ਖੱਟਰ ਨੇ ਭਗਵੰਤ ਮਾਨ ਨੂੰ ਦਿੱਤਾ ਜਵਾਬ
ਦੁਆਰਾ: Punjab Bani ਪ੍ਰਕਾਸ਼ਿਤ :Sunday, 27 August, 2023, 06:32 PM

ਖੱਟਰ ਨੇ ਭਗਵੰਤ ਮਾਨ ਨੂੰ ਦਿੱਤਾ ਜਵਾਬ
ਚੰਡੀਗੜ੍ਹ, 27 ਅਗਸਤ, 2023: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਹਰਿਆਣਾ ਦੇ ਨੂਹ ਵਿਚ ਵਾਪਰੀ ਹਿੰਸਾ ਬਾਰੇ ਜੋ ਬਿਆਨ ਦਿੱਤਾ ਸੀ, ਉਸ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪ੍ਰਤੀਕਰਮ ਆਇਆ ਹੈ।
ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਸੁਰੱਖਿਅਤ ਹੈ ਤੇ ਇਸ ਬਾਰੇ ਭਗਵੰਤ ਮਾਨ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਉਹਨਾਂ ਕਿਹਾ ਕਿ ਜੇਕਰ ਰਾਸ਼ਟਰਪਤੀ ਰਾਜ ਲਾਗੁ ਕਰਨ ਦੀ ਗੱਲ ਹੋਈ ਤਾਂ ਪੰਜਾਬ ਵਿਚ ਹੋਈ ਹੈ ਕਿਉਂਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਾਤ ਠੀਕ ਨਹੀਂ ਹੈ।
