Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਰੇਂਜ਼ ਵੱਲੋ ਇੱਕ ਡਰੋਨ, 3.200 ਕਿਲੋ ਹੈਰੋਇਨ ਬ੍ਰਾਮਦ

ਦੁਆਰਾ: Punjab Bani ਪ੍ਰਕਾਸ਼ਿਤ :Thursday, 24 August, 2023, 03:59 PM

ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਰੇਂਜ਼ ਵੱਲੋ ਇੱਕ ਡਰੋਨ, 3.200 ਕਿਲੋ ਹੈਰੋਇਨ ਬ੍ਰਾਮਦ
ਫਿਰੋਜ਼ਪੁਰ, 24 ਅਗਸਤ 2023: ਨਸ਼ਿਆਂ ਦੇ ਖਿਲਾਫ ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ ਵਿੱਢੀ ਮੁਹਿੰਮ ਨੂੰ ਉਸ ਵੇਲੇ ਬਹੁਤ ਵੱਡਾ ਬਲ ਮਿਲਿਆ ਜਦ ਭੁਪਿੰਦਰ ਸਿੰਘ ਏ.ਆਈ.ਜੀ., ਐਸ.ਟੀ.ਐਫ., ਫਿਰੋਜਪੁਰ ਰੇਂਜ ਨੂੰ ਇਤਲਾਹ ਮਿਲੀ ਕਿ ਭਾਰਤ-ਪਾਕਿਸਤਾਨ ਸਰਹੱਦ ਪਰ ਹੁਸੈਨੀਵਾਲਾ ਬਾਰਡਰ ਪਰ ਡਰੋਨ ਰਾਹੀਂ ਹੈਰੋਇਨ ਡਰੋਪ ਹੋਣੀ ਹੈ। ਜੋ ਏ.ਆਈ.ਜੀ. ਦੀ ਇਤਲਾਹ ਅਤੇ ਹਦਾਇਤ ਮੁਤਾਬਿਕ ਰਾਜਬੀਰ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਐਸ.ਟੀ.ਐਫ., ਫਿਰੋਜਪੁਰ ਰੇਂਜ ਦੀ ਅਗਵਾਈ ਵਿੱਚ ਸਥ. ਸਤਪਾਲ ਨੰਬਰ 107/ਫਿਰੋਜਪੁਰ ਸਮੇਤ ਪੁਲਿਸ ਪਾਰਟੀ ਦੇ ਏ.ਆਈ.ਜੀ. ਸਾਹਿਬ, ਐਸ.ਟੀ.ਐਫ., ਫਿਰੋਜਪੁਰ ਰੇਂਜ ਦੀ ਸੁਪਰਵੀਜਨ ਹੇਠ ਆਰਮੀ ਅਤੇ ਬੀ.ਐਸ.ਐਫ. ਨਾਲ ਸਾਂਝਾ ਆਪਰੇਸ਼ਨ ਚਲਾਇਆ ਗਿਆ। ਜੋ ਦੌਰਾਨੇ ਆਪਰੇਸ਼ਨ ਆਰਮੀ ਦੇ ਜਵਾਨਾਂ ਵੱਲੋਂ ਇੱਕ ਡਰੋਨ ਅਤੇ ਇੱਕ ਸੰਤਰੀ ਰੰਗ ਦਾ ਬੈਗ ਮਮੂਲਾ ਹੈਰੋਇਨ ਹੁਸੈਨੀਵਾਲਾ ਬਾਰਡਰ ਬਾ-ਹੱਦ ਪਿੰਡ ਹਜਾਰਾ ਸਿੰਘ ਵਾਲਾ, ਥਾਣਾ ਸਦਰ ਫਿਰੋਜਪੁਰ ਦੇ ਏਰੀਆ ਵਿੱਚ ਕੰਡਿਆਲੀ ਤਾਰ ਤੋਂ ਕਰੀਬ 700/800 ਮੀਟਰ ਭਾਰਤ ਵਾਲੀ ਸਾਈਡ ਵਿੱਚੋਂ ਬ੍ਰਾਮਦ ਕੀਤਾ ਗਿਆ ਹੈ।
ਡਰੋਨ ਅਤੇ ਸੰਤਰੀ ਰੰਗ ਦਾ ਬੈਗ ਮਮੂਲਾ ਹੈਰੋਇਨ ਨੂੰ ਆਰਮੀ ਵੱਲੋਂ ਆਪਣੀ ਕਾਰਵਾਈ ਕਰਨ ਉਪਰੰਤ ਐਸ.ਟੀ.ਐਫ., ਫਿਰੋਜਪੁਰ ਰੇਂਜ ਦੇ ਹਵਾਲੇ ਕੀਤਾ। ਬੈਗ ਵਿੱਚੋਂ 3.200 ਕਿਲੋ ਹੈਰੋਇਨ ਬ੍ਰਾਮਦ ਹੋਈ। ਡਰੋਨ ਨੂੰ ਆਰਮੀ ਨੇ ਆਪਣੇ ਕਬਜੇ ਵਿੱਚ ਰੱਖ ਲਿਆ, ਜਿਸ ਨੂੰ ਜਾਂਚਣ ਲਈ ਆਰਮੀ ਵੱਲੋ ਆਪਣੇ ਤੌਰ ਤੇ ਲੈਬ ਨੂੰ ਭੇਜਿਆ ਜਾ ਰਿਹਾ ਹੈ।
ਇਸ ਬ੍ਰਾਮਦਗੀ ਸਬੰਧੀ ਮੁਕੱਦਮਾ ਨੰਬਰ 259 ਮਿਤੀ 23-08-2023 ਅ/ਧ 21(C) ਐਨ.ਡੀ.ਪੀ.ਐਸ. ਐਕਟ ਥਾਣਾ ਐਸ.ਟੀ.ਐਫ., ਐਸ.ਏ.ਐਸ. ਨਗਰ ਦਰਜ ਰਜਿਸਟਰ ਕੀਤਾ ਗਿਆ ਹੈ।
ਮੁਕੱਦਮਾ ਦੀ ਤਫਤੀਸ਼ ਜਾਰੀ ਹੈ, ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।



Scroll to Top