Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਗਨਪਤੀ ਵਿਸਰਜਨ ਕਮੇਟੀ ਵਲੋਂ ਵਿਧਾਇਕ ਕੋਹਲੀ ਨੂੰ ਮੰਗ ਪੱਤਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 02 September, 2023, 07:59 PM

ਗਨਪਤੀ ਵਿਸਰਜਨ ਕਮੇਟੀ ਵਲੋਂ ਵਿਧਾਇਕ ਕੋਹਲੀ ਨੂੰ ਮੰਗ ਪੱਤਰ
ਪਟਿਆਲਾ, 2 ਸਤੰਬਰ:
ਸ਼੍ਰੀ ਗਣਪਤੀ ਮਹਾਂਉਤਸਵ ਕਮੇਟੀ ਤੇ ਸ਼੍ਰੀ ਬਾਬਾ ਰਾਮਦੇਵ ਜੀਨਗਰ ਸਭਾ ਤੋਪ ਖਾਨਾ ਮੋੜ ਪਟਿਆਲਾ ਵਲੋਂ ਯੂਥ ਆਗੂ ਸਨੀ ਢਾਬੀ ਦੀ ਅਗਵਾਈ ਹੇਠ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਮਾਣਾ ਭਾਖੜਾ ਨਹਿਰ ਦੇ ਨਾਲ ਲਗਦੇ ਕੱਚੇ ਰਸਤੇ ਨੂੰ ਪੱਕਾ ਕੀਤਾ ਜਾਵੇ, ਮੂਰਤੀ ਵਿਸਰਜਨ ਕਰਨ ਵਾਲੇ ਥੜੇ ਨੂੰ 10 ਫੁੱਟ ਚੌੜਾ ਵੀ ਕੀਤਾ ਜਾਵੇ ਤਾਂ ਕੇ ਸੜਕ ਖੁੱਲ੍ਹੀ ਹੋ ਸਕੇ ਅਤੇ ਜਿਆਦਾ ਸ਼ਰਧਾਲੂ ਖੜ੍ਹ ਸਕਣ, ਆਵਾਜਾਈ ‘ਚ ਕੋਈ ਵਿਘਨ ਨਾ ਪਵੇ। ਮੰਗ ਪੱਤਰ ਰਾਹੀਂ ਉਨ੍ਹਾਂ ਦੱਸਿਆ ਕਿ ਜਦੋਂ ਵੀ ਸ਼ਰਧਾਲੂ ਮੂਰਤੀ ਵਿਸਰਜਨ ਕਰਦੇ ਹਨ ਤਾਂ ਵੱਡਾ ਇਕੱਠ ਹੋਣ ਕਰਕੇ ਜਾਨੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਹੀ ਨਹੀਂ ਬਲਕਿ ਆਸ ਪਾਸ ਕਸਬਿਆਂ ਤੋਂ ਵੀ ਕਈ ਵਾਰ ਸ਼ਰਧਾਲੂਆਂ ਵਲੋਂ ਇਥੇ ਆ ਕੇ ਮੂਰਤੀ ਵਿਸਰਜਨ ਕੀਤਾ ਜਾਂਦਾ ਹੈ। ਇਸ ਲਈ ਇਥੇ ਇਨੀ ਵੱਡੀ ਗਿਣਤੀ ਹੋ ਜਾਂਦੀ ਹੈ।
ਇਸ ਵਫਦ ਨੂੰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਿਸ਼ਵਾਸ਼ ਦਿਵਾਇਆ ਕੇ ਇਨ੍ਹਾਂ ਮੰਗਾਂ ਸਬੰਧੀ ਜਲਦੀ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਮੰਗਾਂ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਬਲਵੰਤ ਖੱਤਰੀ, ਸਨੀ ਡਾਬੀ, ਸੋਨੂੰ ਖੱਤਰੀ, ਵਿਨੋਦ ਡਾਬੀ,ਰਾਮ ਸਰੂਪ, ਕਾਲੂ ਡਾਬੀ, ਰਾਮਸਰੂਪ, ਸਤਪਾਲ, ਮਹਾਂਵੀਰ, ਵਿਜੈ, ਅਰੁਣ, ਸ਼ੰਬੂ ਡਾਬੀ, ਦੀਪੂ, ਰਵਿੰਦਰ, ਕਪਿਲ, ਨਰਿੰਦਰ, ਪੰਕਜ, ਭਾਰਤ ਕੁਮਾਰ ਵੀ ਮੌਜੂਦ ਸਨ।



Scroll to Top