'ਮਾਟੀ ਕੋ ਨਮਨ ਵੀਰੋ ਕਾ ਵੰਦਨ' ਕਰਵਾਇਆ
‘ਮਾਟੀ ਕੋ ਨਮਨ ਵੀਰੋ ਕਾ ਵੰਦਨ’ ਕਰਵਾਇਆ
-ਯੂਨੀਵਰਸਿਟੀ ਨੇੜਲੇ ਪਿੰਡਾਂ ਵਿੱਚ ਰੈਲੀ ਕੱਢੀ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ‘ਮਾਟੀ ਕੋ ਨਮਨ ਵੀਰੋ ਕਾ ਵੰਦਨ’ ਸਿਰਲੇਖ ਅਧੀਨ ਪ੍ਰੋਗਰਾਮ ਕਰਵਾਇਆ ਗਿਆ।
ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ‘ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾ ਉਤਸਵ’ ਪ੍ਰੋਗਰਾਮ ਲੜੀ ਤਹਿਤ ਕਰਵਾਇਆ ਗਿਆ।
ਇਸ ਪ੍ਰੋਗਰਾਮ ਤਹਿਤ ਐੱਨ. ਐੱਸ. ਐੱਸ. ਵਲੰਟੀਅਰਾਂ ਵੱਲੋਂ ਯੂਨੀਵਰਸਿਟੀ ਨੇੜਲੇ ਪਿੰਡਾਂ ਦੌਣ ਕਲਾਂ, ਜਲਾਲਪੁਰ, ਸ਼ੇਖਪੁਰਾ, ਸੈਫ਼ਦੀਪੁਰ ਅਤੇ ਮਿੱਠੂ ਮਾਜਰਾ ਵਿੱਚ ਜਾ ਕੇ ਸਰਪੰਚਾਂ ਨਾਲ ਰਾਬਤਾ ਕਾਇਮ ਕਰਨ ਉਪਰੰਤ ਇਨ੍ਹਾਂ ਪਿੰਡਾਂ ਵਿੱਚ ਰੈਲੀ ਕੱਢੀ ਗਈ ਅਤੇ ਪਿੰਡਾਂ ਦੇ ਸਰਪੰਚਾਂ ਅਤੇ ਵਸਨੀਕਾਂ ਨਾਲ ਮਿਲ ਕੇ ਮਿੱਟੀ ਅਤੇ ਪਾਣੀ ਇਕੱਠਾ ਕੀਤਾ ਗਿਆ। ਇਸ ਦੌਰਾਨ ਸੈਫ਼ਦੀਪੁਰ ਪਿੰਡ ਵਿੱਖੇ ਪ੍ਰੋਗਰਾਮ ਅਫਸਰਾਂ ਅਤੇ ਵਲੰਟੀਅਰਾਂ ਵੱਲੋਂ 75 ਪੌਦੇ ਵੀ ਲਗਾਏ ਗਏ।
ਇਹ ਪ੍ਰੋਗਰਾਮ ਯੂਨੀਵਰਸਿਟੀ ਕੈਂਪਸ ਦੇ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਅਤੇ ਇੰਜ. ਚਰਨਜੀਵ ਸਿੰਘ ਸਰੋਆ ਦੀ ਅਗਵਾਈ ਵਿੱਚ ਨੇਪਰੇ ਚੜ੍ਹਿਆ। ਸਰਪੰਚ ਕਰਮਜੀਤ ਸਿੰਘ (ਸ਼ੇਖਪੁਰਾ), ਸਰਪੰਚ ਲਖਵੀਰ ਸਿੰਘ (ਸੈਫਦੀਪੁਰਾ), ਸਰਪੰਚ ਪ੍ਰਦੀਪ ਕੁਮਾਰ (ਦੋਣਕਲਾਂ), ਸਰਪੰਚ ਉਜਾਗਰ ਸਿੰਘ (ਮਿੱਠੂਮਾਜਰਾ), ਸਰਪੰਚ ਰਵਿੰਦਰ ਸਿੰਘ (ਜਲਾਲਪੁਰਾ) ਸਮੇਤ 35 ਵਲੰਟੀਅਰਾਂ ਨੇ ਇਸ ਪ੍ਰੋਗਰਾਮ ਵਿੱਚ ਸਰਗਰਮ ਸ਼ਿਰਕਤ ਕੀਤੀ।