Breaking News ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਾਰੀ ਭਰਤੀ ਨੂੰ ਮਿਲਿਆ ਵੱਡਾ ਹੁੰਗਾਰਾਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ-ਬਾਜ਼ੀਗਰਕੋਰਟ ਦੇ ਹੁਕਮਾਂ ਤੇ ਵੀ ਪਟੀਸ਼ਨਕਰਤਾ ਨੂੰ ਪੈਸੇ ਨਾ ਦੇਣ ਤੇ ਡੀ. ਸੀ., ਐਸ. ਡੀ. ਐਮ. ਦਫ਼ਤਰ ਅਤੇ ਤਹਿਸੀਲ ਵਿਚ ਲੱਗੇ ਸਮਾਨ ਨੂੰ ਚੁੱਕਣ ਪਹੁੰਚੀ ਟੀਮ ਨੂੰ ਵਾਪਸ ਭੇਜ ਏ. ਡੀ. ਸੀ. ਨੇ ਮੰਗਿਆ ਪਟੀਸ਼ਨਕਰਤਾ ਤੋਂ ਸੋਮਵਾਰ ਤੱਕ ਦਾ ਸਮਾਂਪੰਜਾਬ ਸਰਕਾਰ ਕਰਨ ਜਾ ਰਹੀ ਸੂਬੇ 15 ਹਜ਼ਾਰ ਛੱਪੜਾਂ ਦੀ ਸਫਾਈ ਦਾ ਕੰਮਚੰਡੀਗੜ੍ਹ `ਚ ਹਿਮਾਚਲ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਆਂਗਣਵਾੜੀ ਸੈਂਟਰਾਂ, ਕਰੈਚ ਸੈਂਟਰਾਂ ਅਤੇ ਟਰੇਨਿੰਗ ਸੈਂਟਰਾਂ ਨੂੰ ਸੁਰੱਖਿਅਤ ਇਮਾਰਤਾਂ 'ਚ ਕੀਤਾ ਜਾਵੇ ਤਬਦੀਲ: ਡਾ. ਬਲਜੀਤ ਕੌਰ

ਦੁਆਰਾ: Punjab Bani ਪ੍ਰਕਾਸ਼ਿਤ :Friday, 25 August, 2023, 06:22 PM

ਆਂਗਣਵਾੜੀ ਸੈਂਟਰਾਂ, ਕਰੈਚ ਸੈਂਟਰਾਂ ਅਤੇ ਟਰੇਨਿੰਗ ਸੈਂਟਰਾਂ ਨੂੰ ਸੁਰੱਖਿਅਤ ਇਮਾਰਤਾਂ ‘ਚ ਕੀਤਾ ਜਾਵੇ ਤਬਦੀਲ: ਡਾ. ਬਲਜੀਤ ਕੌਰ
ਸੂਬੇ ਦੇ ਬੱਚਿਆਂ ਦੀ ਸੁਰੱਖਿਆ ਲਈ ਚੁੱਕੇ ਸਰਗਰਮ ਕਦਮ
ਚੰਡੀਗੜ੍ਹ 25 ਅਗਸਤ
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਆਂਗਣਵਾੜੀ ਸੈਂਟਰਾਂ, ਕਰੈਚ ਸੈਂਟਰਾਂ ਅਤੇ ਟਰੇਨਿੰਗ ਸੈਂਟਰਾਂ ਨੂੰ ਸੁਰੱਖਿਅਤ ਇਮਾਰਤਾਂ ਵਿੱਚ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਬੱਚਿਆ ਦੇ ਸਰਬਪੱਖੀ ਵਿਕਾਸ ਲਈ ਕਾਰਜਸ਼ੀਲ ਹੈ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਦੇ ਆਂਗਣਵਾੜੀ ਸੈਂਟਰ, ਕਰੈਚ ਸੈਂਟਰ ਅਤੇ ਟਰੇਨਿੰਗ ਸੈਂਟਰਾਂ ਵਿੱਚੋਂ ਜਿਹੜੀਆਂ ਇਮਾਰਤਾਂ ਅਣਸੁਰੱਖਿਅਤ ਹਨ, ਨੂੰ ਸੁਰੱਖਿਅਤ ਇਮਾਰਤਾਂ ਵਿੱਚ ਜਲਦੀ ਤੋਂ ਜਲਦੀ ਤਬਦੀਲ ਕੀਤਾ ਜਾਵੇ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤੋ ਬਚਿਆ ਜਾ ਸਕੇ।
ਇਸ ਤੋਂ ਇਲਾਵਾ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨਾਲ ਰਾਬਤਾ ਕਾਇਮ ਕਰਕੇ ਜਿਹਨਾਂ ਸੈਂਟਰਾਂ ਦੀਆਂ ਇਮਾਰਤਾਂ ਦੀ ਮੁਰੰਮਤ ਹੋਣ ਵਾਲੀ ਹੈ ਸਬੰਧੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਵਚਨਬੱਧ ਹੈ।