ਪਟਿਆਲਾ ਦੇ ਆਰਕੀਟੈਕਟਸ ਵੱਲੋਂ ਕਰਵਾਇਆ ਗਿਆ ਸੈਮੀਨਾਰ
ਪਟਿਆਲਾ ਦੇ ਆਰਕੀਟੈਕਟਸ ਵੱਲੋਂ ਕਰਵਾਇਆ ਗਿਆ ਸੈਮੀਨਾਰ
ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਦੇ ਪਟਿਆਲਾ ਸੈਂਟਰ ਦੇ ਅਹੁਦੇਦਾਰਾਂ ਦੀ ਟੀਮ ਦਾ ਕੀਤਾ ਐਲਾਨ
ਪਟਿਆਲਾ, 28 ਅਗਸਤ:
ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਦੇ ਪਟਿਆਲਾ ਸੈਂਟਰ ਦੀ ਨਵੀਂ ਟੀਮ ਦੀ ਚੋਣ ਪੰਜਾਬ ਚੈਪਟਰ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਆਹਲੂਵਾਲੀਆ ਅਤੇ ਉਨ੍ਹਾਂ ਦੀ ਟੀਮ ਦਿਨੇਸ਼ ਭਗਤ, ਏ.ਆਰ. ਰਾਜਨ ਟਾਂਗਰੀ, ਲੋਕੇਸ਼ ਗੁਪਤਾ ਦੀ ਹਾਜ਼ਰੀ ਵਿੱਚ ਕੀਤੀ ਗਈ।
ਜ਼ਿਕਰਯੋਗ ਹੈ ਕਿ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਜੋ ਕਿ ਆਰਕੀਟੈਕਟਾਂ ਦੀ ਰਾਸ਼ਟਰੀ ਸੰਸਥਾ ਹੈ, ਇਸ ਦੇ ਚੈਪਟਰ, ਕੇਂਦਰ ਅਤੇ ਉਪ ਕੇਂਦਰ ਪੂਰੇ ਭਾਰਤ ਵਿੱਚ ਹਨ ਤੇ ਪਹਿਲਾਂ ਪਟਿਆਲਾ ਸਬ-ਸੈਂਟਰ ਸੀ ਪਰ ਹਾਲ ਹੀ ਵਿੱਚ ਇਸ ਨੂੰ ਅਪਗ੍ਰੇਡ ਕਰਕੇ ਸੈਂਟਰ ਬਣਾ ਦਿੱਤਾ ਗਿਆ ਅਤੇ ਅਹੁਦੇਦਾਰਾਂ ਦੀ ਨਵੀਂ ਟੀਮ ਚੁਣੀ ਗਈ।
ਪਟਿਆਲਾ ਸੈਂਟਰ ਦੀ ਨਵੀਂ ਟੀਮ ਵਿੱਚ ਰਜਿੰਦਰ ਸਿੰਘ ਸੰਧੂ ਚੇਅਰਮੈਨ, ਅਮਨਦੀਪ ਸਿੰਘ ਵਾਈਸ ਚੇਅਰਮੈਨ, ਸੰਜੀਵ ਗੋਇਲ ਖਜ਼ਾਨਚੀ (ਵਾਧੂ ਚਾਰਜ), ਰਾਕੇਸ਼ ਅਰੋੜਾ, ਸੰਯੁਕਤ ਸਕੱਤਰ, ਸੰਗੀਤਾ ਗੋਇਲ, ਮੁਨੀਸ਼ ਸ਼ਰਮਾ ਈਸੀ ਮੈਂਬਰ, ਮੋਹਨ ਸਿੰਘ ਮੈਂਬਰ, ਸੁਖਪ੍ਰੀਤ ਕੌਰ ਚੰਨੀ ਮੈਂਬਰ, ਸੁਖਮਨਮੀਤ ਆਈ.ਆਈ.ਏ. ਲਗਾਏ ਗਏ ਹਨ।
ਇਸ ਤੋਂ ਇਲਾਵਾ ਬਿਹਤਰ ਕੰਮਕਾਜ ਲਈ ਵੱਖ-ਵੱਖ ਕਮੇਟੀਆਂ ਵੀ ਬਣਾਈਆਂ ਗਈਆਂ ਅਤੇ ਉਹਨਾਂ ਦੇ ਕਨਵੀਨਰ ਵਿੱਚ ਆਰਕੀਟੈਕਚਰਲ ਸਿੱਖਿਆ ਕਮੇਟੀਆਂ ਪ੍ਰਭਜੋਤ ਕੌਰ, ਮਹਿਲਾ ਆਰਕੀਟੈਕਟਸ ਨੈੱਟਵਰਕਿੰਗ ਕਮੇਟੀ ਇੰਦੂ ਅਰੋੜਾ, ਖੇਡ ਕਮੇਟੀ ਅਰ ਨਿਰੰਜਨ ਕੁਮਾਰ, ਸਮਾਰਟ ਸਿਟੀ ਕਮੇਟੀ ਰਾਜਨ ਟਾਂਗਰੀ, ਆਰਕੀਟੈਕਟਸ ਵੈੱਲਫੇਅਰ ਕਮੇਟੀ ਰਜਨੀਸ਼ ਵਾਲੀਆ ਵਿੱਤ ਕਮੇਟੀ ਸੰਜੇ ਕੁਮਾਰ ਹਨ।
ਸਮਾਗਮ ਦੀ ਸ਼ੁਰੂਆਤ ਮੌਕੇ ਸੰਗੀਤਾ ਗੋਇਲ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਸੁਆਗਤ ਕੀਤਾ ਅਤੇ ਐਲ.ਆਰ.ਗੁਪਤਾ ਨੇ ਪਟਿਆਲਾ ਦੇ ਇਤਿਹਾਸ ਅਤੇ ਵਿਸ਼ੇਸ਼ ਤੌਰ ‘ਤੇ ਪਟਿਆਲਾ ਦੇ ਆਰਕੀਟੈਕਚਰ ਬਾਰੇ ਦੱਸਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬ ਚੈਪਟਰ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਪੰਜਾਬ ਅਤੇ ਰਾਸ਼ਟਰੀ ਪੱਧਰ ‘ਤੇ ਆਈਆਈਏ ਦੇ ਭਵਿੱਖ ਦੇ ਰੋਡਮੈਪ ਬਾਰੇ ਦੱਸਿਆ।
ਚੇਅਰਮੈਨ ਆਈ.ਆਈ.ਏ. ਪਟਿਆਲਾ ਸੈਂਟਰ ਰਜਿੰਦਰ ਸਿੰਘ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪਟਿਆਲਾ ਦੇ ਸਾਰੇ ਆਰਕੀਟੈਕਟਾਂ ਨੂੰ ਆਈ.ਆਈ.ਏ. ਪਟਿਆਲਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਉਲੀਕੀਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਪ੍ਰਧਾਨ ਇੰਡੀਅਨ ਪਲੰਬਰ ਐਸੋਸੀਏਸ਼ਨ ਸਾਹਿਲ ਕਾਂਸਲ ਨੇ ਵੱਖ-ਵੱਖ ਕਿਸਮਾਂ ਦੀਆਂ ਇਮਾਰਤਾਂ ਲਈ ਪਲੰਬਿੰਗ ਪ੍ਰਣਾਲੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਪਲੰਬਿੰਗ ਨੂੰ ਇਮਾਰਤ ਦੀਆਂ ਨਸਾਂ ਕਿਹਾ। ਕਾਰਤਿਕ ਕਪੂਰ ਨੇ ਬਿਲਡਿੰਗ ਇੰਡਸਟਰੀ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਸੇਵਾਵਾਂ ਬਾਰੇ ਦੱਸਿਆ।
ਸੈਮੀਨਾਰ ‘ਚ ਆਰ ਸੰਜੀਵ ਗੋਇਲ ਬਲਬੀਰ ਬੱਗਾ, ਨਿਰੰਜਨ ਕੁਮਾਰ, ਰਜਨੀਸ਼ ਵਾਲੀਆ, ਸੰਜੇ ਕੁਮਾਰ, ਲਲਿਤ ਵਰਮਾ, ਹਰਬਖਸ਼ ਸਿੰਘ, ਜੀ.ਐਸ.ਰਹਿਸੀ, ਪ੍ਰਭਜੋਤ ਕੌਰ, ਪਰਮਜੀਤ ਸਿੰਘ, ਰਮਨਦੀਪ ਸਿੰਘ, ਰਜਿੰਦਰ ਕੌਰ, ਨਗਿੰਦਰ ਨਰਾਇਣ, ਗੁਰਦੀਪ ਸਿੰਘ, ਜਸ਼ਨਜੋਤ ਸਿੰਘ, ਸ਼ਪਿੰਦਰ ਕੌਰ, ਆਰ. ਨਰੇਸ਼ ਧਮੀਜਾ, ਸੰਜੇ ਕੁਮਾਰ, ਸੀਮਾ ਕੌਸ਼ਲ, ਅਮਨ ਕਪੂਰ, ਰੋਹਿਨੀ ਸੰਧੂ, ਇੰਦੂ ਅਰੋੜਾ ਵੀ ਮੌਜੂਦ ਸਨ।