ਨਵਜੰਮੀ ਬੱਚੀ ਸਬੰਧੀ ਸੂਚਨਾ ਲਈ ਬਾਲ ਸੁਰੱਖਿਆ ਦਫ਼ਤਰ ਨਾਲ ਕੀਤਾ ਜਾਵੇ ਸੰਪਰਕ
ਦੁਆਰਾ: Punjab Bani ਪ੍ਰਕਾਸ਼ਿਤ :Monday, 21 August, 2023, 05:46 PM
ਨਵਜੰਮੀ ਬੱਚੀ ਸਬੰਧੀ ਸੂਚਨਾ ਲਈ ਬਾਲ ਸੁਰੱਖਿਆ ਦਫ਼ਤਰ ਨਾਲ ਕੀਤਾ ਜਾਵੇ ਸੰਪਰਕ
ਪਟਿਆਲਾ, 21 ਅਗਸਤ:
ਬਾਲ ਸੁਰੱਖਿਆ ਅਫ਼ਸਰ ਸਾਇਨਾ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਿਤੀ 18.08.2023 ਨੂੰ ਤ੍ਰਿਪੜੀ ਪਟਿਆਲਾ ਵਿਖੇ ਝਾੜੀਆਂ ਵਿੱਚੋਂ ਇੱਕ ਨਵਜੰਮੀ ਬੱਚੀ ਮਿਲੀ ਹੈ। ਜਿਸ ਦੇ ਸਬੰਧ ਵਿੱਚ ਥਾਣਾ ਤ੍ਰਿਪੜੀ ਪਟਿਆਲਾ ਵਿੱਚ ਰੋਜ਼ਨਾਮਚਾ ਸੰਖਿਆ 055 ਮਿਤੀ 18.08.2023 ਸਮਾਂ 21:07 ਅਧੀਨ ਰਿਪੋਰਟ ਦਰਜ ਹੈ। ਇਸ ਬੱਚੀ ਨੂੰ ਬਾਲ ਭਲਾਈ ਕਮੇਟੀ ਪਟਿਆਲਾ ਦੇ ਹੁਕਮਾਂ ਦੇ ਨਾਲ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਵਿਖੇ ਰੱਖਿਆ ਗਿਆ ਹੈ। ਇਸ ਬੱਚੀ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਜਲਦ ਤੋਂ ਜਲਦ ਦਫ਼ਤਰ, ਜ਼ਿਲ੍ਹਾ ਬਾਲ ਸੁਰੱਖਿਆ, ਪਟਿਆਲਾ 0175-2353523, 75088-51007 ਅਤੇ ਬਾਲ ਸੁਰੱਖਿਆ ਅਫ਼ਸਰ (ਗੈਰ ਸੰਸਥਾਗਤ), ਪਟਿਆਲਾ 9779033575 ਈਮੇਲ dcpopatiala@gmail.com ’ਤੇ ਦਿੱਤੀ ਜਾਵੇ।