ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਨੈਚੁਰਲ ਕੈਮੈਲਿਟੀ ਫੰਡ ਦੀ ਅਜੇ ਤੱਕ ਰੁਪਿਆ ਵੀ ਜਾਰੀ ਨਹੀਂ ਕੀਤਾ ਗਿਆ : ਬਾਜਵਾ
ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਨੈਚੁਰਲ ਕੈਮੈਲਿਟੀ ਫੰਡ ਦੀ ਅਜੇ ਤੱਕ ਰੁਪਿਆ ਵੀ ਜਾਰੀ ਨਹੀਂ ਕੀਤਾ ਗਿਆ : ਬਾਜਵਾ
– ਹਲਕਾ ਘਨੌਰ ਅਤੇ ਸਨੌਰ ਦੇ ਕਿਸਾਨਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ
– 730 ਕਰੋੜ ਰੁਪਏ ਪੰਜਾਬ ਸਰਕਾਰ ਨੈਚੁਰਲ ਕੈਮੈਲਿਟੀ ਫੰਡ ਦਾ ਦਬੀ ਬੈਠੀ ਹੈ
– ਡਰੇਨਾਂ, ਨਦੀਆਂ, ਨਾਲਿਆਂ ਦੀ ਸਫਾਈ ਨਾ ਕਰਵਾਉਣ ਕਾਰਨ ਆਏ ਹੜ੍ਹ
ਪਟਿਆਲਾ/ਘਨੌਰ, 7 ਅਗਸਤ : ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਹੈ ਕਿ ਮਾਨ ਸਰਕਾਰ ਵੱਲੋਂ ਹੜ੍ਹਾਂ ਦੀ ਇਨੀ ਤਰਾਸਦੀ ਦੇ ਬਾਵਜੂਦ ਵੀ ਕਿਸਾਨਾਂ ਨੂੰ ਨੈਚੁਰਲ ਕੈਮੈਲਿਟੀ ਫੰਡ ਦਾ ਇੱਕ ਰੁਪਿਆ ਵੀ ਜਾਰੀ ਨਹੀਂ ਕੀਤਾ ਗਿਆ, ਜਿਸਤੋਂ ਸਰਕਾਰ ਦੀ ਮਾੜੀ ਨੀਅਤ ਨਜਰ ਆ ਗਈ ਹੈ। ਪ੍ਰਤਾਪ ਸਿੰਘ ਬਾਜਵਾ ਅੱਜ ਇੱਥੇ ਹਲਕਾ ਘਨੌਰ ਦੇ ਪਿੰਡ ਖੇੜੀ ਗੁਰਨਾ, ਲੋਹ ਸਿੰਬਲੀ, ਕਪੂਰੀ ਅਤੇ ਹੋਰ ਪਿੰਡਾਂ ਅੰਦਰ ਹੜ੍ਹ ਪੀੜਤ ਲੋਕਾਂ ਨਾਲ ਮੁਲਾਕਾਤ ਕਰਕੇ ਹੋਏ ਨੁਕਸਾਨ ਦਾ ਜਾਇਜਾ ਲੈ ਰਹੇ ਸਨ।
ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਮਾਨ ਸਰਕਾਰ ਨੂੰ ਹਰ ਸਾਲ ਕੇਂਦਰ ਸਕਰਕਾਰ ਤੋਂ ਨੈਚੁਰਲ ਕੈਮੈਲਿਟੀ ਫੰਡ ਦੇ 550 ਕਰੋੜ ਰੁਪਏ ਆਉਂਦੇ ਹਨ, ਜਿਸ ਤਹਿਤ 180 ਕਰੋੜ ਦੇ ਲਗਭਗ ਪੰਜਾਬ ਸਰਕਾਰ ਨੂੰ ਪਾਉਣੇ ਹੁੰਦੇ ਹਨ ਤੇ 730 ਕਰੋੜ ਰੁਪਏ ਦੇ ਫੰਡ ਵਿਚੋਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਇੱਕ ਰੁਪਿਆ ਜਾਰੀ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਸਰਕਾਰ ਕੋਲ ਇਹ ਪੈਸਾ ਜਮਾ ਹੈ ਤੇ ਸਰਕਾਰ ਨੂੰ ਹੜ੍ਹ ਪੀੜਤ ਕਿਸਾਨਾਂ ਨੂੰ ਤੁਰੰਤ ਪਹਿਲਾਂ 25-25 ਹਜਾਰ ਰੁਪਏ ਹਰ ਕਿਸਾਨ ਨੂੰ ਪਾਉਣਾ ਚਾਹੀਦਾ ਸੀ ਤੇ ਫਿਰ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਣਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਸਰਕਾਰ ਦੀ ਨੀਅਤ ਸਾਫ ਨਹੀਂ ਹੈ, ਜਿਸ ਕਾਰਨ ਅਜੇ ਗਿਰਦਾਵਰੀਆਂ ਵੀ ਸ਼ੁਰੂ ਨਹੀਂ ਹੋ ਸਕੀਆਂ।
ਬਾਜਵਾ ਨੇ ਆਖਿਆ ਕਿ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹ 20 ਹਜਾਰ ਪਰ ਏਕੜ ਅੱਜ ਹੀ ਦੇ ਰਹੇ ਹਨ, ਇਸ ਗੱਲ ਨੂੰ ਵੀ ਮਹੀਨਾ ਨਿਕਲ ਚੁਕਾ ਹੈ। ਉਨ੍ਹਾਂ ਆਖਿਆ ਕਿ ਗੱਲਾਂ ਦਾ ਕੜਾਹ ਪਕਾਉਣ ਵਾਲੀ ਸਰਕਾਰ ਦਾ ਨਾਮ ਮਾਨ ਸਰਕਾਰ ਹੈ। ਬਾਜਵਾ ਨੇ ਆਖਿਆ ਕਿ ਪੰਜਾਬ ਦੇ 19 ਜਿਲਿਆਂ ਦਾ 4 ਲੱਖ ਏਕੜ ਝੋਨਾ ਖਰਾਬ ਹੋ ਗਿਆ ਹੈ। ਹਜਾਰਾਂ ਘਰ ਬਰਵਾਦ ਹੋ ਗਏ ਹਨ। ਸੈਂਕੜਿਆਂ ਦੀ ਗਿਣਤੀ ਵਿੱਚ ਗੱੜੀਆਂ ਤਬਾਹ ਹੋ ਗਈਆਂ। ਲੋਕ ਤਰਾਹ ਤਰਾਹ ਕਰ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੋ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਲੋਕਾਂ ਦੀ ਲੜਾਈ ਲੜਨਗੇ ਤੇ ਲੋਕਾਂ ਨੂੰ ਬਣਦੇ ਫੰਡ ਦਿਵਾਉਣਗੇ।
ਇਸ ਮੌਕੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਹਲਕਾ ਘਨੌਰ ਅੰਦਰ ਸਭ ਤੋਂ ਵੱਧ ਨੁਕਸਾਨ ਹੜ ਨੇ ਕੀਤਾ ਹੈ ਪਰ ਮੌਜੂਦਾ ਸਰਕਾਰ ਸੁਤੀ ਪਈ ਹੈ। ਉਨ੍ਹਾਂ ਆਖਿਆ ਕਿ ਅੱਜੇ ਤੱਕ ਇੱਕ ਰੁਪਿਆ ਵੀ ਕਿਸੇ ਕਿਸਾਨ ਨੂੰ ਨਹੀਂ ਮਿਲਿਆ ਤੇ ਉਨ੍ਹਾਂ ਤੇ ਉਨ੍ਹਾਂ ਦੀ ਟੀਮਾਂ ਨੇ ਖੁਦ ਬੰਨ ਮਰਵਾਏ ਤੇ ਲੋਕਾਂ ਨੂੰ ਬਚਾਉਣ ਦੇ ਉਪਰਾਲੇ ਕੀਤੇ ਹਨ। ਜਲਾਲਪੁਰ ਨੇ ਆਖਿਆ ਕਿ ਘਨੌਰ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਇਸ ਪਰਿਵਾਰ ਲਈ ਉਹ ਹਰ ਸਮਾਂ ਖੜੇ ਹਨ। ਇਸ ਮੋਕੇ ਹਰਿੰਦਰ ਪਾਲ ਸਿੰਘ ਹੈਰੀਮਾਨ ਹਲਕਾ ਸਨੌਰ, ਕਾਕਾ ਰਾਜਿੰਦਰ ਸਿੰਘ ਹਲਕਾ ਇੰਚਾਰਜ ਸਮਾਣਾ, ਜੋਲੀ ਜਲਾਲਪੁਰ ਸਾਬਕਾ ਏ.ਐਮ. ਪਾਵਰਕਾਮ, ਗੁਰਦੀਪ ਸਿੰਘ ਊਂਟਸਰ ਸਾਬਕਾ ਪ੍ਰਧਾਨ, ਭਿੰਦਾ ਪ੍ਰਧਾਨ ਨਗਰ ਕੌਂਸਲ, ਸੀਨੀਅਰ ਆਗੂ ਮਹੰਤ ਖਨੌੜਾ, ਪ੍ਰਧਾਨ ਨਰਪਿੰਦਰ ਸਿੰਘ ਭਿੰਦਾ, ਬਲਾਕ ਪ੍ਰਧਾਨ ਹੈਪੀ ਸੇਹਰਾ, ਪ੍ਰਧਾਨ ਜਗਵਿੰਦਰ ਸਿੰਘ ਢਿੱਲੋਂ ਲੰਜਾਂ, ਚੇਅਰਮੈਨ ਗੁਰਦੇਵ ਸਿੰਘ ਬਘੌਰਾ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਕਾਮੀ, ਐਕਸੈ ਕੁਮਾਰ, ਇੰਦਰਜੀਤ ਗਿਫਟੀ, ਡਿੰਪਲ ਚਪੜ, ਕੁਲਦੀਪ ਸਿੰਘ ਮਾੜੀਆਂ, ਸਤਪਾਲ ਸਿੰਘ ਜੱਬੋਮਾਜਰਾ, ਬਿੱਟੂ ਮਹਿਦੂਦਾਂ, ਬਲਜੀਤ ਸਿੰਘ ਸਰਾਲਾ, ਗੁਰਵਿੰਦਰ ਸਿੰਘ ਰੁੜਕੀ, ਜੱਸੀ ਖਾਨ, ਕਮਲ ਸ਼ਰਮਾ ਘਨੌਰ ਆਦਿ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਮੌਜੂਦ ਸਨ।