ਮਹਿਕ ਗਰੇਵਾਲ ਦੀ ਅਗਵਾਈ ਹੇਠ ਯੂਥ ਕਾਂਗਰਸ਼ ਦੇ ਨਵੇਂ ਅਹੁਦੇਦਾਰਾਂ ਦਾ ਹੈਰੀਮਾਨ ਵੱਲੋਂ ਸਨਮਾਨ

ਮਹਿਕ ਗਰੇਵਾਲ ਦੀ ਅਗਵਾਈ ਹੇਠ ਯੂਥ ਕਾਂਗਰਸ਼ ਦੇ ਨਵੇਂ ਅਹੁਦੇਦਾਰਾਂ ਦਾ ਹੈਰੀਮਾਨ ਵੱਲੋਂ ਸਨਮਾਨ
-ਟਕਸਾਲੀ ਕਾਂਗਰਸ਼ੀਆਂ ਨੂੰ ਦਿੱਤਾ ਜਾ ਰਿਹਾ ਪੂਰਾ ਮਾਣ-ਸਤਿਕਾਰ-ਹੈਰੀਮਾਨ
ਪਟਿਆਲਾ-
ਹਲਕਾ ਸਨੋਰ ਦੇ ਪਿੰਡ ਨੈਣਾ-ਖੁਰਦ ਵਿਖੇ ਟਕਸਾਲੀ ਕਾਂਗਰਸ਼ੀ ਆਗੂ ਤੇ ਮੀਤ ਪ੍ਰਧਾਨ ਮਹਿਕ ਰਣਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ’ਚ ਹਲਕਾ ਸਨੋਰ ਤੋਂ ਕਾਂਗਰਸ਼ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਯੂਥ ਕਾਂਗਰਸ਼ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਯੂਥ ਕਾਂਗਰਸ਼ ਦੇ ਨਵੇ ਚੁਣੇ ਗਏ ਸੂਬਾ ਜਰਨਲ ਸਕੱਤਰ ਹਰਦੀਪ ਸਿੰਘ ਦੀਪ ਟਿਵਾਣਾ ਅਤੇ ਪਟਿਆਲਾ ਜ਼ਿਲ੍ਹਾ ਯੂਥ ਕਾਂਗਰਸ਼ ਦੇ ਪ੍ਰਧਾਨ ਪ੍ਰਨਵ ਗੋਇਲ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕਾਂਗਰਸ਼ੀ ਵਰਕਰਾਂ ਨੂੰ ਸੰਬੋਧਨ ਕਰਦਿਆ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਆਖਿਆ ਕਿ ਕਾਂਗਰਸ਼ ਪਾਰਟੀ ’ਚ ਹਮੇਸ਼ਾ ਮਿਹਨਤੀ ਅਤੇ ਟਕਸ਼ਾਲੀ ਕਾਂਗਰਸ਼ੀ ਪਰਿਵਾਰਾਂ ਦਾ ਮਾਣ-ਸਤਿਕਾਰ ਕੀਤਾ ਜਾਂਦਾ ਹੈ ਅਤੇ ਪਾਰਟੀ ਦੀ ਮਜਬੂਤੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਵਿਸ਼ੇਸ ਅਹੁਦੇਰੀਆਂ ਲਈ ਚੁਣਿਆ ਜਾਂਦਾ ਹੈ। ਹੈਰੀਮਾਨ ਨੇ ਆਖਿਆ ਕਿ ਕਾਂਗਰਸ਼ ਪਾਰਟੀ ਟਕਸਾਲੀ ਪਰਿਵਾਰਾਂ ਦਾ ਹਮੇਸ਼ਾ ਖਿਆਲ ਰੱਖਦੀ ਹੈ, ਜਿਸ ਕਾਰਨ ਵਰਕਰ ਸਿਰਫ਼ ਕਾਂਗਰਸ਼ ਪਾਰਟੀ ਨਾਲ ਹੀ ਜੁੜਨ ਨੂੰ ਪਹਿਲ ਦਿੰਦੇ ਹਨ ਨਾ ਕਿ ਕਿਸੇ ਵਿਸ਼ੇਸ ਵਿਅਕਤੀ ਨਾਲ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਕਾਂਗਰਸ਼ ਸਰਕਾਰ ਵੇਲੇ ਵੱਡੇ ਵੱਡੇ ਅਹੁਦਿਆਂ ’ਤੇ ਰਹਿਣ ਵਾਲੇ ਵਿਅਕਤੀ ਸੱਤਾ ਤਬਦੀਲੀ ਉਪਰੰਤ ਪਾਰਟੀ ਨੂੰ ਪਿੱਠ ਦਿਖਾ ਗਏ ਹਨ ਪ੍ਰੰਤੂ ਟਕਸ਼ਾਲੀ ਤੇ ਵਫਦਾਰ ਵਰਕਰ ਪਾਰਟੀ ਨਾਲ ਅੱਜ ਵੀ ਚਟਾਨ ਵਾਂਗ ਖੜ੍ਹੇ ਹਨ, ਜਿਨ੍ਹਾਂ ਨੂੰ ਪਾਰਟੀ ਪੂਰਾ ਮਾਣ-ਸਤਿਕਾਰ ਦੇਵੇਗੀ। ਇਸ ਮੌਕੇ ਮੀਤ ਪ੍ਰਧਾਨ ਮਹਿਕ ਗਰੇਵਾਲ, ਗੁਰਵਿੰਦਰ ਸਿੰਘ ਕਰਤਾਰਪੁਰ, ਸਤਵਿੰਦਰ ਸਿੰਘ ਸ਼ੈਲੀ ਭਾਂਖਰ, ਨਵਜੋਤ ਸਿੰਘ ਜੋਤੀ, ਕਾਲਾ ਪੰਜੇਟਾਂ, ਜਗਦੀਪ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ, ਜਗਜੀਤ ਸਿੰਘ, ਕੁਬੇਰ ਸ਼ਰਮਾਂ, ਗੁਰਵਿੰਦਰ ਪੰਜੌਲਾ, ਹਰੀ ਰਾਮ, ਅਮਨ ਥਿੰਦ, ਜਰਨੈਲ ਸਿੰਘ ਆਦਿ ਸਮੇਤ ਹੋਰ ਵੀ ਹਾਜਰ ਸਨ।
