ਮਲਟੀਪਰਪਜ ਸਕੂਲ ਦੇ ਖਿਡਾਰੀ ਦੀ ਭਾਰਤੀ ਟੀਮ ਲਈ ਚੋਣ

ਦੁਆਰਾ: Punjab Bani ਪ੍ਰਕਾਸ਼ਿਤ :Friday, 25 August, 2023, 06:58 PM

ਮਲਟੀਪਰਪਜ ਸਕੂਲ ਦੇ ਖਿਡਾਰੀ ਦੀ ਭਾਰਤੀ ਟੀਮ ਲਈ ਚੋਣ
ਪਟਿਆਲਾ-25 ਅਗਸਤ 2023,
ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀ ਤੇ ਬਾਸਕਟਬਾਲ ਖਿਡਾਰੀ ਹਰਜੀਤ ਸਿੰਘ ਦੀ ਭਾਰਤੀ ਟੀਮ ਅੰਡਰ-16 ਤਹਿਤ ਸਾਊਥ ਏਸ਼ੀਅਨ ਬਾਕਸਟਬਾਲ ਚੈਂਪੀਅਨਸ਼ਿਪ (ਸਾਬਾ) ਲਈ ਚੋਣ ਲਈ ਹੈ।
ਸਰਕਾਰੀ ਮਲਟੀਪਰਪਜ ਸਕੂਲ ਵਿਖੇ ਚੱਲ ਰਹੇ ਸਪੋਰਟਸ ਵਿੰਗ ਦੇ ਅੰਤਰਰਾਸ਼ਟਰੀ ਕੋਚ ਅਤੇ ਰੈਫਰੀ ਅਮਰਜੋਤ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਚੱਲ ਰਹੀ ਪਰੰਪਰਾ ਅਨੁਸਾਰ ਸਕੂਲ ਦੇ ਇੱਕ ਹੋਰ ਹੋਣਹਾਰ ਖਿਡਾਰੀ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ, ਜੋ ਕਿ ਸਕੂਲ, ਮਾਪਿਆਂ, ਪਟਿਆਲਾ ਤੇ ਸੂਬੇ ਲਈ ਬਹਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਉਕਤ ਖਿਡਾਰੀ ਹਰਜੀਤ ਸਿੰਘ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਮਲਟੀਪਰਪਜ ਸਕੂਲ ਵਿਖੇ ਹੀ ਪੜ੍ਹਿਆ ਤੇ ਖੇਡਿਆ ਹੈ। ਉਕਤ ਖਿਡਾਰੀ ਭਵਿੱਖ ’ਚ ਆਉਣ ਵਾਲੇ ਖਿਡਾਰੀਆਂ ਲਈ ਰੋਲ ਮਾਡਲ ਬਣੇਗਾ। ਖਿਡਾਰੀ ਦੀ ਇਸ ਪ੍ਰਾਪਤੀ ’ਤੇ ਮਲਟੀਪਰਪਜ ਸਕੂਲ ਦੇ ਪ੍ਰਿੰਸੀਪਲ ਵਿਜੇ ਕਪੂਰ ਨੇ ਵੀ ਖਿਡਾਰੀ ਹਰਜੀਤ ਸਿੰਘ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਕੋਚ ਗੁਰਮੀਤ ਸਿੰਘ ਅਤੇ ਖਿਡਾਰੀਆਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।
ਦੱਸਣਯੋਗ ਹੈ ਕਿ ਸਾਊਥ ਏਸ਼ੀਅਨ ਬਾਕਸਟਬਾਲ ਚੈਂਪੀਅਨਸ਼ਿਪ (ਸਾਬਾ) ਟੂਰਨਾਮੈਂਟ 28 ਅਗਸਤ 2023 ਤੋਂ ਲੈ ਕੇ 31 ਅਗਸਤ 2023 ਤੱਕ ਸ੍ਰੀ ਲੰਕਾ ਵਿਖੇ ਆਯੋਜਿਤ ਕੀਤਾ ਜਾਵੇਗਾ।