'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2
ਦੂਜੇ ਦਿਨ ਬਲਾਕ ਪੱਧਰੀ ਖੇਡਾਂ ‘ਚ 7 ਹਜ਼ਾਰ ਖਿਡਾਰੀਆਂ ਨੇ ਦਿਖਾਏ ਆਪਣੀ ਪ੍ਰਤਿਭਾ ਦੇ ਜੌਹਰ
-ਬਲਾਕ ਪਟਿਆਲਾ ਸ਼ਹਿਰੀ, ਪਾਤੜਾਂ, ਰਾਜਪੁਰਾ, ਸਨੌਰ ਅਤੇ ਨਾਭਾ ਵਿਖੇ ਹੋਏ ਦਿਲਚਸਪ ਮੁਕਾਬਲੇ
ਪਟਿਆਲਾ, 2 ਸਤੰਬਰ:
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਲੋਕਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਵੱਡੀ ਗਿਣਤੀ ਖਿਡਾਰੀਆਂ ਵੱਲੋਂ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ ਜਾ ਰਹੇ ਹਨ। ਅੱਜ ਪਟਿਆਲਾ ਵਿਖੇ ਚੱਲ ਰਹੇ ਬਲਾਕ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਕਰੀਬ ਸੱਤ ਹਜ਼ਾਰ ਖਿਡਾਰੀਆਂ ਨੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਹੋਰਨਾਂ ਨੂੰ ਵੀ ਖੇਡ ਮੈਦਾਨਾਂ ਵਿੱਚ ਆਉਣ ਦਾ ਸੱਦਾ ਦਿੱਤਾ।
ਦੂਜੇ ਦਿਨ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਬਲਾਕ ਵਿੱਚ ਖੋ-ਖੋ ਵਿੱਚ ਅੰਡਰ-14 ਲੜਕਿਆਂ ਵਿੱਚ ਰਾਮਗੜ੍ਹ ਦੀ ਟੀਮ ਨੇ ਵਜੀਦਪੁਰ ਦੀ ਟੀਮ ਨੂੰ 15-12 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੰਡਰ-17 ਲੜਕਿਆਂ ਵਿੱਚ ਪੋਲੋ ਸੈਂਟਰ ਨੇ ਵਜੀਦਪੁਰ ਨੂੰ 12-2 ਦੇ ਫ਼ਰਕ ਨਾਲ ਹਰਾਇਆ। ਰੱਸਾ-ਕੱਸੀ (ਟੱਗ ਆਫ਼ ਵਾਰ) ਵਿੱਚ ਅੰਡਰ-21 ਲੜਕਿਆਂ ਵਿੱਚ ਸਿਵਲ ਲਾਈਨਜ਼ ਸਕੂਲ ਨੇ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਵਿੱਚ ਅੰਡਰ-17 ਲੜਕਿਆਂ ਵਿਚ ਪੋਲੋ ਗਰਾਊਂਡ ਦੀ ਟੀਮ ਨੇ ਬੁੱਢਾ ਦਲ ਸਕੂਲ ਦੀ ਟੀਮ ਨੂੰ 2-0 ਨਾਲ ਹਰਾ ਕੇ ਅਤੇ ਸਿਵਲ ਲਾਈਨਜ਼ ਸਕੂਲ ਦੀ ਟੀਮ ਨੇ ਵਜੀਦਪੁਰ ਦੀ ਟੀਮ ਨੂੰ 2-0 ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੀਆਂ।
ਬਲਾਕ ਰਾਜਪੁਰਾ ਵਿਖੇ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕਿਆਂ ਦੀ ਸਰਕਾਰੀ ਹਾਈ ਸਕੂਲ ਧਕਾਂਸ਼ੂ ਕਲਾਂ ਦੀ ਟੀਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂੰਮਾਂ ਦੀ ਟੀਮ ਨੂੰ 30-27 ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੀ। ਵਾਲੀਬਾਲ ਵਿੱਚ ਅੰਡਰ 14 ਲੜਕਿਆਂ ਦੀ ਟੀਮ ਵਿੱਚ ਪਹਿਲਾ ਸਥਾਨ ਸਮਾਰਟ ਮਾਈਂਡ ਪਬਲਿਕ ਸਕੂਲ, ਦੂਸਰਾ ਸਥਾਨ ਐਸ.ਡੀ. ਪਬਲਿਕ ਸਕੂਲ ਰਾਜਪੁਰਾ ਅਤੇ ਤੀਸਰਾ ਸਥਾਨ ਸਕਾਲਰ ਪਬਲਿਕ ਸਕੂਲ ਨੇ ਪ੍ਰਾਪਤ ਕੀਤਾ। ਖੋ-ਖੋ ਗੇਮ ਵਿੱਚ ਅੰਡਰ-17 ਕੁੜੀਆਂ ਵਿਚ ਸੀ ਐਮ ਪਬਲਿਕ ਸਕੂਲ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਹੀ ਖ਼ੁਰਦ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਵਿਚ ਸਰਕਾਰੀ ਮਿਡਲ ਸਕੂਲ ਖਾਨਪੁਰ ਬੜਿੰਗ ਨੇ ਪਹਿਲਾ, ਸਰਕਾਰੀ ਹਾਈ ਸਕੂਲ ਖੇੜੀ ਗੰਢੀਆਂ ਨੇ ਦੂਸਰਾ ਅਤੇ ਹਮਿੰਗ ਬਰਡ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਖੇੜੀ ਗੰਢੀਆਂ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਨੇ ਦੂਸਰਾ ਅਤੇ ਹਮਿੰਗ ਬਰਡ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਵਿੱਚ 100 ਮੀਟਰ ਈਵੈਂਟ ਉਮਰ ਵਰਗ 31-40 ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ ਅਤੇ ਸਿਮਰਨਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 56-65 ਉਮਰ ਵਰਗ ਵਿੱਚ ਜਸਬੀਰ ਸਿੰਘ ਚੀਮਾ ਨੇ 400 ਮੀਟਰ ਅਤੇ 800 ਮੀਟਰ ਈਵੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-21 ਲੜਕਿਆਂ ਵਿਚ ਐਨ.ਟੀ.ਸੀ. ਸਕੂਲ ਰਾਜਪੁਰਾ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਮਹਿੰਦਰਗੰਜ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਬਲਾਕ ਪਾਤੜਾਂ ਖੋ-ਖੋ ਗੇਮ ਵਿੱਚ ਅੰਡਰ-14 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਭੂਤਗੜ੍ਹ ਨੇ ਪਹਿਲਾ, ਸਰਕਾਰੀ ਹਾਈ ਸਕੂਲ ਢਾਬੀਂ ਗੁੱਜਰਾਂ ਨੇ ਦੂਜਾ ਸਥਾਨ ਅਤੇ ਗੰਗਾ ਇੰਟਰਨੈਸ਼ਨਲ ਸਕੂਲ ਢਾਬੀਂ ਗੁੱਜਰਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਲੜਕਿਆਂ ਵਿੱਚ ਗੰਗਾ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਗਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਬਲਾਕ ਸਨੌਰ ਵਿਖੇ ਐਥਲੈਟਿਕਸ ਵਿੱਚ ਉਮਰ ਵਰਗ 65 ਤੋਂ ਉਪਰ ਵਿੱਚ ਮੁਖਤਿਆਰ ਸਿੰਘ ਨੇ 400 ਮੀਟਰ ਅਤੇ 800 ਮੀਟਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। 41-55 ਉਮਰ ਵਰਗ ਵਿੱਚ ਨਾਹਰ ਸਿੰਘ ਨੇ 100 ਮੀਟਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। 56-65 ਉਮਰ ਵਰਗ ਵੁਮੈਨ ਵਿਚ ਸਜਨੀ ਨੇ ਲੌਂਗ ਜੰਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 41-55 ਵਿਚ ਲੌਂਗ ਜੰਪ ਈਵੈਂਟ ਵਿਚ ਗੁਰਮਨ ਕੌਰ ਨੇ ਪਹਿਲਾ ਅਤੇ ਅਨਮੋਲਜੀਤ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਬਲਾਕ ਨਾਭਾ ਵਿਖੇ ਅੰਡਰ-17 ਐਥਲੈਟਿਕਸ ਗੇਮ 800 ਮੀਟਰ ਈਵੈਂਟ ਲੜਕਿਆਂ ਵਿੱਚ ਰਵੀ ਕ੍ਰਿਸ਼ਨ ਨੇ ਪਹਿਲਾ, ਜਸ਼ਨਦੀਪ ਸਿੰਘ ਨੇ ਦੂਸਰਾ ਅਤੇ ਹਿਮਾਂਸ਼ੂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰੱਸਾ-ਕੱਸੀ ਗੇਮ ਅੰਡਰ-17 ਲੜਕਿਆਂ ਵਿੱਚ ਧੰਗੇੜਾ ਦੀ ਟੀਮ ਨੇ ਪਹਿਲਾ, ਜੀਬੀਆਈਐਸ ਨਾਭਾ ਦੀ ਟੀਮ ਨੇ ਦੂਸਰਾ ਅਤੇ ਬਿਰੜਵਾਲ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਬਲਾਕ ਨਾਭਾ ਵਿਖੇ ਦੂਜੇ ਦਿਨ ਦੀਆਂ ਖੇਡਾਂ ਵਿੱਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸੰਗਰੂਰ ਅਰੁਣ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਬਲਾਕ ਰਾਜਪੁਰਾ ਵਿਖੇ ਇੰਟਰਨੈਸ਼ਨਲ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ (ਮਹਾਰਾਜਾ ਰਣਜੀਤ ਸਿੰਘ ਅਵਾਰਡੀ) ਨੇ ਇਹਨਾਂ ਖੇਡਾਂ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।