ਦਿੱਲੀ ਕੱਟੜਾ ਐਕਸਪ੍ਰੈਸ ਹਾਈਵੇ ਦੀ ਉਸਾਰੀ ਦੌਰਾਨ ਇੰਜੀਨੀਅਰ ਬੋਰਵੈੱਲ 'ਚ ਡਿੱਗਿਆ

ਦੁਆਰਾ: Punjab Bani ਪ੍ਰਕਾਸ਼ਿਤ :Sunday, 13 August, 2023, 06:13 PM

ਦਿੱਲੀ ਕੱਟੜਾ ਐਕਸਪ੍ਰੈਸ ਹਾਈਵੇ ਦੀ ਉਸਾਰੀ ਦੌਰਾਨ ਇੰਜੀਨੀਅਰ ਬੋਰਵੈੱਲ ‘ਚ ਡਿੱਗਿਆ
ਜਲੰਧਰ 13 ਅਗਸਤ 2023 ਜ਼ਿਲ੍ਹਾ ਜਲੰਧਰ ਦੇ ਨੇੜੇ ਦਿੱਲੀ ਕੱਟੜਾ ਐਸਕਪ੍ਰੈਸ ਹਾਈਵੇ ਦੀ ਉਸਾਰੀ ਦੌਰਾਨ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਇੰਜੀਨੀਅਰ ਮਸ਼ੀਨ ਠੀਕ ਕਰਨ ਲਈ 60 ਫੁੱਟ ਡੂੰਘੇ ਬੋਰਵੈਲ ਵਿੱਚ ਉਤਰਿਆ ਸੀ ਉੱਤੋ ਮਿੱਟੀ ਦੀਆਂ ਢਿੱਗਾਂ ਡਿੱਗਣ ਨਾਲ ਵਿੱਚ ਹੀ ਫਸ ਗਿਆ ਹੈ।
ਗੌਰਤਲਬ ਹੈ ਕਿ ਇਹ ਘਟਨਾ ਬੀਤੀ ਰਾਤ ਸ਼ਨੀਵਾਰ ਕਰੀਬ 8 ਵਜੇ ਵਾਪਰੀ। ਪਿੱਲਰ ਬਣਾਉਣ 60 ਫੁੱਟ ਕੀਤਾ ਸੀ ਬੋਰ। ਪ੍ਰਸ਼ਾਸਨ ਅਤੇ ਐਨ ਡੀ ਐਰ ਐਫ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਪਾਈਪ ਰਾਹੀਂ ਬੋਰਵੈਲ ਵਿਚ ਡਿੱਗੇ ਇੰਜੀਨੀਅਰ ਨੂੰ ਆਕਸੀਜਨ ਪਹੁੰਚਾਈ ਜਾ ਰਹੀ ਹੈ।