ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦਾ ਵਫਦ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਨੂੰ ਮਿਿਲਆਂ:ਬਿਜਲੀ ਮੁਲਾਜ਼ਮਾਂ ਨੂੰ ਛੁੱਟੀਆਂ ਦੀ ਰਕਮ ਸੇਵਾ ਮੁੱਕਤੀ ਵਾਲੇ ਦਿਨ ਮਿਲੇਗੀ: ਸੁਰਸਿੰਘ

ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦਾ ਵਫਦ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਨੂੰ ਮਿਿਲਆਂ:ਬਿਜਲੀ ਮੁਲਾਜ਼ਮਾਂ ਨੂੰ ਛੁੱਟੀਆਂ ਦੀ ਰਕਮ ਸੇਵਾ ਮੁੱਕਤੀ ਵਾਲੇ ਦਿਨ ਮਿਲੇਗੀ: ਸੁਰਸਿੰਘ
ਪਟਿਆਲਾ : 8 ਅਗਸਤ, 2023, ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਬਿਜਲੀ ਮੁਲਾਜ਼ਮ ਏਕਤਾ ਮੰਚ ਦਾ ਵਫਦ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਜ਼ਸਬੀਰ ਸਿੰਘ ਢਿਲੋ (ਸੁਰਸਿੰਘ) ਨੂੰ ਅੱਜ ਇਥੇ ਮੁੱਖ ਦਫਤਰ ਵਿਖੇ ਮਿਿਲਆਂ।ਵਫਦ ਨੇ ਡਾਇਰੈਕਟਰ ਪ੍ਰਬੰਧਕੀ ਦੇ ਧਿਆਨ ਬਿਜਲੀ ਮੁਲਾਜਮਾਂ ਦੀਆਂ ਮੁਸਕਲਾਂ ਅਤੇ ਮੰਗਾਂ ਵੱਲ ਦਿਵਾਇਆ।ਵਫਦ ਨੇ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਦੀਆਂ ਬਦਲੀਆਂ 1ਸਤੰਬਰ 2023 ਤੋ ਖੋਲੀਆਂ ਜਾਣ,ਤਾਂ ਜ਼ੋ ਆਪਣੇ ਘਰਾਂ ਤੋ ਦੂਰ ਦੁਰਾਡੇ ਬੈਠੇ ਮੁਲਾਜ਼ਮ ਆਪਣੇ ਘਰਾਂ ਦੇ ਨਜਦੀਕ ਜਾ ਸਕਣ।ਮੰਚ ਦੱਸਿਆਂ ਕਿ ਬਿਜਲੀ ਮੁਲਾਜਮਾਂ ਦੀਆਂ ਬਦਲੀਆ ਝੋਨੇ ਦੇ ਸੀਜਨ ਕਾਰਨ ਬੰਦ ਹਨ।ਮੰਚ ਨੇ ਮੰਗ ਕੀਤੀ ਕਿ ਸੇਵਾ ਮੁੱਕਤ ਹੋਣ ਵਾਲੇ ਕਰਮਚਾਰੀਆ ਅਤੇ ਅਧਿਕਾਰੀਆਂ ਦੇ ਬਕਾਏ ਜਿਨ੍ਹਾਂ ਵਿੱਚ ਗਰੈਜਟੀ,ਕਮਿਉਟੇਸ਼ਨ ਅਤੇ ਛੁੱਟੀਆ ਦੇ ਤਿੰਨ ਤੋ ਚਾਰ ਮਹੀਨੇ ਤੋ ਪਹਿਲਾ ਨਹੀ ਮਿਲਦੇ ਜਿਸ ਕਾਰਨ ਮੁਲਾਜਮਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਦਾ ਹੈ।ਉਨਾਂ੍ਹ ਵਫਦ ਨੂੰ ਭਰੋਸਾ ਦਿੱਤਾ ਕਿ ਮੁਲਾਜਮਾਂ ਅਤੇ ਅਫਸਰਾਂ ਨੂੰ ਛੁੱਟੀਆਂ ਦੇ ਪੈਸੇ ਸੇਵਾ ਮੁੱਕਤੀ ਵਾਲੇ ਦਿਨ ਜਾਰੀ ਕੀਤੇ ਜਾਣਗੇ। ਮੰਚ ਨੇ ਮੰਗ ਕੀਤੀ ਕਿ ਬਿਜਲੀ ਨਿਗਮ ਵਿੱਚ ਸਾਰੇ ਵਰਗਾਂ ਦੀਆਂ ਖਾਲੀ ਅਸਾਮੀਆਂ ਤੇ ਪੱਕੀ ਭਰਤੀ ਕੀਤੀ ਜਾਵੇ।ਉਨ੍ਹਾਂ ਭਰੋਸਾ ਦਿੱਤਾ ਕਿ ਖਾਲੀ ਅਸਾਮੀਆਂ ਤੇ ਮੁਲਾਜਮਾਂ ਦੀ ਭਰਤੀ ਤੇ ਵਿਸੇਸ਼ ਧਿਆਨ ਦਿੱਤਾ ਜਾਵੇਗਾ।ਡਾਇਰੈਕਟਰ ਪ੍ਰਬੰਧਕੀ ਨੇ ਮੁਲਾਜਮਾਂ ਅਤੇ ਅਫਸਰਾਂ ਨੂੰ ਕਿਹਾ ਕਿ ਉਹ ਆਪਣੀ ਡਿਉਟੀ ਇਮਾਨਦਾਰੀ ਅਤੇ ਨੇਕ ਨੀਤੀ ਨਾਲ ਕਰਨ ਤਾ ਜ਼ੋ ਖਪਤਕਾਰਾ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਕਰਨਾਂ ਨਾ ਪਵੇ।ਉਨਾਂ੍ਹ ਦੱਸਿਆਂ ਕਿ ਝੋਨੇ ਦੇ ਸੀਜ਼ਨ ਦੋਰਾਂਨ ਬਿਜਲੀ ਨਿਗਮ ਨੇ ਹਰ ਵਰਗ ਦੇ ਖਪਤਕਾਰ ਨੂੰ ਨਿਰਵਿਘਨ ਸਪਲਾਈ ਦਿੱਤੀ ਹੈ।ਉਨਾਂ ਕਿਹਾ ਕਿ ਬਿਜਲੀ ਨਿਗਮ ਖਪਤਕਾਰਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ।ਵਫਦ ਵਿੱਚ ਜਥੇਬੰਦੀਆ ਵੱਲੋ ਹਰਭਜਨ ਸਿੰਘ ਪਿਲਖਣੀ,ਮਨਜੀਤ ਸਿੰਘ ਚਾਹਲ,ਦਵਿੰਦਰ ਸਿੰਘ ਪਸੌਰ,ਨਰਿੰਦਰ ਸੈਣੀ, ਸੁਰਿੰਦਰਪਾਲ ਲਹੋਰੀਆ, ਅਤੇ ਕਮਲ ਕੁਮਾਰ ਪਟਿਆਲਾ ਆਦਿ ਸਾਮਲ ਸਨ।ਇਸ ਮੋਕੇ ਤੇ ਡਾਇਰੈਕਟਰ ਪ੍ਰਬੰਧਕੀ ਦੇ ਸਿਆਸੀ ਸਲਾਹਕਾਰ ਗੁਰਵਿੰਦਰ ਸਿੰਘ ਢਿਲੋ ਵੀ ਹਾਜਰ ਸਨ।
