ਆਮ ਆਦਮੀ ਪਾਰਟੀ ਸਰਕਾਰ ਬਣਨ ਤੋ ਬਾਅਦ ਪਾਵਰ ਕਾਰਪੋਰੇਸ਼ਨ ਅਦਾਰਾ ਇੱਕ ਵਾਰ ਫਿਰ ਬੁਲੰਦੀਆਂ ਵੱਲ ਵੱਧ ਰਿਹਾ ਹੈ : ਸ: ਜਸਵੀਰ ਸਿੰਘ ਢਿੱਲੋ
ਆਮ ਆਦਮੀ ਪਾਰਟੀ ਸਰਕਾਰ ਬਣਨ ਤੋ ਬਾਅਦ ਪਾਵਰ ਕਾਰਪੋਰੇਸ਼ਨ ਅਦਾਰਾ ਇੱਕ ਵਾਰ ਫਿਰ ਬੁਲੰਦੀਆਂ ਵੱਲ ਵੱਧ ਰਿਹਾ ਹੈ : ਸ: ਜਸਵੀਰ ਸਿੰਘ ਢਿੱਲੋ
ਪਟਿਆਲਾ ( ) –ਅੱਜ ਮੁੱਖ ਦਫਤਰ ਪੀ.ਐਸ.ਪੀ.ਸੀ.ਐਲ ਵਿਖੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਪੀਐਸਪੀਸੀਐਲ/ ਪੀਐਸਟੀਸੀਐਲ ਵੱਲੋ ਪਾਵਰ ਕਾਰਪੋਰੇਸ਼ਨ ਦੇ ਨਵ ਨਿਯੁਕਤ ਡਾਇਰੈਕਟਰ ਪ੍ਰਬੰਧਕੀ ਸ੍ਰੀ ਜਸਵੀਰ ਸਿੰਘ ਢਿੱਲੋ ਨੂੰ ਪਿਛਲੇ ਦਿਨੀ ਅਹੱਦਾ ਸੰਭਾਲਣ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ।
ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ ਅਤੇ ਸੀਨੀ:ਮੀਤ ਪ੍ਰਧਾਨ ਸ੍ਰੀ ਰਾਜ ਕੁਮਾਰ ਵੱਲੋ ਦੱਸਿਆ ਗਿਆ ਕਿ ਸ੍ਰੀ ਜਸਵੀਰ ਸਿੰਘ ਇਕ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਸਖ਼ਸ਼ੀਅਤ ਹਨ ਅਤੇ ਪਿਛਲੇ ਲੰਬੇ ਸਮੇ ਤੋ ਸਮਾਜ ਦੀ ਸੇਵਾ ਕਰ ਰਹੇ ਹਨ ਅਤੇ ਮੌਜੂਦਾ ਸਰਕਾਰ ਵੱਲੋ ਉਹਨਾਂ ਦੀਆਂ ਸੇਵਾਵਾਂ ਦਾ ਮੁੱਲ ਤਾਰਦੇ ਹੋੲੈ ਉਹਨਾਂ ਨੂੰ ਇਕ ਬਹੁਤ ਹੀ ਮਹੱਤਵਪੂਰਨ ਅਹੁੱਦੇ ਤੇ ਬਿਠਾਇਆ ਹੈ ਤਾਂ ਜੋ ਉਹ ਪਾਵਰ ਕਾਰਪੋਰੇਸ਼ਨ ਅਤੇ ਇੱਥੇ ਕੰਮ ਕਰਦੇ ਕਰਮਚਾਰੀਆਂ/ ਅਧਿਕਾਰੀਆਂ ਦੀ ਬਿਹਤਰੀ ਲਈ ਕੰਮ ਕਰ ਸਕਣ ।
ਡਾਇਰੈਕਟਰ ਪ੍ਰਬੰਧਕੀ ਸ੍ਰੀ ਜਸਵੀਰ ਸਿੰਘ ਢਿੱਲੋ ਵੱਲੋ ਸਾਰੇ ਕਰਮਚਾਰੀਆਂ/ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਦਿਨ ਰਾਤ ਇਮਾਨਦਾਰੀ ਨਾਲ ਮਿਹਨਤ ਕਰਨ ਅਤੇ ਉਹ ਖੁੱਦ ਅਤੇ ਸਰਕਾਰ ਇਸ ਮਹੱਤਵਪੂਰਨ ਅਦਾਰੇ ਦੀ ਪੂਰੀ ਰਖਵਾਲੀ ਕਰੇਗੀ ਅਤੇ ਇਸ ਅਦਾਰੇ ਨੂੰ ਬੁਲੰਦੀਆਂ ਵੱਲ ਲੈ ਕੇ ਜਾਵੇਗੀ । ਡਾਇਰੈਕਟਰ ਪ੍ਰਬੰਧਕੀ ਜੀ ਵੱਲੋ ਜੱਥੇਬੰਦੀ ਦੀਆਂ ਜਾਇਜ਼ ਤੇ ਸੰਵਿਧਾਨਿਕ ਮੰਗਾਂ ਤੇ ਬਹੁਤ ਜਲਦ ਗੱਲਬਾਤ ਕਰਕੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ ।
ਅੱਜ ਦੇ ਪ੍ਰੋਗਰਾਮ ਵਿੱਚ ਸ੍ਰੀ ਨਰਿੰਦਰ ਸਿੰਘ ਕਲਸੀ, ਰਮੇਸ਼ ਕੁਮਾਰ, ਇੰਜ: ਵਰਿੰਦਰ ਸਿੰਘ, ਅਰੁਣ ਕੁਮਾਰ ਟਾਂਕ, ਰਾਜ ਕੁਮਾਰ, ਅਮਨਦੀਪ ਸਿੰਘ, ਨਾਇਬ ਸਿੰਘ, ਹਰਜੀਤ ਸਿੰਘ, ਸੁਰਿੰਦਰ ਕੁਮਾਰ, ਮਦਨ ਸਿੰਘ, ਦਰਸਨ ਸਿੰਘ, ਭੁਪਿੰਦਰ ਸਿੰਘ, ਅਜੀਤ ਸਿੰਘ, ਧੰਨਾ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ, ਰਾਕੇਸ ਕੁਮਾਰ ਆਦਿ ਸ਼ਾਮਲ ਸਨ ।