Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਮਨੀਪੁਰ ਵਿੱਚ ਈਸਾਈਆਂ ਦੀ ਹੱਤਿਆ ਅਤੇ ਅਤਿਆਚਾਰ ਦੇ ਖਿਲਾਫ

ਦੁਆਰਾ: Punjab Bani ਪ੍ਰਕਾਸ਼ਿਤ :Wednesday, 09 August, 2023, 06:58 PM

ਮਨੀਪੁਰ ਵਿੱਚ ਈਸਾਈਆਂ ਦੀ ਹੱਤਿਆ ਅਤੇ ਅਤਿਆਚਾਰ ਦੇ ਖਿਲਾਫ
– ਸਰਕਾਰ ਖਿਲਾਫ ਹਜਾਰਾਂ ਲੋਕਾਂ ਵੱਲੋਂ ਪਟਿਆਲਾ ਸ਼ਹਿਰ ਵਿੱਚ ਕਾਲੇ ਝੰਡੇ ਲੈ ਕੇ ਜ਼ੋਰਦਾਰ ਰੋਸ਼ ਮਾਰਚ
– ਸਾੜੀ ਸਰਕਾਰ ਦੀ ਅਰਥੀ
– ਤੇਜ ਗਰਮੀ ਵਿੱਚ ਮਸੀਹ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੀਤੀ ਸ਼ਿਰਕਤ
– 60 ਹਜਾਰ ਘਰਾਂ ਨੂੰ ਅੱਗ ਲਗਾਉਣਾ ਇੱਕ ਵੱਡੀ ਸਾਜਿਸ਼
– ਇਸਾਈਆਂ ‘ਤੇ ਜੁਲਮ ਲੋਕਤੰਤਰ ਦੀ ਕਾਲੀ ਤਸਵੀਰ
ਪਟਿਆਲਾ, 9 ਅਗਸਤ : ਸਮੂਹ ਮਸੀਹ ਭਾਈਚਾਰਾ ਅਤੇ ਮੁਸਲਿਮ ਭਾਈਚਾਰਾ ਦੀ ਅਗਵਾਈ ਵਿੱਚ ਸੈਂਕੜੇ ਲੋਕਾਂ ਵੱਲੋਂ ਅੱਜ ਪਟਿਆਲਾ ਵਿੱਚ ਜ਼ੋਰਦਾਰ ਰੋਸ਼ ਮਾਰਚ ਕਰਕੇ ਮਨੀਪੁਰ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।ਇਸ ਅਰਥੀ ਫੂਕ ਮੁਜ਼ਾਹਰੇ ਵਿੱਚ ਪਟਿਆਲਾ, ਸਮਾਣਾ, ਨਾਭਾ, ਰਾਜਪੁਰਾ ਤੋਂ ਸਮੂਹ ਪਾਦਰੀ, ਆਗੂ ਅਤੇ ਮੁਸਲਿਮ ਭਾਈਚਾਰਾ ਮਸੀਹ ਭਾਈਚਾਰਾ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਪਹੁੰਚੇ ਪਾਦਰੀਆਂ ਨੇ ਕਿਹਾ ਕਿ ਮਨੀਪੁਰ ਵਿੱਚ ਜਿਸ ਤਰ੍ਹਾਂ ਇਸਾਈ ਭਾਈਚਾਰੇ ‘ਤੇ ਜ਼ੁਲਮ ਕੀਤੇ ਜਾ ਰਹੇ ਹਨ, ਉਹ ਲੋਕਤੰਤਰ ਦੀ ਕਾਲੀ ਤਸਵੀਰ ਪੇਸ਼ ਕਰਦਾ ਹੈ।ਮਨੀਪੁਰ ਤੋਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਈਸਾਈ ਭਾਈਚਾਰੇ ਦੇ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਕੇ ਕਤਲ ਕੀਤੇ ਜਾ ਰਹੇ ਹਨ ਅਤੇ ਪਵਿੱਤਰ ਪ੍ਰਾਰਥਨਾ ਘਰਾਂ ਨੂੰ ਸਾੜਿਆ ਜਾ ਰਿਹਾ ਹੈ। 1 ਦਿਨ ਵਿੱਚ ਮਨੀਪੁਰ ਵਿੱਚ ਕਈ ਈਸਾਈ ਭਰਾ ਮਾਰੇ ਜਾ ਰਹੇ ਹਨ।ਅਤੇ ਲਗਭਗ ਡੇਢ ਮਹੀਨਾ ਬੀਤ ਜਾਣ ੋਤੇ ਵੀ ਪ੍ਰਸ਼ਾਸਨ ਇਸ ਸਾਰੇ ਕਤਲੇਆਮ ਤੇ ਅੱਗਜ਼ਨੀ ੋਤੇ ਕਾਬੂ ਨਹੀਂ ਪਾ ਸਕਿਆ ਹੈ।
ਇਸਾਈਆਂ ਦੀਆਂ ਲਾਸ਼ਾਂ ਸੜਕਾਂ ‘ਤੇ ਖਿੱਲਰੀਆਂ ਪਈਆਂ ਹਨ।ਮਨੀਪੁਰ ੋਚ ਹਜ਼ਾਰਾਂ ਦੀ ਗਿਣਤੀ ੋਚ ਚਰਚਾਂ ਨੂੰ ਅੱਗ ਲਗਾ ਦਿੱਤੀ ਗਈ ਹੈ ਅਤੇ ਲਗਭਗ 60,000 ਘਰਾਂ ਨੂੰ ਅੱਗ ਲਗਾ ਦਿੱਤੀ ਗਈ ਹੈ।ਮਣੀਪੁਰ ਦੇ ਸਥਾਨਕ ਨਿਵਾਸੀ ਆਪਣੀ ਆਸਥਾ ਕਾਰਨ ਜੰਗਲਾਂ ਵਿੱਚ ਰਾਤਾਂ ਕੱਟ ਰਹੇ ਹਨ।ਉੱਥੇ ਕੋਈ ਪਹੁੰਚ ਨਹੀਂ ਹੈ ਪਰ ਉੱਥੇ ਕੰਮ ਕਰ ਰਹੀਆਂ ਕਈ ਸੰਸਥਾਵਾਂ ਨੇ ਦੱਸਿਆ ਹੈ ਕਿ ਸਥਿਤੀ ਬਹੁਤ ਗੰਭੀਰ ਹੈ ਅਤੇ ਸਰਕਾਰ ਹੱਥਾਂ ੋਤੇ ਹੱਥ ਧਰ ਕੇ ਬੈਠੀ ਹੈ।ਇਸ ਸਾਰੇ ਅੱਤਿਆਚਾਰ ਦੇ ਵਿਰੋਧ ਵਿੱਚ ਅੱਜ ਪਟਿਆਲਾ ਜ਼ਿਲ੍ਹੇ ਦੇ ਮਸੀਹ ਭਾਈਚਾਰੇ ਵੱਲੋਂ ਇੱਕ ਸ਼ਾਂਤੀ ਮਾਰਚ ਕੱਢਿਆ ਜਾ ਰਿਹਾ ਹੈ।ਪਟਿਆਲਾ ਦੇ ਫੁਹਾਰਾ ਚੌਂਕ ਤੋਂ ਸ਼ੁਰੂ ਹੋ ਕੇ ਡੀ.ਸੀ ਪਟਿਆਲਾ ਦਫ਼ਤਰ ਤੱਕ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੱਢਿਆ ਗਿਆ ਅਤੇ ਬਾਅਦ ਵਿੱਚ ਡੀਸੀ ਪਟਿਆਲਾ ਨੂੰ ਮੰਗ ਪੱਤਰ ਸੌਂਪਿਆ ਗਿਆ।
ਮਸੀਹ ਭਾਈਚਾਰੇ ਨੇ ਮੰਗ ਕੀਤੀ ਕਿ ਇਹ ਪੱਤਰ ਜਲਦੀ ਤੋਂ ਜਲਦੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਸਾਰੇ ਮੰਤਰੀਆਂ ਨੂੰ ਭੇਜਿਆ ਜਾਵੇ ਜੋ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਕੰਮ ਕਰ ਸਕਦੇ ਹਨ।ਪਾਦਰੀ ਸਾਹਿਬਾਨ ਨੇ ਕਿਹਾ ਕਿ ਅਸੀਂ ਚਰਚ ਵਿੱਚ ਲਗਾਤਾਰ ਪ੍ਰਾਰਥਨਾ ਕਰ ਰਹੇ ਹਾਂ ਤਾਂ ਜੋ ਇਸ ਮੁਸ਼ਕਲ ਵਿੱਚ ਸਮਾਂ ਪਾ ਕੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਖੜ੍ਹ ਸਕੀਏ।ਇਸ ਰੋਸ ਧਰਨੇ ਵਿੱਚ ਪਟਿਆਲਾ, ਸਮਾਣਾ, ਰਾਜਪੁਰਾ, ਨਾਭਾ ਅਤੇ ਆਸ-ਪਾਸ ਦੇ ਸਮੂਹ ਈਸਾਈ ਭਾਈਚਾਰਾ ਅਤੇ ਮੁਸਲਿਮ ਭਾਈਚਾਰਾ, ਪਾਸਟਰ ਸਾਹਿਬਾਨ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਅਰਥੀ ਫੂਕ ਮਾਰਚ ਕੱਢ ਕੇ ਪੰਜਾਬ ਬੰਦ ਦਾ ਸਮਰਥਨ ਕੀਤਾ।



Scroll to Top