Breaking News ਪੰਜਾਬ ਸਰਕਾਰ ਕਰਨ ਜਾ ਰਹੀ ਸੂਬੇ 15 ਹਜ਼ਾਰ ਛੱਪੜਾਂ ਦੀ ਸਫਾਈ ਦਾ ਕੰਮਚੰਡੀਗੜ੍ਹ `ਚ ਹਿਮਾਚਲ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨਵਿਧਾਇਕ ਨਰਿੰਦਰ ਕੌਰ ਭਰਾਜ ਨੇ ਏ. ਜੀ. ਆਫਿਸ ਵਿੱਚ ਐਸ. ਸੀ. ਭਾਈਚਾਰੇ ਨਾਲ ਸੰਬੰਧਿਤ ਵਕੀਲਾਂ ਦੀ ਭਰਤੀ ਲਈ ਆਮਦਨ ਯੋਗਤਾ ਘਟਾਏ ਜਾਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾਨਸ਼ਿਆਂ ਦੇ ਕਾਲੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਤਰੁਨਪ੍ਰੀਤ ਸਿੰਘ ਸੌਂਦਸਰਕਾਰੀ ਹਸਪਤਾਲ ਭੁਲੱਥ ਵਿਖੇ ਵਿਜੀਲੈਂਸ ਨੇ ਕੀਤਾ ਜਾਅਲੀ ਡੋਪ ਟੈਸਟ ਰਿਪੋਰਟਾਂ ਦੇਣ ਬਦਲੇ ਰਿਸ਼ਵਤਾਂ ਲੈਣ ਦੇ ਮਾਮਲੇ ਦਾ ਪਰਦਾ ਫਾਸ਼ਸਕੂਲ ਦੇ ਅਧਿਆਪਕ ਨੇ ਹੀ ਬਣਾਇਆ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ 

ਪੰਜਾਬੀ ਯੂਨੀਵਰਸਿਟੀ ਵਿਖੇ ਵਿਸ਼ਵ ਉੱਦਮਤਾ ਦਿਵਸ ਮਨਾਇਆ

ਦੁਆਰਾ: Punjab Bani ਪ੍ਰਕਾਸ਼ਿਤ :Monday, 21 August, 2023, 05:53 PM

ਪੰਜਾਬੀ ਯੂਨੀਵਰਸਿਟੀ ਵਿਖੇ ਵਿਸ਼ਵ ਉੱਦਮਤਾ ਦਿਵਸ ਮਨਾਇਆ
-ਪੰਜਾਬ ਇਨੋਵੇਸ਼ਨ ਮਿਸ਼ਨ ਨਾਲ਼ ਕੀਤਾ ਇਕਰਾਰਨਾਮਾ
-ਪੰਜਾਬ ਦੀਆਂ ਰਵਾਇਤੀ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਲਗਾਈ
-60 ਹੁਨਰਮੰਦ ਵਿਦਿਆਰਥੀਆਂ ਦੀ ਵਰਕਸ਼ਾਪ ਲਈ ਚੋਣ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਉੱਦਮਤਾ, ਨਵੀਨਤਾ ਅਤੇ ਕਰੀਅਰ ਹੱਬ (ਐਂਟਰਪਰਨਿਉਰਸਿ਼ਪ, ਇਨੋਵੇਸ਼ਨ ਐਂਡ ਕੈਰੀਅਰ ਹੱਬ) ਜਿਸ ਨੂੰ ਈ. ਆਈ. ਸੀ. ਐੱਚ. ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਵੱਲੋਂ ਜੀ-20 ਯੂਨੀਵਰਸਿਟੀ ਕੁਨੈਕਟ, ਐੱਨ. ਐੱਸ. ਐੱਸ. ਵਿਭਾਗ ਅਤੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ਼ ‘ਵਿਸ਼ਵ ਉੱਦਮਤਾ ਦਿਵਸ’ ਮਨਾਇਆ ਗਿਆ। ਇਸ ਮੌਕੇ ਪੰਜਾਬ ਸੂਬੇ ਵਿੱਚ ਇੱਕ ਉੱਦਮੀ ਈਕੋਸਿਸਟਮ ਨੂੰ ਉਤਸ਼ਾਹਤ ਕਰਨ ਲਈ ਇਨੋਵੇਸ਼ਨ ਮਿਸ਼ਨ ਪੰਜਾਬ ਨਾਲ ਇੱਕ ਇਕਰਾਰਨਾਮਾ ਕੀਤਾ ਗਿਆ। ਇਸ ਇਕਰਾਰਨਾਮੇ ਉੱਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਹਸਤਾਖ਼ਰ ਕੀਤੇ ਅਤੇ ਇਨੋਵੇਸ਼ਨ ਮਿਸ਼ਨ ਪੰਜਾਬ ਵੱਲੋਂ ਪਹੁੰਚੇ ਸੀ.ਈ.ਓ. ਸੋਮਵੀਰ ਸਿੰਘ ਆਨੰਦ ਨੇ ਸਹੀ ਪਾਈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਐਂਟਰਪਰਨਿਉਰਸਿ਼ਪ, ਇਨੋਵੇਸ਼ਨ ਐਂਡ ਕੈਰੀਅਰ ਹੱਬ ਦਾ ਲੋਗੋ ਵੀ ਜਾਰੀ ਕੀਤਾ ਗਿਆ।
ਪ੍ਰੋ. ਅਰਵਿੰਦ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਮੁੱਖ ਤਾਕਤ ਇਸ ਦੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਹਨ ਜੋ ‘ਪੇਂਡੂ ਉੱਦਮਤਾ’ ਨੂੰ ਉਤਾਸਾਹਿਤ ਕਰਨ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ।
ਵਿਦਿਆਰਥੀਆਂ ਨੂੰ ਪੇਂਡੂ ਉੱਦਮਸ਼ੀਲਤਾ ਵੱਲ ਉਤਸ਼ਾਹਿਤ ਕਰਨ ਲਈ ਇਸ ਮੌਕੇ ਪੰਜਾਬ ਦੀਆਂ ਰਵਾਇਤੀ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਦੋ ਸੌ ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਵਿਦਿਆਰਥੀਆਂ ਵੱਲੋਂ ਆਪਣੇ ਹੱਥਾਂ ਨਾਲ਼ ਬਣਾਈ ਅਜਿਹੀਆਂ ਰਵਾਇਤੀ ਕਲਾਕ੍ਰਿਤਾਂ ਜਿਨ੍ਹਾਂ ਨੂੰ ਉੱਦਮਤਾ ਨਾਲ਼ ਜੋੜ ਕੇ ਵਿੱਕਰੀ ਕਰਦਿਆਂ ਕੋਈ ਵੀ ਆਪਣੇ ਰੁਜ਼ਗਾਰ ਦਾ ਸਾਧਨ ਬਣਾ ਸਕਦਾ ਹੈ, ਨੂੰ ਪ੍ਰਦਰਸਿ਼ਤ ਕੀਤਾ ਗਿਆ। ਪ੍ਰਦਰਸਿ਼ਤ ਕੀਤੀਆਂ ਗਈਆਂ ਦਸਤਕਾਰੀ ਦੀਆਂ ਇਨ੍ਹਾਂ ਵੱਖ-ਵੱਖ ਵਸਤਾਂ ਵਿੱਚ ਹੱਥੀਂ ਬੁਣੀਆਂ ਪੀੜ੍ਹੀਆਂ, ਪੱਖੀਆਂ, ਦਰੀਆਂ, ਥੈਲੇ, ਇੰਨੂ, ਛਿੱਕੂ, ਡੋਰੀਆਂ, ਟੋਕਰੀਆਂ ਆਦਿ ਸ਼ਾਮਿਲ ਸਨ। ਪਟਿਆਲਾ ਸਕੂਲ ਫ਼ਾਰ ਦਾ ਡੈਫ਼ ਐਂਡ ਬਲਾਈਂਡ ਦੇ ਸੁਣਨ ਤੋਂ ਅਸਮਰੱਥ ਵਿਦਿਆਰਥੀਆਂ ਵੱਲੋਂ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਦੇ ਕੰਮਾਂ ਦੀ ਇੱਥੇ ਭਰਪੂਰ ਸ਼ਲਾਘਾ ਹੋਈ।
ਉੱਦਮਤਾ, ਨਵੀਨਤਾ ਅਤੇ ਕਰੀਅਰ ਹੱਬ ਦੇ ਡਾਇਰੈਕਟਰ ਡਾ. ਦਵਿੰਦਰ ਪਾਲ ਸਿੰਘ ਸਿੱਧੂ ਅਤੇ ਕੋਆਰਡੀਨੇਟਰ ਡਾ. ਮਿੰਨੀ ਸਿੰਘ ਨੇ ਦੱਸਿਆ ਕਿ ਇਸ ਮੌਕੇ 60 ਵਿਦਿਆਰਥੀਆਂ ਨੂੰ ਹੁਨਰ ਵਿਕਾਸ ਵਰਕਸ਼ਾਪ ਲਈ ਚੁਣਿਆ ਗਿਆ ਜੋ ਇਨ੍ਹਾਂ ਦੇ ਹੁਨਰ ਨੂੰ ਨਿਖਾਰਨ ਦੇ ਮੰਤਵ ਨਾਲ ਜਲਦੀ ਹੀ ਕਰਵਾਈ ਜਾਵੇਗੀ ਤਾਂ ਜੋ ਉਹ ਆਪਣੀ ਇਸ ਕਲਾ ਜਾਂ ਹੁਨਰ ਨੂੰ ਪੇਸ਼ੇ/ਰੁਜ਼ਗਾਰ ਵਿੱਚ ਤਬਦੀਲ ਕਰਨ ਦੀ ਜਾਚ ਸਿੱਖ ਸਕਣ ਅਤੇ ਭਵਿੱਖ ਦੇ ਉੱਦਮੀ ਬਣ ਸਕਣ।