ਭਾਜਪਾ ਆਗੂ ਦੀ ਗੋਲੀ ਲੱਗਣ ਕਾਰਨ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Saturday, 12 August, 2023, 03:39 PM

ਭਾਜਪਾ ਆਗੂ ਦੀ ਗੋਲੀ ਲੱਗਣ ਕਾਰਨ ਮੌਤ
ਚੰਡੀਗੜ੍ਹ, 12 ਅਗਸਤ 2023- ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਰਬਜੀਤ ਸਿੰਘ ਉਰਫ਼ ਕਾਕਾ ਲੱਖੇਵਾਲੀ ਨੂੰ ਬੀਤੇ ਦਿਨ ਗੋਲੀ ਲੱਗ ਗਈ ਸੀ ਅਤੇ ਹੁਣ ਖ਼ਬਰ ਇਹ ਹੈ ਕਿ, ਕਾਕਾ ਲੱਖੇਵਾਲੀ ਦੀ ਹਸਪਤਾਲ ਵਿਚ ਦੌਰਾਨੇ ਇਲਾਜ਼ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ, ਕਾਕਲਾ ਲੱਖੇਵਾਲੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਨ ਅਤੇ ਕੁੱਝ ਸਮਾਂ ਪਹਿਲੋਂ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ।