ਤਰਕਸ਼ੀਲ਼ ਸੁਸਾਇਟੀ ਜ਼ੋਨ ਪਟਿਆਲਾ ਵੱਲੋਂ 2 ਅਤੇ 3 ਸਤੰਬਰ ਨੂੰ ਹੋਣ ਵਾਲੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਸਮੁੱਚੇ ਪ੍ਰਬੰਧ ਮੁਕੰਮਲ
ਤਰਕਸ਼ੀਲ਼ ਸੁਸਾਇਟੀ ਜ਼ੋਨ ਪਟਿਆਲਾ ਵੱਲੋਂ 2 ਅਤੇ 3 ਸਤੰਬਰ ਨੂੰ ਹੋਣ ਵਾਲੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਸਮੁੱਚੇ ਪ੍ਰਬੰਧ ਮੁਕੰਮਲ
*ਪੰਜਾਬ ਵਿੱਚ ਸਭ ਤੋੰ ਵੱਧ ਵਿਦਿਆਰਥੀਆਂ ਰਜਿਸ਼ਟਰਡ ਕਰਨ ਨਾਲ
ਅਰਬਨ ਅਸਟੇਟ ਇਕਾਈ ਪਟਿਆਲਾ ਪਹਿਲੇ ਸਥਾਨ ਤੇ ਅਤੇ ਜ਼ੋਨ ਪਟਿਆਲਾ ਦੂਸਰੇ ਸਥਾਨ ਤੇ*
ਪਟਿਆਲਾ 1 ਸਤੰਬਰ 2023-
ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਪਿਛਲੇ ਹਫਤੇ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਣ 26 ਅਤੇ 27 ਅਗਸਤ ਨੂੰ ਮੁਲਤਵੀ ਕੀਤੀ ਗਈ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸਮੁੱਚੇ ਪੰਜਾਬ ਵਿੱਚ ਹੁਣ 2 ਅਤੇ 3 ਸਤੰਬਰ (ਸ਼ਨੀਵਾਰ – ਐਤਵਾਰ) ਨੂੰ ਕਰਵਾਈ ਜਾਵੇਗੀ।
ਅੱਜ ਇਕ ਅਹਿਮ ਮੀਟਿੰਗ ਫਿਲਮੀ ਤੜਕਾ ਹੋਟਲ ਪਟਿਆਲਾ ਵਿਖੇ ਜ਼ੋਨ ਦੇ ਜਥੇਬੰਦਕ ਮੁਖੀ ਅਕਸ਼ੈ ਖਨੌਰੀ ਦੀ ਯੋਗ ਅਗਵਾਈ ਵਿੱਚ ਕੀਤੀ ਗਈ। ਇਹ ਸੰਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ਼ ਸੁਸਾਇਟੀ ਪੰਜਾਬ ਦੇ ਜ਼ੋਨ ਪਟਿਆਲਾ ਦੇ ਜਥੇਬੰਦਕ ਮੁਖੀ ਅਕਸ਼ੈ ਖਨੌਰੀ, ਵਿੱਤ ਮੁਖੀ ਮੈਡਮ ਕੁਲਵੰਤ ਅਤੇ ਮੀਡੀਆ ਵਿਭਾਗ ਦੇ ਮੁਖੀ ਸੁਖਦੀਪ ਭਵਾਨੀਗੜ ਨੇ ਦੱਸਿਆ ਕਿ ਦੁਨੀਆਂ ਦੇ ਮਹਾਨ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਇਸ ਪ੍ਰੀਖਿਆ ਵਿੱਚ ਮਿਡਲ ਅਤੇ ਸੈਕੰਡਰੀ ਗਰੁੱਪਾਂ ਲਈ ਸਮੁੱਚੇ ਪੰਜਾਬ ਵਿੱਚ ਕੁੱਲ 34750 ਵਿੱਦਿਆਰਥੀ ਰਜਿਸਟਰਡ ਕੀਤੇ ਜਾ ਚੁੱਕੇ ਹਨ ਜਿਸ ਵਿੱਚ ਪਟਿਆਲਾ ਜ਼ੋਨ ਦੇ 5519 ਵਿਦਿਆਰਥੀ ਰਜਿਸ਼ਟਰਡ ਹੋਏ ਹਨ ਅਤੇ 446 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ ਜਿਸ ਵਿੱਚੋੰ ਪਟਿਆਲ ਜ਼ੋਨ ਦੇ 75 ਪ੍ਰੀਖਿਆ ਕੇੰਦਰ ਹਨ। ਇਸ ਮੌਕੇ ਤੇ ਆਗੂਆਂ ਨੇ ਦੱਸਿਆ ਕਿ ਪਟਿਆਲਾ ਜ਼ੋਨ ਵਿਦਿਆਰਥੀਆਂ ਤੱਕ ਪਹੁੰਚ ਕਰਨ ਵਿੱਚ ਪੁਰੇ ਪੰਜਾਬ ਵਿੱਚੋੰ ਦੂਜੇ ਸਥਾਨ ਤੇ ਪਟਿਆਲਾ ਜ਼ੋਨ ਦੀ ਇਕਾਈ ਅਰਬਨ ਅਸਟੇਟ ਪਹਿਲੇ ਸਥਾਨ ਤੇ ਹੈ।
ਇਸ ਮੌਕੇ ਅਰਬਨ ਅਸਟੇਟ ਪਟਿਆਲਾ ਦੇ ਜਥੇਬੰਦਕ ਮੁਖੀ ਸੁਰਿੰਦਰਪਾਲ,ਜ਼ੋਨ ਆਗੂ ਰਾਮ ਕੁਮਾਰ ਅਤੇ ਬਲਵਾਨ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਪ੍ਰਫੁੱਲਿਤ ਕਰਨਾ, ਉਨ੍ਹਾਂ ਨੂੰ ਵਹਿਮਾਂ ਭਰਮਾਂ ਤੇ ਹਰ ਤਰ੍ਹਾਂ ਦੇ ਅੰਧਵਿਸ਼ਵਾਸਾਂ ਤੋਂ ਮੁਕਤ ਕਰਨਾ ਅਤੇ ਫਿਲਮੀ ਹੀਰੋਆਂ ਦੀ ਥਾਂ ਮਹਾਨ ਵਿਗਿਆਨੀਆਂ,ਇਨਕਲਾਬੀ ਸ਼ਹੀਦਾਂ ਅਤੇ ਚਿੰਤਕਾਂ ਦੇ ਅਸਲ ਨਾਇਕਾਂ ਦੇ ਰੂ -ਬ -ਰੂ ਕਰਵਾਉਣਾ ਹੈ ਤਾਂ ਕਿ ਇਕ ਵਿਗਿਆਨਕ, ਸਿਹਤਮੰਦ ਅਤੇ ਬਿਹਤਰ ਸਮਾਜ ਦੀ ਉਸਾਰੀ ਵਿਚ ਉਹ ਆਪਣਾ ਵੱਡਾ ਯੋਗਦਾਨ ਪਾ ਸਕਣ।
ਤਰਕਸ਼ੀਲ਼ ਆਗੂਆਂ ਰਾਣਾ ਕਾਲਾਝਾੜ, ਅਮਰਿੰਦਰ ਪਾਤੜਾਂ,ਮਨਦੀਪ ਬਨਾਰਸੀ, ਗੁਰਤੇਜ ਘਨੌਰ ਅਤੇ ਤਰਸੇਮ ਭਵਾਨੀਗੜ ਨੇ ਦੱਸਿਆ ਕਿ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਤਰਕਸ਼ੀਲ਼ ਮੈਂਬਰਾਂ ਦੀਆਂ ਡਿਊਟੀਆਂ ਲਗਾਉਣ ਸਮੇਤ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੰਬੰਧਿਤ ਸਕੂਲ ਮੁਖੀਆਂ, ਅਧਿਆਪਕਾਂ ਅਤੇ ਪ੍ਰਬੰਧਕਾਂ ਨੂੰ ਪਹਿਲਾਂ ਵਾਂਗ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਪ੍ਰੀਖਿਆ ਲਈ ਰਜਿਸਟਰਡ ਕੀਤੇ ਗਏ ਵਿਦਿਆਰਥੀਆਂ ਦੀ ਹਾਜਰੀ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਤੇ ਐਡਵੋਕੇਟ ਰਾਜੀਵ ਲੋਹਟਬੱਦੀ, ਦੀਪਕ ਮਹਿਤਾ, ਪ੍ਰੋ.ਰਵਿੰਦਰ ਰਵੀ, ਨਰਿੰਦਰਪਾਲ ਸਿੰਘ,ਸਰਬਜੀਤ ਕੌਰ,ਧਰਮਿੰਦਰ ਸਿੰਘ,ਰਣਜੀਤ ਸਿੰਘ,ਪਰਮਜੀਤ ਸਿੰਘ, ਹਰਪ੍ਰੀਤ ਕੌਰ ,ਰਾਹੁਲ, ਚੇਤਨ, ਸੰਦੀਪ ਕੌਰ,ਪਾਰਸਦੀਪ ,ਸੰਜੀਵ ਨਾਸਤਿਕ, ਵਿਸ਼ਾਲ,ਇਸ਼ੂ ਆਦਿ ਸਾਥੀ ਹਾਜ਼ਰ ਸਨ।