੇ ਪਟਵਾਰੀ ਦੀ ਤਸਦੀਕ/ਰਿਪੋਰਟ ਕਰਵਾਈ ਜਾਂਦੀ ਹੈ ਅਤੇ ਹੁਣ ਪਟਵਾਰੀ ਜਾਂ ਸਬੰਧਤ ਏ.ਐਸ.ਐਮ. ਫਰਦ ਕੇਂਦਰ ਵੱਲੋਂ ਕੀਤੇ ਗਏ ਫਾਰਮ ਤਸਦੀਕ ਨੂੰ ਵੀ ਮੰਨਿਆਂ ਜਾਵੇਗਾ।