ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ
77ਵਾਂ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ
ਪਟਿਆਲਾ 16 ਅਗਸਤ, 2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਆਪਣੇ ਮੁੱਖ ਦਫ਼ਤਰ ਵਿਖੇ 77ਵਾਂ ਸੁਤੰਤਰਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਇੰਜੀ:ਬਲਦੇਵ ਸਿੰਘ ਸਰਾਂ,ਸੀ.ਐਮ.ਡੀ., ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕੌਮੀ ਝੰਡਾ ਲਹਿਰਾਇਆ ਅਤੇ ਕਾਰਪੋਰੇਸ਼ਨ ਦੇ ਵਿਜ਼ੀਲੈਸ ਅਤੇ ਸੁਰੱਖਿਆ ਵਿਭਾਗ ਦੇ ਜਵਾਨਾਂ ਤੋਂ ਸਲਾਮੀ ਲਈ।
ਇਸ ਮੌਕੇ ਤੇ ਬੈਂਡ ਨੇ ਮਨਮੋਹਕ ਧੁੰਨਾ ਵਜਾ ਕੇ ਸਮਾਗਮ ਦੇ ਰੋਣਕ ਵਿੱਚ ਵਾਧਾ ਕੀਤਾ। ਇਸ ਮੌਕੇ ਤੇ ਰੰਗਾਰੰਗ ਗੁਬਾਰੇ ਵੀ ਛੱਡੇ ਗਏ। ਇਸ ਮੌਕੇ ਤੇ ਕਾਰਪੋਰੇਸ਼ਨ ਦੇ ਡਾਇਰੈਕਟਰ/ਜਨਰੇਸ਼ਨ ਇੰਜੀ: ਪਰਮਜੀਤ ਸਿੰਘ, ਡਾਇਰੈਕਟਰ/ਸੰਚਾਲਣ ਇੰਜੀ:ਦਲਜੀਤ ਇੰਦਰਪਾਲ ਸਿੰਘ ਗਰੇਵਾਲ,ਡਾਇਰੈਕਟਰ/ਵਣਜ, ਇੰਜੀ: ਰਵਿੰਦਰ ਸਿੰਘ
ਸੈਣੀ, ਡਾਇਰੈਕਟਰ/ਵਿੱਤ ਸੀ.ਏ. ਐਸ.ਕੇ.ਬੈਰੀ, ਡਾਇਰੈਕਟਰ ਪ੍ਰਬੰਧਕੀ ਸ੍ਰੀ ਜਸਬੀਰ ਸਿੰਘ ਸੁਰਸਿੰਘ, ਵੱਡੀ ਗਿਣਤੀ ਵਿੱਚ ਐਚ.ਓ.ਡੀਜ਼., ਐਸ.ਈ. ਅਤੇ ਮੁਲਾਜ਼ਮ ਇਸ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ।
ਸੁਤੰਤਰਤਾ ਦਿਵਸ ਦੇ ਜ਼ਸਨਾਂ ਮੌਕੇ ਇੰਜੀ:ਬਲਦੇਵ ਸਿੰਘ ਸਰਾਂ ,ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ ਨੇ ਕਿਹਾ ਕਿ ਸਾਨੂੰ ਅਜ਼ਾਦੀ ਘੁਲਾਟੀਆਂ ਜਿਨ੍ਹਾਂ ਸਦਕਾ ਅੱਜ ਅਸੀ ਅਜ਼ਾਦੀ ਮਾਣ ਰਹੇ ਹਾਂ ,ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ,ਸਾਡੀ ਅਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਜ਼ਲੀ ਇਹੀ ਹੋਵੇਗੀ ਕਿ ਕਾਰਪੋਰੇਸ਼ਨ ਦੇ ਅਫਸਰ ਅਤੇ ਕਰਮਚਾਰੀ ਆਪਣੀ ਡਿਊਟੀ ਨੂੰ ਸਖਤ ਮਿਹਨਤ, ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈਏ।
ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਨੇ ਹਾਲ ਹੀ ਵਿੱਚ ਜ਼ੋ ਪ੍ਰਾਪਤੀਆਂ ਅਤੇ ਖਪਤਕਾਰਾਂ ਦੀ ਭਲਾਈ ਲਈ ਸਕੀਮਾਂ ਲਾਗੂ ਕੀਤੀਆਂ ਹਨ ਉਨ੍ਹਾਂ ਦੇ ਚੰਗੇ ਨਤੀਜੇ ਕਾਰਪੋਰੇਸ਼ਨ ਦੇ ਕਰਮਚਾਰੀ,ਅਫਸਰ,ਅਧਿਕਾਰੀਆਂ ਦੀ ਮਿਹਨਤ ਲਗਨ ਅਤੇ ਸਹਿਯੋਗ ਸਦਕਾ ਸੰਭਵ ਹੋਇਆ ਹੈ।
ਕਾਰਪੋਰੇਸ਼ਨ ਦੀਆਂ ਪ੍ਰਾਪਤੀਆਂ ਸਬੰਧੀ ਚਾਨਣਾ ਪਾਉਦਿਆਂ ਇੰਜੀ:ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਵਡਮੁੱਲੇ ਖਪਤਕਾਰਾਂ ਦੀ ਭਲਾਈ ਲਈ ਤਰ੍ਹਾਂ-ਤਰ੍ਹਾਂ ਦੀਆਂ ਖਪਤਕਾਰ ਪੱਖੀ ਸਕੀਮਾਂ ਯੋਜਨਾਵਾਂ ਅਤੇ ਸਹੂਲਤਾਂ ਨੂੰ ਲਾਗੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਪੰਜਾਬ ਦੇ ਸਾਰੀਆਂ ਸ੍ਰੇਣੀਆਂ ਦੇ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰ ਰਿਹਾ ਹੈ। ਝੌਨੇ ਦੇ ਮੌਸਮ ਦੌਰਾਨ ਖੇਤੀਬਾੜੀ ਟਿਊਬਵੈਲ ਖਪਤਕਾਰਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਮਿਤੀ 23.6.2023 ਨੂੰ ਪੀ.ਐਸ.ਪੀ.ਸੀ.ਐਲ ਨੇ ਹੁਣ ਤੱਕ ਦੀ ਸਭ ਤੋ ਵੱਧ ਬਿਜਲੀ ਮੰਗ 15325 ਮੈਗਾਵਾਟ ਦੀ ਪੂਰਤੀ ਕੀਤੀ ਹੈ।
ਇਸ ਮੌਕੇ ਤੇ ਪੀ.ਐਸ.ਪੀ.ਸੀ.ਐਲ ਵਿੱਚ ਕੰਮ ਕਰਦੇ ਚੰਗੀ ਕਾਰਗੁਜ਼ਾਰੀ ਲਈ ਕਰਮਚਾਰੀਆਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਇਕ ਰੰਗਰੰਗ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਮੌਕੇ ਤੇ ਸ੍ਰੀ ਗੋਪਾਲ ਸ਼ਰਮਾ ਅਧੀਨ ਸਕੱਤਰ ਲੋਕ ਸੰਪਰਕ ਵਲੋਂ ਸਟੇਜ਼ ਸਕੱਤਰ ਦੀ ਸੇਵਾਵਾਂ ਬਾਖੁਬੀ ਨਿਭਾਈਆ।
